Home /News /sports /

IND Vs SL: ਭਾਰਤ ਨੇ ਜਡੇਜਾ ਦੇ ਦਮ 'ਤੇ ਸ੍ਰੀਲੰਕਾ ਨੂੰ ਹਰਾਇਆ, ਇੱਕ ਪਾਰੀ ਅਤੇ 222 ਦੌੜਾਂ ਨਾਲ ਦਰਜ ਕੀਤੀ ਵੱਡੀ ਜਿੱਤ

IND Vs SL: ਭਾਰਤ ਨੇ ਜਡੇਜਾ ਦੇ ਦਮ 'ਤੇ ਸ੍ਰੀਲੰਕਾ ਨੂੰ ਹਰਾਇਆ, ਇੱਕ ਪਾਰੀ ਅਤੇ 222 ਦੌੜਾਂ ਨਾਲ ਦਰਜ ਕੀਤੀ ਵੱਡੀ ਜਿੱਤ

IND Vs SL: ਭਾਰਤ ਨੇ ਮੋਹਾਲੀ ਵਿੱਚ ਹੋ ਰਿਹਾ ਪਹਿਲੇ ਟੈਸਟ ਮੈਚ ਵਿੱਚ ਸ੍ਰੀਲੰਕਾ ਦੀ ਟੀਮ 'ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਭਾਰਤ ਵੱਲੋਂ ਖੜੇ ਕੀਤੇ 8 ਵਿਕਟਾਂ 'ਤੇ 574 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਟੀਮ ਪਹਿਲੀ ਪਾਰਟੀ ਵਿੱਚ 174 ਦੌੜਾਂ 'ਤੇ ਹੀ ਢੇਰ ਹੋ ਗਈ, ਜਦਕਿ ਫਾਲੋਆਨ ਲਈ ਮੁੜ ਮੈਦਾਨ 'ਤੇ ਉਤਰਨ ਪਿੱਛੋਂ ਮਹਿਮਾਨ ਟੀਮ ਪਹਿਲੀ ਪਾਰੀ ਨਾਲੋਂ ਸਿਰਫ਼ 4 ਦੌੜਾਂ ਵਧ ਬਣਾ ਸਕੀ ਅਤੇ 178 ਦੌੜਾਂ 'ਤੇ ਹੀ ਸਿਮਟ ਗਈ।

ਹੋਰ ਪੜ੍ਹੋ ...
 • Share this:
  IND Vs SL: ਸਟਾਰ ਓਪਨਰ ਰੋਹਿਤ ਸ਼ਰਮਾ (Rohit Sharma) ਦੇ ਟੈਸਟ ਕਪਤਾਨੀ ਦੌਰ ਦੀ ਸ਼ੁਰੂਆਤ ਵੀ ਜਿੱਤ ਨਾਲ ਹੋਈ ਹੈ। ਰੋਹਿਤ ਦੀ ਕਪਤਾਨੀ ਹੇਠ, ਭਾਰਤੀ ਟੀਮ ਨੇ ਪਹਿਲੇ ਟੈਸਟ ਮੈਚ (IND vs SL 1st Test) ਵਿੱਚ ਸ਼੍ਰੀਲੰਕਾ ਨੂੰ ਇੱਕ ਪਾਰੀ ਅਤੇ 222 ਦੌੜਾਂ ਨਾਲ ਹਰਾਇਆ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ (Ravinder Jadeja) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਅਜੇਤੂ 175 ਦੌੜਾਂ ਬਣਾਉਣ ਤੋਂ ਬਾਅਦ ਗੇਂਦ ਨਾਲ ਵੀ ਸ਼ਾਨਦਾਰ ਖੇਡ ਦਿਖਾਈ ਅਤੇ ਕੁੱਲ 9 ਵਿਕਟਾਂ ਲਈਆਂ। ਭਾਰਤੀ ਟੀਮ ਨੇ ਪਹਿਲੀ ਪਾਰੀ 8 ਵਿਕਟਾਂ 'ਤੇ 574 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ (Sri Lanka Team) ਦੀ ਪਹਿਲੀ ਪਾਰੀ ਸਿਰਫ 174 ਦੌੜਾਂ 'ਤੇ ਹੀ ਸਿਮਟ ਗਈ ਅਤੇ ਉਸ ਨੂੰ ਫਾਲੋਆਨ ਕਰਨ ਲਈ ਮਜਬੂਰ ਹੋਣਾ ਪਿਆ। ਮਹਿਮਾਨ ਟੀਮ ਦੇ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਟੀਮ 178 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

  ਮੋਹਾਲੀ ਦੇ ਆਈ.ਐੱਸ.ਬਿੰਦਰਾ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਇਸ ਪਹਿਲੇ ਮੈਚ 'ਚ ਭਾਰਤੀ ਟੀਮ ਨੇ 8 ਵਿਕਟਾਂ 'ਤੇ 574 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਦੀ ਪਹਿਲੀ ਪਾਰੀ ਸਿਰਫ 174 ਦੌੜਾਂ 'ਤੇ ਹੀ ਸਿਮਟ ਗਈ ਅਤੇ ਉਸ ਨੂੰ ਫਾਲੋਆਨ ਕਰਨ ਲਈ ਮਜਬੂਰ ਹੋਣਾ ਪਿਆ। ਮਹਿਮਾਨ ਟੀਮ ਦੇ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਟੀਮ 178 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

  ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੇ ਦੂਜੀ ਪਾਰੀ ਵਿੱਚ ਅਰਧ ਸੈਂਕੜਾ ਜੜਿਆ ਅਤੇ 51 ਦੌੜਾਂ ਬਣਾ ਕੇ ਅਜੇਤੂ ਪਰਤੇ। ਉਸ ਨੇ 81 ਗੇਂਦਾਂ ਦੀ ਆਪਣੀ ਨਾਬਾਦ ਪਾਰੀ 'ਚ 9 ਚੌਕੇ ਲਗਾਏ। ਰਵਿੰਦਰ ਜਡੇਜਾ ਨੇ ਦੂਜੀ ਪਾਰੀ 'ਚ 46 ਦੌੜਾਂ 'ਤੇ 4 ਵਿਕਟਾਂ ਲਈਆਂ ਜਦਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ 47 ਦੌੜਾਂ 'ਤੇ 4 ਵਿਕਟਾਂ ਲਈਆਂ। ਉਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ।

  ਰੋਹਿਤ ਸ਼ਰਮਾ ਨੇ ਵਨਡੇ ਅਤੇ ਟੀ-20 ਤੋਂ ਬਾਅਦ ਟੈਸਟ ਕਪਤਾਨੀ 'ਚ ਜਿੱਤ ਨਾਲ ਸ਼ੁਰੂਆਤ ਕੀਤੀ। ਵਿਰਾਟ ਕੋਹਲੀ ਦੇ ਟੈਸਟ ਕਪਤਾਨੀ ਤੋਂ ਹਟਣ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸ ਦੀ ਅਗਵਾਈ 'ਚ ਭਾਰਤੀ ਟੀਮ ਪਹਿਲੀ ਟੈਸਟ ਸੀਰੀਜ਼ ਖੇਡਣ ਉਤਰੀ ਅਤੇ ਸ਼੍ਰੀਲੰਕਾ ਨੂੰ ਤੀਜੇ ਦਿਨ ਹਾਰ ਦਾ ਸਾਹਮਣਾ ਕਰਨਾ ਪਿਆ।

  ਰਵਿੰਦਰ ਜਡੇਜਾ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ ਬੱਲੇ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਫਿਰ ਗੇਂਦਬਾਜ਼ੀ ਦੇ ਨਾਲ-ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 9 ਵਿਕਟਾਂ ਲਈਆਂ। ਉਸ ਨੇ ਪਹਿਲੀ ਪਾਰੀ 'ਚ 5 ਅਤੇ ਦੂਜੀ ਪਾਰੀ 'ਚ 4 ਵਿਕਟਾਂ ਲਈਆਂ। ਭਾਰਤੀ ਟੀਮ ਨੇ ਤੀਜੇ ਦਿਨ ਸ਼੍ਰੀਲੰਕਾ ਨੂੰ 174 ਦੌੜਾਂ 'ਤੇ ਢੇਰ ਕਰ ਦਿੱਤਾ, ਜਿਸ ਨਾਲ ਉਸ ਨੂੰ ਪਹਿਲੀ ਪਾਰੀ 'ਚ 400 ਦੌੜਾਂ ਦੀ ਬੜ੍ਹਤ ਮਿਲੀ।

  ਸ਼੍ਰੀਲੰਕਾ ਨੇ ਸ਼ਨੀਵਾਰ ਨੂੰ ਆਪਣੀ ਪਹਿਲੀ ਪਾਰੀ ਦੇ ਸਕੋਰ 4 ਵਿਕਟਾਂ 'ਤੇ 108 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਟੀਮ ਇਸ 'ਚ 66 ਦੌੜਾਂ ਹੀ ਜੋੜ ਸਕੀ ਅਤੇ ਬਾਕੀ ਦੀਆਂ 6 ਵਿਕਟਾਂ ਗੁਆ ਬੈਠੀਆਂ। ਪਥੁਮ ਨਿਸਾਂਕਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ ਜਦਕਿ ਚਰਿਤ ਅਸਾਲੰਕਾ ਨੇ 29 ਦੌੜਾਂ ਬਣਾਈਆਂ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ 41 ਦੌੜਾਂ ਦੇ ਕੇ 5 ਜਦਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ।
  Published by:Krishan Sharma
  First published:

  Tags: Cricket News, India, Sri Lanka, Test, Test Match

  ਅਗਲੀ ਖਬਰ