• Home
 • »
 • News
 • »
 • sports
 • »
 • IND VS SL RAVINDRA JADEJA CREATED HISTORY IN MOHALI SECOND INDIAN AFTER KAPIL DEV TO MAKE THIS RECORD

IND vs SL: ਰਵਿੰਦਰ ਜਡੇਜਾ ਨੇ ਮੋਹਾਲੀ 'ਚ ਰਚਿਆ ਇਤਿਹਾਸ, ਕਪਿਲ ਦੇਵ ਤੋਂ ਇਹ ਰਿਕਾਰਡ ਬਣਾਉਣ ਵਾਲੇ ਦੂਜੇ ਭਾਰਤੀ

ਰਵਿੰਦਰ ਜਡੇਜਾ (Ravindra Jadeja) ਨੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਮੋਹਾਲੀ 'ਚ ਭਾਰਤ ਅਤੇ ਸ਼੍ਰੀਲੰਕਾ (IND vs SL) ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਸਟਾਰ ਆਲਰਾਊਂਡਰ ਜਡੇਜਾ ਨੇ ਇਕ ਖਾਸ ਰਿਕਾਰਡ ਬਣਾਇਆ ਹੈ।

IND vs SL: ਰਵਿੰਦਰ ਜਡੇਜਾ ਨੇ ਮੋਹਾਲੀ 'ਚ ਰਚਿਆ ਇਤਿਹਾਸ, ਕਪਿਲ ਦੇਵ ਤੋਂ ਇਹ ਰਿਕਾਰਡ ਬਣਾਉਣ ਵਾਲੇ ਦੂਜੇ ਭਾਰਤੀ

 • Share this:
  ਮੋਹਾਲੀ- ਰਵਿੰਦਰ ਜਡੇਜਾ (Ravindra Jadeja) ਨੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਮੋਹਾਲੀ 'ਚ ਭਾਰਤ ਅਤੇ ਸ਼੍ਰੀਲੰਕਾ (IND vs SL) ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਸਟਾਰ ਆਲਰਾਊਂਡਰ ਜਡੇਜਾ ਨੇ ਇਕ ਖਾਸ ਰਿਕਾਰਡ ਬਣਾਇਆ ਹੈ। ਮੈਚ ਦੇ ਦੂਜੇ ਦਿਨ ਉਹ ਲੰਚ ਤੱਕ 102 ਦੌੜਾਂ ਬਣਾ ਕੇ ਖੇਡ ਰਹੇ ਹਨ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਹੈ। ਉਨ੍ਹਾਂ ਅੰਤਰਰਾਸ਼ਟਰੀ ਕਰੀਅਰ 'ਚ 5034 ਦੌੜਾਂ ਬਣਾਈਆਂ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 5000 ਦੌੜਾਂ ਅਤੇ 400 ਵਿਕਟਾਂ ਲੈਣ ਵਾਲੇ ਭਾਰਤ ਦੇ ਦੂਜੇ ਕ੍ਰਿਕਟਰ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੇ ਨਾਂ ਸੀ। ਲੰਚ ਤੱਕ ਭਾਰਤ ਨੇ 7 ਵਿਕਟਾਂ 'ਤੇ 468 ਦੌੜਾਂ ਬਣਾ ਲਈਆਂ ਹਨ।

  ਸਾਬਕਾ ਕਪਤਾਨ ਕਪਿਲ ਦੇਵ ਨੇ ਭਾਰਤ ਲਈ 356 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ 9031 ਬਣਾਈਆਂ। ਇਸ ਤੋਂ ਇਲਾਵਾ ਕਪਿਲ ਨੇ 687 ਵਿਕਟਾਂ ਵੀ ਲਈਆਂ। ਉਸ ਨੇ ਨਾਬਾਦ 175 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਵੀ ਖੇਡੀ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਮੋਹਾਲੀ 'ਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ 284ਵਾਂ ਮੈਚ ਖੇਡ ਰਹੇ ਹਨ। ਉਨ੍ਹਾਂ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ 5000 ਦੌੜਾਂ ਵੀ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਜਡੇਜਾ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ 468 ਵਿਕਟਾਂ ਵੀ ਲਈਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਟੀ-20 ਸੀਰੀਜ਼ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

  33 ਸਾਲਾ ਰਵਿੰਦਰ ਜਡੇਜਾ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਦੂਜਾ ਸੈਂਕੜਾ ਹੈ। ਇਸ ਮੈਚ ਤੋਂ ਪਹਿਲਾਂ ਉਨ੍ਹਾਂ 57 ਟੈਸਟ ਮੈਚਾਂ ਦੀਆਂ 84 ਪਾਰੀਆਂ 'ਚ 34 ਦੀ ਔਸਤ ਨਾਲ 2195 ਦੌੜਾਂ ਬਣਾਈਆਂ ਸਨ। ਇੱਕ ਸੈਂਕੜਾ ਅਤੇ 17 ਅਰਧ ਸੈਂਕੜੇ ਸਨ। 232 ਵਿਕਟਾਂ ਵੀ ਲਈਆਂ। ਇਸ ਦੇ ਨਾਲ ਹੀ ਵਨਡੇ ਦੀਆਂ 113 ਪਾਰੀਆਂ 'ਚ 33 ਦੀ ਔਸਤ ਨਾਲ 2411 ਦੌੜਾਂ ਬਣਾਈਆਂ। 13 ਅਰਧ ਸੈਂਕੜੇ ਬਣਾਏ। ਉਨ੍ਹਾਂ ਨੇ 188 ਵਿਕਟਾਂ ਵੀ ਆਪਣੇ ਨਾਂ ਕਰ ਲਈਆਂ ਹਨ। ਟੀ-20 ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਉਸ ਨੇ 326 ਦੌੜਾਂ ਬਣਾਈਆਂ ਹਨ ਅਤੇ 48 ਵਿਕਟਾਂ ਵੀ ਲਈਆਂ ਹਨ। ਆਈਪੀਐਲ 2022 ਲਈ, ਸੀਐਸਕੇ ਨੇ ਉਸਨੂੰ 16 ਕਰੋੜ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਹੈ।
  Published by:Ashish Sharma
  First published: