Home /News /sports /

IND vs WI 2nd T20: ਭੁਵਨੇਸ਼ਵਰ ਕੁਮਾਰ ਨੇ ਛੱਡਿਆ ਕੈਚ, ਗੁੱਸੇ ‘ਚ ਰੋਹਿਤ ਨੇ ਗੇਂਦ ਨੂੰ ਮਾਰੀ ਲੱਤ- Video ਵਾਇਰਲ

IND vs WI 2nd T20: ਭੁਵਨੇਸ਼ਵਰ ਕੁਮਾਰ ਨੇ ਛੱਡਿਆ ਕੈਚ, ਗੁੱਸੇ ‘ਚ ਰੋਹਿਤ ਨੇ ਗੇਂਦ ਨੂੰ ਮਾਰੀ ਲੱਤ- Video ਵਾਇਰਲ

IND vs WI 2nd T20: ਭੁਵਨੇਸ਼ਵਰ ਕੁਮਾਰ ਨੇ ਛੱਡਿਆ ਕੈਚ, ਗੁੱਸੇ ‘ਚ ਰੋਹਿਤ ਨੇ ਗੇਂਦ ਨੂੰ ਮਾਰੀ ਲੱਤ- Video ਵਾਇਰਲ

IND vs WI 2nd T20: ਭੁਵਨੇਸ਼ਵਰ ਕੁਮਾਰ ਨੇ ਛੱਡਿਆ ਕੈਚ, ਗੁੱਸੇ ‘ਚ ਰੋਹਿਤ ਨੇ ਗੇਂਦ ਨੂੰ ਮਾਰੀ ਲੱਤ- Video ਵਾਇਰਲ

  • Share this:
    ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਨੇ ਸੀਰੀਜ਼ ਦੇ ਦੂਜੇ ਟੀ-20 ਮੈਚ ਵਿੱਚ ਵੈਸਟ ਇੰਡੀਜ਼ (IND vs WI 2nd T20I) ਨੂੰ 8 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਰੋਹਿਤ ਸ਼ਰਮਾ ਨੇ ਹਾਲਾਂਕਿ ਮੈਚ ਤੋਂ ਬਾਅਦ ਟੀਮ ਦੀ ਫੀਲਡਿੰਗ ਨੂੰ ਲੈ ਕੇ ਨਿਰਾਸ਼ਾ ਜਤਾਈ। ਇਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੇਂਦ ਨੂੰ ਪੈਰਾਂ ਨਾਲ ਮਾਰਦੇ ਨਜ਼ਰ ਆ  ਰਹੇ ਹਨ।

    ਟੀਮ ਇੰਡੀਆ ਨੇ ਪਹਿਲਾਂ ਵਨਡੇ ਸੀਰੀਜ਼ 'ਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ, ਜਿਸ ਤੋਂ ਬਾਅਦ ਟੀ-20 ਸੀਰੀਜ਼ ਵੀ ਆਪਣੇ ਨਾਂ ਕੀਤੀ ਸੀ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਭਾਰਤ ਨੇ 20 ਓਵਰਾਂ 'ਚ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵਿੰਡੀਜ਼ ਦੀ ਟੀਮ 3 ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਹੀ ਬਣਾ ਸਕੀ ਅਤੇ 8 ਦੌੜਾਂ ਨਾਲ ਹਾਰ ਗਈ। ਭਾਰਤ ਲਈ ਵਿਰਾਟ ਕੋਹਲੀ (52) ਅਤੇ ਰਿਸ਼ਭ ਪੰਤ (52*) ਨੇ ਅਰਧ ਸੈਂਕੜੇ ਲਗਾਏ। ਮਹਿਮਾਨ ਟੀਮ ਲਈ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ 62 ਅਤੇ ਰੋਵਮੈਨ ਪਾਵੇਲ ਨੇ ਨਾਬਾਦ 68 ਦੌੜਾਂ ਦਾ ਯੋਗਦਾਨ ਦਿੱਤਾ।


    ਮੈਚ ਦੌਰਾਨ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਭੁਵਨੇਸ਼ਵਰ ਕੁਮਾਰ ਦਾ ਕੈਚ ਛੱਡਣ ਤੋਂ ਬਾਅਦ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਉਹਨਾਂ ਗੁੱਸੇ ਵਿੱਚ ਗੇਂਦ ਨੂੰ ਜ਼ੋਰਦਾਰ ਲੱਤ ਮਾਰੀ। ਪਾਰੀ ਦੇ 16ਵੇਂ ਓਵਰ ਦੀ 5ਵੀਂ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਤੋਂ ਰੋਵਮੈਨ ਪਾਵੇਲ ਦਾ ਕੈਚ ਛੁੱਟ ਗਿਆ। ਰੋਹਿਤ ਵੀ ਕੋਲ ਖੜ੍ਹੇ ਸੀ। ਜਿਵੇਂ ਹੀ ਭੁਵੀ ਤੋਂ ਕੈਚ ਛੁਟਿਆ ਕੋਲ ਖੜ੍ਹੇ ਰੋਹਿਤ ਨੇ ਗੇਂਦ ਨੂੰ ਜ਼ੋਰਦਾਰ ਕਿੱਕ ਨਾਲ ਮਾਰੀ। ਹਾਲਾਂਕਿ ਭੁਵੀ ਨੇ ਪੂਰਨ ਨੂੰ ਆਊਟ ਕਰਕੇ ਪਾਵੇਲ ਨਾਲ ਸੈਂਕੜੇ ਦੀ ਸਾਂਝੇਦਾਰੀ ਨੂੰ ਤੋੜ ਦਿੱਤਾ।

    ਵੈਸਟਇੰਡੀਜ਼ ਇਕ ਸਮੇਂ ਇਹ ਮੈਚ ਜਿੱਤਣ ਦੇ ਬਹੁਤ ਨੇੜੇ ਪਹੁੰਚ ਗਿਆ ਸੀ। ਉਸ ਨੂੰ ਜਿੱਤ ਲਈ 12 ਗੇਂਦਾਂ ਵਿੱਚ 29 ਦੌੜਾਂ ਦੀ ਲੋੜ ਸੀ ਅਤੇ 8 ਵਿਕਟਾਂ ਬਾਕੀ ਸਨ। ਨਿਕੋਲਸ ਪੂਰਨ ਅਤੇ ਰੋਵਮੈਨ ਪਾਵੇਲ ਕ੍ਰੀਜ਼ 'ਤੇ ਸਨ। ਫਿਰ ਭੁਵਨੇਸ਼ਵਰ ਕੁਮਾਰ ਨੇ ਉਸੇ ਓਵਰ ਵਿੱਚ ਪਲਟ ਦਿੱਤਾ। ਇਸ ਤਰ੍ਹਾਂ ਭੁਵੀ ਦਾ ਓਵਰ ਮੈਚ ਦੇ 19ਵੇਂ ਓਵਰ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
    Published by:Ashish Sharma
    First published:

    Tags: Cricket News, Rohit sharma

    ਅਗਲੀ ਖਬਰ