Home /News /sports /

ਵਿਰਾਟ ਕੋਹਲੀ ਨੇ ਧੋਨੀ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ

ਵਿਰਾਟ ਕੋਹਲੀ ਨੇ ਧੋਨੀ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ

 • Share this:

  ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਜਮੈਕਾ ਟੈਸਟ ਵਿਚ 257 ਦੌੜਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ 2-0 ਨਾਲ ਜਿੱਤੀ। ਭਾਰਤ ਨੇ ਪਹਿਲਾ ਟੈਸਟ 318 ਦੌੜਾਂ ਨਾਲ ਜਿੱਤਿਆ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਇਹ ਭਾਰਤ ਦੀ 28 ਵੀਂ ਟੈਸਟ ਜਿੱਤ ਹੈ। ਇਸ ਨਾਲ ਕੋਹਲੀ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਹ ਭਾਰਤ ਦਾ ਸਭ ਤੋਂ ਸਫਲ ਟੈਸਟ ਕਪਤਾਨ ਬਣ ਗਿਆ ਹੈ। ਉਸਨੇ ਮਹਿੰਦਰ ਸਿੰਘ ਧੋਨੀ ਦੇ 27 ਟੈਸਟ ਜਿੱਤਾਂ ਦਾ ਰਿਕਾਰਡ ਤੋੜਿਆ।


  ਭਾਰਤੀ ਟੀਮ ਨੇ ਵੈਸਟਇੰਡੀਜ਼ ਦੇ ਸਾਹਮਣੇ ਚੌਥੀ ਪਾਰੀ ਵਿੱਚ 468 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਵੈਸਟ ਵਿੰਡੀਜ਼ ਮੈਚ ਦੇ ਚੌਥੇ ਦਿਨ ਦੂਜੇ ਸੈਸ਼ਨ ਵਿੱਚ 210 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਆਪਣੀ ਪਹਿਲੀ ਪਾਰੀ ਵਿੱਚ 416 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ 117 ਦੌੜਾਂ ’ਤੇ ਆਲ ਆਊਟ ਕਰ ਦਿੱਤਾ। 299 ਦੌੜਾਂ ਦੀ ਵੱਡੀ ਬੜ੍ਹਤ ਦੇ ਬਾਵਜੂਦ ਕੋਹਲੀ ਨੇ ਫਾਲੋਆਨ ਨੇ ਦੇਣ ਦਾ ਫੈਸਲਾ ਕੀਤਾ ਤੇ ਮੁੜ ਤੋਂ ਬੱਲੇਬਾਜ਼ੀ ਕੀਤੀ। ਆਪਣੀ ਦੂਜੀ ਪਾਰੀ ਵਿੱਚ ਭਾਰਤ ਨੇ ਚਾਰ ਵਿਕਟਾਂ ’ਤੇ 168 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ।


  ਮਹਿੰਦਰ ਸਿੰਘ ਧੋਨੀ ਨੇ 60 ਵਿਚੋਂ 27 ਮੈਚ ਜਿੱਤੇ ਅਤੇ ਸੌਰਭ ਗਾਂਗੁਲੀ ਨੇ 49 ਵਿਚੋਂ 21 ਮੈਚ ਜਿੱਤੇ। ਮੁਹੰਮਦ ਅਜ਼ਹਰੂਦੀਨ ਨੇ 14 ਟੈਸਟ ਜਿੱਤੇ ਸਨ। ਭਾਰਤ ਨੇ ਕੋਹਲੀ ਦੀ ਅਗਵਾਈ ਵਿਚ ਸਿਰਫ 10 ਟੈਸਟ ਹਾਰੇ ਹਨ ਜਦੋਂਕਿ ਟੀਮ ਧੋਨੀ ਦੀ ਕਪਤਾਨੀ ਵਿਚ 18 ਮੈਚ ਹਾਰ ਗਈ।


  ਕੋਹਲੀ ਦੀ ਇਹ ਭਾਰਤ ਤੋਂ ਬਾਹਰ ਦੀ 13 ਵੀਂ ਜਿੱਤ ਸੀ। ਇਸ ਅਰਥ ਵਿਚ ਉਹ ਸਭ ਤੋਂ ਸਫਲ ਭਾਰਤੀ ਕਪਤਾਨ ਵੀ ਹੈ। ਉਸਨੇ ਲੜੀ ਦੇ ਪਹਿਲੇ ਮੈਚ ਵਿੱਚ ਸੌਰਭ ਗਾਂਗੁਲੀ ਦੇ 11 ਜਿੱਤਾਂ ਦਾ ਰਿਕਾਰਡ ਤੋੜਿਆ।


  ਵਨ ਡੇ 'ਚ ਧੋਨੀ ਨੇ ਅੱਗੇ


  ਵਨਡੇ ਮੈਚਾਂ ਦੀ ਗੱਲ ਕਰੀਏ ਤਾਂ ਧੋਨੀ ਸਭ ਤੋਂ ਸਫਲ ਭਾਰਤੀ ਕਪਤਾਨ ਹਨ। ਉਸਨੇ 200 ਵਿਚੋਂ 110 ਮੈਚ ਜਿੱਤੇ ਹਨ। ਮੁਹੰਮਦ ਅਜ਼ਹਰੂਦੀਨ 90 ਅਤੇ ਸੌਰਭ ਗਾਂਗੁਲੀ ਨੇ 76 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 80 ਵਨਡੇ ਮੈਚਾਂ ਵਿਚੋਂ 58 ਜਿੱਤੇ ਹਨ।

  First published:

  Tags: Cricket, Dhoni, Virat Kohli