ਵੱਡੀ ਖ਼ਬਰ: ਭਾਰਤ-ਆਸਟ੍ਰੇਲੀਆ ਟੀ20 ਸੀਰੀਜ਼ ਹੋ ਸਕਦੀ ਹੈ ਰੱਦ

News18 Punjabi | News18 Punjab
Updated: August 13, 2020, 1:48 PM IST
share image
ਵੱਡੀ ਖ਼ਬਰ: ਭਾਰਤ-ਆਸਟ੍ਰੇਲੀਆ ਟੀ20 ਸੀਰੀਜ਼ ਹੋ ਸਕਦੀ ਹੈ ਰੱਦ

  • Share this:
  • Facebook share img
  • Twitter share img
  • Linkedin share img
ਅਕਤੂਬਰ ਵਿੱਚ ਭਾਰਤੀ ਕ੍ਰਿਕੇਟ ਟੀਮ ਨੂੰ ਆਸਟ੍ਰੇਲੀਆ ਦੌਰੇ (India vs Australia) ਉੱਤੇ ਜਾਣਾ ਹੈ ਜਿਸ ਦੇ ਲਈ ਉੱਥੇ ਦੇ ਬੋਰਡ ਕ੍ਰਿਕੇਟ ਆਸਟ੍ਰੇਲੀਆ ਨੇ ਟੀ20 ਸੀਰੀਜ਼, ਵਨ ਡੇ ਸੀਰੀਜ਼ ਅਤੇ ਟੈੱਸਟ ਸੀਰੀਜ਼ ਦੇ ਸ਼ੈਡਿਊਲ ਦਾ ਐਲਾਨ ਵੀ ਕਰ ਦਿੱਤਾ ਹੈ। ਭਾਰਤ ਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਟੀ20 ਸੀਰੀਜ਼ ਖੇਡਣੀ ਹੈ। ਜਿਸ ਦਾ ਆਗਾਜ਼ 11 ਅਕਤੂਬਰ ਤੋਂ ਹੋਣ ਵਾਲਾ ਹੈ। ਹਾਲਾਂਕਿ ਤਾਜ਼ਾ ਖ਼ਬਰਾਂ ਮੁਤਾਬਿਕ ਇਹ ਟੀ20 ਸੀਰੀਜ਼ ਰੱਦ ਕੀਤੀ ਜਾ ਸਕਦੀ ਹੈ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਅਕਤੂਬਰ ਵਿੱਚ ਆਈ ਪੀ ਐਲ ਦਾ ਪ੍ਰਬੰਧ ਹੋ ਸਕਦਾ ਹੈ ਜਿਸ ਦਾ ਅਸਰ ਸਿੱਧੇ ਤੌਰ ਉੱਤੇ ਭਾਰਤ-ਆਸਟ੍ਰੇਲੀਆ ਦੌਰੇ ਉੱਤੇ ਪਵੇਗਾ ਅਤੇ ਦੌਰੇ ਦੀ ਤਾਰੀਖ ਵੀ ਬਦਲੇਗੀ।

ਭਾਰਤ ਦੇ ਆਸਟ੍ਰੇਲੀਆ (India vs Australia) ਦੌਰੇ ਉੱਤੇ ਆਈ ਪੀ ਐਲ (IPL) ਦਾ ਸਿੱਧਾ ਅਸਰ ਪੈ ਸਕਦਾ ਹੈ।ਖ਼ਬਰਾਂ ਦੇ ਮੁਤਾਬਿਕ ਅਕਤੂਬਰ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦਾ ਪ੍ਰਬੰਧ ਹੋ ਸਕਦਾ ਹੈ। ਜਿਸ ਦੀ ਵਜਾ ਨਾਲ 11 ਅਕਤੂਬਰ ਤੋਂ ਭਾਰਤ - ਆਸਟ੍ਰੇਲੀਆ ਦਾ ਮੈਚ ਦਾ ਪ੍ਰਬੰਧ ਲਗਭਗ ਨਾ ਮੁਮਕਿਨ ਹੈ।ਸਿਰਫ਼ ਟੀ20 ਹੀ ਨਹੀਂ 3 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈੱਸਟ ਸੀਰੀਜ਼ ਵੀ ਆਈ ਪੀ ਐਲ ਤੋਂ ਪ੍ਰਭਾਵਿਤ ਹੋ ਸਕਦੀ ਹੈ।ਭਾਰਤ ਅਤੇ ਆਸਟ੍ਰੇਲੀਆ ਟੀ20 ਸੀਰੀਜ਼ ਰੱਦ ਹੋਣ ਦੀ ਸੰਭਾਵਨਾ ਹੈ।

ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਪਹਿਲਾ ਟੇਸਟ ਬਰਿਸਬੇਨ ਵਿੱਚ 3 ਦਸੰਬਰ ਤੋਂ ਸ਼ੁਰੂ ਹੋਵੇਗਾ।ਦੂਜਾ ਟੇਸਟ ਐਡਿਲੇਡ ਵਿੱਚ 11 ਦਸੰਬਰ ਨੂੰ ਖੇਡਿਆ ਜਾਵੇਗਾ।ਤੀਜਾ ਟੇਸਟ 26 ਦਸੰਬਰ ਤੋਂ ਮੈਲਬਾਰਨ ਵਿੱਚ ਹੋਵੇਗਾ । ਚੌਥਾ ਅਤੇ ਆਖ਼ਰੀ ਟੇਸਟ ਮੈਚ ਸਿਡਨੀ ਵਿੱਚ 3 ਜਨਵਰੀ ਨੂੰ ਹੋਵੇਗਾ। ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਪਰਥ ਵਿੱਚ 12 ਜਨਵਰੀ ਤੋਂ ਸ਼ੁਰੂ ਹੋਵੇਗਾ। ਦੂਜਾ ਵਨ ਡੇ ਮੈਲਬਾਰਨ ਵਿੱਚ 15 ਜਨਵਰੀ ਅਤੇ ਤੀਜਾ ਵਨ ਡੇ ਸਿਡਨੀ ਵਿੱਚ 17 ਜਨਵਰੀ ਨੂੰ ਹੋਵੇਗਾ।
Published by: Anuradha Shukla
First published: August 13, 2020, 1:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading