Home /News /sports /

ਭਾਰਤ ਨੇ ਸ਼੍ਰੀਲੰਕਾ ਨੂੰ ਦੂਸਰੇ ਮੁਕਾਬਲੇ 'ਚ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਤੇ ਕੀਤਾ ਕਬਜ਼ਾ,ਕੇਐਲ ਰਾਹੁਲ ਨੇ ਖੇਡੀ ਸ਼ਾਨਦਾਰ ਪਾਰੀ

ਭਾਰਤ ਨੇ ਸ਼੍ਰੀਲੰਕਾ ਨੂੰ ਦੂਸਰੇ ਮੁਕਾਬਲੇ 'ਚ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਤੇ ਕੀਤਾ ਕਬਜ਼ਾ,ਕੇਐਲ ਰਾਹੁਲ ਨੇ ਖੇਡੀ ਸ਼ਾਨਦਾਰ ਪਾਰੀ

ਟੀਮ ਇੰਡੀਆ ਨੇ ਸ਼੍ਰੀਲੰਕਾ ਖ਼ਿਲਾਫ਼ ਦੂਜਾ ਮੁਕਾਬਲਾ ਜਿੱਤ ਕੇ ਸੀਰੀਜ਼ 'ਤੇ ਕੀਤਾ ਕਬਜ਼ਾ

ਟੀਮ ਇੰਡੀਆ ਨੇ ਸ਼੍ਰੀਲੰਕਾ ਖ਼ਿਲਾਫ਼ ਦੂਜਾ ਮੁਕਾਬਲਾ ਜਿੱਤ ਕੇ ਸੀਰੀਜ਼ 'ਤੇ ਕੀਤਾ ਕਬਜ਼ਾ

3 ਇੱਕਰੋਜਾ ਮਕਾਬਲਿਆਂ ਦੀ ਸੀਰੀਜ਼ ਉੱਤੇ ਭਾਰਤ ਦੀ ਟੀਮ ਨੇ ਲਗਾਤਾਰ ਦੂਜਾ ਮੁਕਾਬਲਾ ਜਿੱਤ ਕੇ ਕਬਜ਼ਾ ਕਰ ਲਿਆ ਹੈ।  ਕੋਲਕਾਤਾ ਦੇ ਈਡਨ ਗਾਰਡਨ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਭਾਰਤ ਨੇ 4 ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੇ 43 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਦਾ ਟੀਚਾ ਹਾਸਲ ਕਰ ਕੇ ਇਹ ਜਿੱਤ ਹਾਸਲ ਕੀਤੀ ।

ਹੋਰ ਪੜ੍ਹੋ ...
  • Share this:

ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਮੌਜੂਦਾ 3 ਇੱਕਰੋਜਾ ਮਕਾਬਲਿਆਂ ਦੀ ਸੀਰੀਜ਼ ਉੱਤੇ ਭਾਰਤ ਦੀ ਟੀਮ ਨੇ ਲਗਾਤਾਰ ਦੂਜਾ ਮੁਕਾਬਲਾ ਜਿੱਤ ਕੇ ਕਬਜ਼ਾ ਕਰ ਲਿਆ ਹੈ।  ਕੋਲਕਾਤਾ ਦੇ ਈਡਨ ਗਾਰਡਨ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਭਾਰਤ ਨੇ 4 ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੇ 43 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਦਾ ਟੀਚਾ ਹਾਸਲ ਕਰ ਕੇ ਇਹ ਜਿੱਤ ਹਾਸਲ ਕੀਤੀ ।

ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 215 ਦੌੜਾਂ ਹੀ ਬਣਾ ਸਕੀ। ਤੁਹਾਨੂੰ ਦੱਸ ਦਈਏ ਕਿ ਸ਼੍ਰੀ ਲੰਕਾ ਦੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ ਪੂਰੀ ਟੀਮ 39.4 ਓਵਰਾਂ 'ਚ 215 ਦੌੜਾਂ 'ਤੇ ਆਉਟ ਹੋ ਗਈ। ਸ਼੍ਰੀਲੰਕਾ ਦੇ ਲਈ ਫਰਨਾਂਡੋ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।

ਗੇਂਦਬਾਜ਼ੀ ਦੌਰਾਨ ਭਾਰਤ ਦੇ ਲਈ ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਤਿੰਨ ਵਨਡੇ ਮੈਚਾਂ ਦੀ ਇਸ ਸੀਰੀਜ਼ 'ਚ 2-0 ਨਾਲ ਅੱਗੇ ਹੋ ਗਈ ਹੈ ਅਤੇ ਇਸ ਸੀਰੀਜ਼ ਨੂੰ ਜਿੱਤ ਲਿਆ ਹੈ।

ਸ਼੍ਰੀਲੰਕਾ ਦੇ ਵੱਲੋਂ ਦਿੱਤੇ ਗਏ 216 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਟੀਮ ਨੇ 5 ਓਵਰਾਂ ਵਿੱਚ 33 ਦੌੜਾਂ ਬਣਾਈਆਂ ਪਰ ਇਸੇ ਓਵਰ ਵਿੱਚ ਭਾਰਤ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ਵਿੱਚ ਲੱਗਾ। ਅਗਲੇ ਹੀ ਓਵਰ ਵਿੱਚ ਸ਼ੁਭਮਨ ਗਿੱਲ ਵੀ ਆਊਟ ਹੋ ਗਿਆ। ਪਹਿਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਕੋਹਲੀ ਸਿਰਫ 4 ਦੌੜਾਂ ਬਣਾ ਸਕੇ ਅਤੇ ਆਊਟ ਹੋ ਗਏ। ਅਈਅਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਕੇਐਲ ਰਾਹੁਲ ਅਤੇ ਹਾਰਦਿਕ ਪੰਡਯਾ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਹਾਲਾਂਕਿ ਹਾਰਦਿਕ ਪੰਡਯਾ 53 ਗੇਂਦਾਂ ਵਿੱਚ 36 ਦੌੜਾਂ ਬਣਾ ਕੇ ਆਊਟ ਹੋ ਗਏ। ਕੇਐਲ ਰਾਹੁਲ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਅਤੇ 64 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ 3 ਵਨਡੇਅ ਮੁਕਾਬਲਿਆਂ ਦੀ ਸੀਰੀਜ਼ 2 ਮੈਚ ਜਿੱਤ ਕੇ ਆਪਣੇ ਨਾਮ ਕਰ ਲਈ ਹੈ।

Published by:Shiv Kumar
First published:

Tags: Cricket, Series, Sri Lanka, Team India