Home /News /sports /

ਭਾਰਤ ਨੇ ਬੰਗਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ 2-0 ਨਾਲ ਜਿੱਤੀ ਸੀਰੀਜ਼

ਭਾਰਤ ਨੇ ਬੰਗਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ 2-0 ਨਾਲ ਜਿੱਤੀ ਸੀਰੀਜ਼

ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਕੀਤਾ ਟੈਸਟ ਸਰੀਜ਼ 'ਤੇ ਕਬਜ਼ਾ

ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਕੀਤਾ ਟੈਸਟ ਸਰੀਜ਼ 'ਤੇ ਕਬਜ਼ਾ

ਭਾਰਤ ਦੀ ਟੀਮ ਨੇ ਮੀਰਪੁਰ ਟੈਸਟ 'ਚ ਬੰਗਲਾਦੇਸ਼ 'ਤੇ 3 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਕਲੀਨ ਸਵੀਪ ਕੀਤੀ ਹੈ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਭਾਰਤ ਦੀ ਟੀਮ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਭਾਰਤ ਦੀ ਟੀਮ ਦੇ ਕੁੱਲ 58.93 ਅੰਕ ਹੋ ਗਏ ਹਨ। ਜਦਕਿ 76.92% ਅੰਕਾਂ ਦੇ ਨਾਲ ਆਸਟ੍ਰੇਲੀਆ ਦੀ ਟੀਮ ਪਹਿਲੇ ਸਥਾਨ 'ਤੇ ਹੈ।

ਹੋਰ ਪੜ੍ਹੋ ...
  • Share this:

ਭਾਰਤ ਅਤੇ ਬੰਗਲਾਦੇਸ਼ ਦੇ ਵਿਚਾਲੇ ਚੱਲ ਰਹੀ 2 ਟੈਸਟ ਮੈਚਾਂ ਦੀ ਸੀਰੀਜ ਨੂੰ ਭਾਰਤ ਨੇ 2-0 ਦੇ ਨਾਲ ਜਿੱਤ ਲਿਆ ਹੈ। ਭਾਰਤ ਦੀ ਟੀਮ ਨੇ ਮੀਰਪੁਰ ਟੈਸਟ 'ਚ ਬੰਗਲਾਦੇਸ਼ 'ਤੇ 3 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਕਲੀਨ ਸਵੀਪ ਕੀਤੀ ਹੈ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਭਾਰਤ ਦੀ ਟੀਮ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਭਾਰਤ ਦੀ ਟੀਮ ਦੇ ਕੁੱਲ 58.93 ਅੰਕ ਹੋ ਗਏ ਹਨ। ਜਦਕਿ 76.92% ਅੰਕਾਂ ਦੇ ਨਾਲ ਆਸਟ੍ਰੇਲੀਆ ਦੀ ਟੀਮ ਪਹਿਲੇ ਸਥਾਨ 'ਤੇ ਹੈ।

ਬੰਗਲਾਦੇਸ਼ ਦੇ ਮੀਰਪੁਰ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ ਐਤਵਾਰ ਨੂੰ ਚੌਥੇ ਦਿਨ ਦੇ ਪਹਿਲੇ ਸੈਸ਼ਨ ਦੇ ਵਿੱਚ ਭਾਰਤ ਦੀ ਟੀਮ ਨੇ ਸ਼੍ਰੇਅਸ ਅਤੇ ਅਸ਼ਵਿਨ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ 7 ਵਿਕਟਾਂ 'ਤੇ ਜਿੱਤ ਲਈ ਚਾਹੀਦੀਆਂ ਦੌੜਾਂ ਪੂਰੀਆਂ ਕਰ ਲਈਆਂ।ਸ਼੍ਰੇਅਸ ਅਤੇ ਅਸ਼ਵਿਨ ਦੋਵਾਂ ਨੇ 8ਵੀਂ ਵਿਕਟ ਲਈ 71 ਦੌੜਾਂ ਦਾ ਯੋਗਦਾਨ ਦਿੱਤਾ। ਜਦਕਿ ਤੀਜੇ ਦਿਨ ਅਜੇਤੂ ਅਕਸ਼ਰ ਪਟੇਲ 34 ਦੌੜਾਂ ਬਣਾ ਕੇ ਆਊਟ ਹੋ ਗਏ। ਜਿਸ ਤੋਂ ਬਾਅਦ ਨਾਈਟ ਵਾਚਮੈਨ ਜੈਦੇਵ ਉਨਾਦਕਟ 13 ਦੌੜਾਂ ਬਣਾ ਕੇ ਆਉਟ ਹੋ ਗਏ। ਭਾਰਤ ਦੇ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 9 ਦੌੜਾਂ ਬਣਾਈਆਂ ਅਤੇ ਉਹ ਵੀ ਆਉਟ ਹੋ ਗਏ। ਸ਼੍ਰੇਅਸ ਅਈਅਰ ਨੇ ਨਾਬਾਦ 29 ਅਤੇ ਅਸ਼ਵਿਨ ਨੇ 42 ਦੌੜਾਂ ਦਾ ਯੋਗਦਾਨ ਦਿੱਤਾ।

ਜੇ ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਮਿਰਾਜ ਨੇ 5 ਵਿਕਟਾਂ ਲਈਆਂ। ਕਪਤਾਨ ਸ਼ਾਕਿਬ ਅਲ ਹਸਨ ਨੂੰ 2 ਸਫਲਤਾ ਮਿਲੀ।ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਦੇ ਹੋਏ 231 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੂੰ ਜਿੱਤ ਦੇ ਲਈ 145 ਦੌੜਾਂ ਦਾ ਟੀਚਾ ਦਿੱਤਾ ਸੀ ।

ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 314 ਅਤੇ ਬੰਗਲਾਦੇਸ਼ ਨੇ 227 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਨੇ ਪਹਿਲਾ ਟੈਸਟ ਮੈਚ ਦੇ ਵਿੱਚ 188 ਦੌੜਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ। ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਨੇ 7/0 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਕਰੀਬ ਢਾਈ ਸੈਸ਼ਨਾਂ ਵਿੱਚ 231 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ।

ਬੰਗਲਾਦੇਸ਼ ਦੇ ਵੱਲੋਂ ਲਿਟਨ ਦਾਸ ਨੇ ਸਭ ਤੋਂ ਵੱਧ 73 ਤੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਨੇ 51 ਦੌੜਾਂ ਬਣਾਈਆਂ ਸਨ। ਭਾਰਤ ਲਈ ਵੱਲੋਂ ਗੇਂਦਬਾਜ਼ੀ ਕਰਦਿਆਂ ਅਕਸ਼ਰ ਪਟੇਲ ਨੇ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੇ ਨਾਲ ਹੀ ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਨੂੰ ਇੱਕ-ਇੱਕ ਸਫਲਤਾ ਹਾਸਲ ਹੋਈ ਸੀ।

Published by:Shiv Kumar
First published:

Tags: Bangladesh, India, Series, Test Match