ਹਾਲ ਹੀ ਵਿੱਚ ਭਾਰਤ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂ ਦੇ ਖਿਲਾਫ਼ ਤਿੰਨ ਵਨਡੇਅ ਮੈਚਾਂ ਦੀ ਸੀਰੀਜ਼ 'ਤੇ ਕਲੀਨ ਸਵੀਪ ਕੀਤੀ ਹੈ। ਹੁਣ ਬੁੱਧਵਾਰ ਨੂੰ ਆਈਸੀਸੀ ਵੱਲੋਂ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ ਉਨ੍ਹਾਂ ਦੇ ਵਿੱਚ ਭਾਰਤ ਦੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵਨਡੇਅ ਰੈਂਕਿੰਗ ਦੇ ਵਿੱਚ ਨੰਬਰ-1 ਗੇਂਦਬਾਜ਼ ਬਣ ਗਏ ਹਨ।ਤੁਹਾਨੂੰ ਦੱਸ ਦਈਏ ਕਿ ਮੁਹੰਮਦ ਸਿਰਾਜ ਨੂੰ ਆਈਸੀਸੀ ਦੇ ਵੱਲੋਂ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੇ ਖਿਲਾਫ ਹਾਲ ਹੀ 'ਚ ਖਤਮ ਹੋਈ ਵਨਡੇਅ ਸੀਰੀਜ਼ ਦੇ ਵਿੱਚ ਸਿਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਇਨਾਮ ਮਿਲਿਆ ਹੈ।
🚨 There's a new World No.1 in town 🚨
India's pace sensation has climbed the summit of the @MRFWorldwide ICC Men's ODI Bowler Rankings 🔥
More 👇
— ICC (@ICC) January 25, 2023
ਜ਼ਿਕਰਯੋਗ ਹੈ ਕਿ ਮੁਹੰਮਦ ਸਿਰਾਜ ਬੀਤੇ ਸਾਲਾਂ ਦੇ ਦੌਰਾਨ ਵਨਡੇਅ ਕ੍ਰਿਕੇਟ ਵਿੱਚ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਦੇ ਵਿੱਚੋਂ ਇੱਕ ਰਹਿ ਚੁੱਕੇ ਹਨ। ਮੁਹੰਮਦ ਸਿਰਾਜ ਨੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਭਾਰਤੀ ਟੀਮ ਦੇ ਇਸ 28 ਸਾਲਾ ਗੇਂਦਬਾਜ਼ ਨੇ ਸ਼੍ਰੀਲੰਕਾ ਦੇ ਵਿਰੁੱਧ ਖੇਡੀ ਗਈ ਸੀਰੀਜ਼ ਦੇ ਵਿੱਚ ਲਗਾਤਾਰ ਦੋ ਮੈਚਾਂ ਦੇ ਵਿੱਚ ਚਾਰ-ਚਾਰ ਵਿਕਟਾਂ ਲਈਆਂ ਸਨ ਅਤੇ ਫਿਰ ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਵਨਡੇਅ ਮੁਕਾਬਲੇ ਵਿੱਚ ਵੀ ਇਹੀ ਕਾਰਨਾਮਾ ਮੁੜ ਦੁਹਰਾਇਆ ਹੈ।
ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਦੇ ਵਿਰੁੱਧ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਦੇ ਵਿੱਚ 10.22 ਦੀ ਔਸਤ 9 ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੇ ਨਾਲ ਹੀ ਸਿਰਾਜ ਨੇ ਨਿਊਜ਼ੀਲੈਂਡ ਵਿਰੁੱਧ ਦੋ ਵਨਡੇਅ ਮੈਚਾਂ ਦੇ ਵਿੱਚ 5 ਵਿਕਟਾਂ ਹਾਸਲ ਕੀਤੀ ਸਨ ਹਾਲਾਂਕਿ ਨਿਊਜ਼ੀਲੈਂਡ ਦੇ ਖਿਲਾਫ ਖੇਡੇ ਗਏ ਤੀਜੇ ਮੁਕਾਬਲੇ ਦੇ ਵਿੱਚ ਸਿਰਾਜ ਨੂੰ ਆਰਾਮ ਦਿੱਤਾ ਗਿਆ ਸੀ।ਮੁਹੰਮਦ ਸਿਰਾਜ ਨੂੰ ਹਾਲ ਹੀ ਵਿੱਚ ਸ਼੍ਰੇਅਸ ਅਈਅਰ ਦੇ ਨਾਲ ਆਈਸੀਸੀ ਦੀ ਸਾਲ 2022 ਦੀ ਵਨਡੇਅ ਟੀਮ ਦੇ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੇ ਲਈ ਇਨਾਮ ਦਿੱਤਾ ਸੀ।
ਦਰਅਸਲ ਹੈਦਰਾਬਾਦ ਨਾਲ ਸਬੰਧਤ ਇਹ ਤੇਜ਼ ਗੇਂਦਬਾਜ਼ ਹੁਣ ਵਨਡੇਅ ਗੇਂਦਬਾਜ਼ੀ ਰੈਂਕਿੰਗ ਦੇ ਵਿੱਚ ਨੰਬਰ-1 ਬਣਿਆ ਹੈ। ਮੁਹੰਮਦ ਸਿਰਾਜ ਦੇ ਆਈਸੀਸੀ ਦੇ 729 ਰੇਟਿੰਗ ਅੰਕ ਹਨ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਅਤੇ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਦੂਜੇ ਅਤੇ ਤੀਜੇ ਸਥਾਨ 'ਤੇ ਬਣੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਕ੍ਰਿਕਟ ਟੀਮ ਵੀ ਆਈਸੀਸੀ ਵਨਡੇਅ ਟੀਮ ਰੈਂਕਿੰਗ ਦੇ ਵਿੱਚ ਨੰਬਰ-1 ਟੀਮ ਬਣ ਗਈ ਹੈ। ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਵਨਡੇਅ ਮੈਚਾਂ ਦੀ ਸੀਰੀਜ਼ ਕਲੀਨ ਸਵੀਪ ਕਰਨ ਦੇ ਨਾਲ ਹੀ ਆਈਸੀਸੀ ਰੈਂਕਿੰਗ ਦੇ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, ICC, India, Mohammed siraj