Home /News /sports /

ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਹੋਇਆ ਦੇਹਾਂਤ   

ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਹੋਇਆ ਦੇਹਾਂਤ   

ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਹੋਇਆ ਦੇਹਾਂਤ   

ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਹੋਇਆ ਦੇਹਾਂਤ   

  • Share this:

ਟਰੈਕ ਉਸ ਲਈ ਇਕ ਖੁੱਲੀ ਕਿਤਾਬ ਵਰਗਾ ਸੀ ਜਿਸ ਵਿਚ ਮਿਲਖਾ ਸਿੰਘ ਨੂੰ "ਜ਼ਿੰਦਗੀ ਦਾ ਅਰਥ ਅਤੇ ਉਦੇਸ਼" ਮਿਲਿਆ ਅਤੇ ਉਸੇ ਉਪਰ ਉਹਨਾਂ ਨੇ ਆਪਣੀ ਜ਼ਿੰਦਗੀ ਬਣਾਈ ।

ਇੱਕ ਮਹੀਨਾ ਬਿਮਾਰੀ ਨਾਲ਼ ਲੜਨ ਤੋਂ ਬਾਅਦ ਸ਼ੁੱਕਵਾਰ ਨੂੰ ਭਾਰਤ ਦੇ ਫਲਾਇੰਗ ਸਿੱਖ ਮਿਲ਼ਖਾ ਸਿੰਘ ਦਾ ਦੇਹਾਂਤ ਹੋ ਗਿਆ ਹਾਲਾਂਕਿ ਕਿ ਬੀਤੇ ਬੁੱਧਵਾਰ ਨੂੰ ਉਹਨਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਸੀ । ਇਸ ਵੇਲ਼ੇ ਪਦਮਸ਼੍ਰੀ ਮਿਲਖਾ ਸਿੰਘ 91 ਸਾਲ਼ ਦੇ ਸਨ । ਇਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੀ ਪਤਨੀ ਤੇ ਭਾਰਤੀ ਵਾਲੀਵਾੱਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦਾ ਵੀ ਕੋਰੋਨਾ ਨਾਲ਼ ਦੇਹਾਂਤ ਹੋ ਗਿਆ ਸੀ ।

ਹਸਪਤਾਲ ਵਿੱਚ ਦਾਖਲ ਹੋਣ ਤੋਂ ਕੁਝ ਸਮੇਂ ਪਹਿਲਾਂ ਪੀਟੀਆਈ ਨਾਲ ਆਪਣੀ ਆਖਰੀ ਗੱਲਬਾਤ ਦੌਰਾਨ ਮਿਲਖਾ ਸਿੰਘ ਨੇ ਕਿਹਾ ਸੀ, “ਚਿੰਤਾ ਨਾ ਕਰੋ, ਮੈਂ ਠੀਕ ਹਾਂ ... ਮੈਂ ਹੈਰਾਨ ਹਾਂ ਕਿ ਮੈਨੂੰ ਕੋਰੋਨਾ ਕਿਵੇਂ ਹੋ ਸਕਦਾ ਹੈ?… ਮੈਨੂੰ ਉਮੀਦ ਹੈ ਕਿ ਮੈਂ ਇਸ ਤੋਂ ਜਲਦੀ ਠੀਕ ਹੋ ਜਾਵਾਂਗਾ,”।

ਮਿਲਖਾ ਸਿੰਘ ਦੇ ਬਚਪਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦੀ ਵੰਡ ਨੂੰ ਆਪਣੇ ਤਨ ਤੇ ਹਢਾਇਆ ਸੀ ਤੇ ਉਹਨਾਂ ਨੇ ਆਪਣੇ ਮਾਂ-ਪਿਉ ਦਾ ਕਤਲੇਆਮ ਵੀ ਦੇਖਿਆ ਸੀ ,ਇਹ ਹੀ ਨਹੀਂ ਵੰਡ ਵੇਲ਼ੇ ਉਹ ਰਫਿਊਜੀ ਕੈਂਪਾਂ ਵਿੱਚ ਵੀ ਰਹੇ ਸਨ ਜਿੱਥੇ ਕਈ ਵਾਰ ਉਹਨਾਂ ਨੂੰ ਜੇਲ਼ ਵੀ ਜਾਣਾ ਪਿਆ ਸੀ । ਮਿਲਖਾ ਸਿੰਘ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ ਪਰ ਤਿੰਨੋਂ ਵਾਰ ਉਹ ਇਸ ਵਿੱਚ ਅਸਫਲ ਰਹੇ ।ਇਹਨਾਂ ਹਾਲਾਂਤਾਂ ਵਿੱਚੋਂ ਲੰਘਣ ਤੋਂ ਬਾਅਦ ਕੌਣ ਸੋਚ ਸਕਦਾ ਸੀ ਕਿ ਉਹਨਾਂ ਵਰਗੇ ਆਦਮੀ ਨੂੰ 'ਦਿ ਫਲਾਇੰਗ ਸਿੱਖ' ਦੀ ਉਪਾਧੀ ਮਿਲੇਗੀ? ਪਰ ਮਿਲਖਾ ਨੇ ਆਪਣੇ ਦਮ ਤੇ ਇਹ ਸਭ ਕੁਝ ਕਮਾਇਆ ।

ਜੇਕਰ ਮਿਲਖਾ ਸਿੰਘ ਦੇ ਮੈਡਲਜ ਦੀ ਗੱਲ ਕਰੀਏ ਤਾਂ ਚਾਰ ਬਾਰ ਏਸ਼ਿਆਈ ਖੇਡਾਂ ਦੇ ਸਵਰਨ ਪਦਕਾ ਵਿਜੇਤਾ ਮਿਲਖਾ ਨੇ 1958 ਦੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਪੀਲਾ ਤਮਗਾ ਹਾਸਿਲ ਕੀਤਾ ਸੀ । ਉਹਨਾਂ ਸਭ ਤੋਂ ਵਧੀਆ ਪ੍ਰਦਰਸ਼ਨ 1960 ਦੇ ਰੋਮ ਓਲੰਪਿਕ ਵਿਚ ਸੀ ਜਿੱਥੇ ਉਹ 400 ਮੀਟਰ ਫਾਈਨਲ ਵਿੱਚ ਚੌਥੇ ਸਥਾਨ 'ਤੇ ਰਹੇ ਸਨ ।ਉਹਨਾਂ ਨੇ 1956 ਅਤੇ 1964 ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀਸੀ । ਮਿਲਖਾ ਸਿੰਘ ਨੂੰ 1959 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ।

ਉਹ ਰਾਸ਼ਟਰਮੰਡਲ ਖੇਡਾਂ ਵਿੱਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟਸਨ ਜਿਸ ਕਾਰਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਦੇ ਕਹਿਣ ’ਤੇ ਇੱਕ ਦਿਨ ਦੀ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਸੀ ।

ਮਿਲਖਾ ਨੇ 80 ਦੌੜਾਂ ਵਿਚੋਂ 77 ਦੌੜਾਂ ਜਿੱਤਾਂ ਕੇ ਆਪਣੇ ਕਰੀਅਰ ਦਾ ਰਿਕਾਰਡ ਬਣਾਇਆ ਸੀ । ਉਹਨਾਂ ਨੇ ਫਰਾਂਸ ਵਿੱਚ ਇੱਕ ਦੌੜ ਵਿੱਚ ਉਸ ਸਮੇਂ ਦੇ ‘ਓਲੰਪਿਕ ਰਿਕਾਰਡ’ ਨੂੰ ਬਿਹਤਰ ਬਣਾਉਣ ਦਾ ਦਾਅਵਾ ਵੀ ਕੀਤਾ ਸੀ ਪਰ ਸਕੈੱਚ ਰਿਕਾਰਡਾਂ ਦੇ ਨਾਲ ਉਹਨਾਂ ਦੀ ਅਸਲ ਜਨਮ ਤਰੀਕ ਦੀ ਤਰ੍ਹਾਂ ਪੁਸ਼ਟੀ ਕਰਨਾ ਮੁਸ਼ਕਲ ਹੈ ਜੋ ਅਧਿਕਾਰਤ ਤੌਰ ਤੇ 20 ਨਵੰਬਰ 1929 ਹੈ।

ਉਸਨੇ 1991 ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਰਿਕਾਰਡ ਤੋੜਨ ਵਾਲ਼ਾ ਇੰਡੀਆ ਵਿੱਚ ਪੈਦਾ ਨਹੀਂ ਹੋਇਆ ਇਸ ਲਈ ਮਿਲਖਾ ਨੇ ਆਪਣਾ ਰਿਕਾਰਡ ਤੋੜਣ ਵਾਲੇ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ ।

ਉਹਨਾਂ ਦੀ ਜ਼ਿੰਦਗੀ ਅਤੇ ਕਰੀਅਰ ਦੀ ਕਹਾਣੀ 1960 ਦੀ ਭਾਰਤ-ਪਾਕਿ ਖੇਡਾਂ ਤੋਂ ਬਿਨਾਂ ਅਧੂਰੀ ਹੈ ਜਿਥੇ ਉਹਨਾਂ ਨੇ ਰੋਮ ਓਲੰਪਿਕ ਤੋਂ ਪਹਿਲਾਂ ਪਾਕਿਸਤਾਨੀ ਅਬਦੁੱਲ ਖਾਲਿਕ ਨੂੰ ਪਛਾੜ ਦਿੱਤਾ ਸੀ।ਖਾਲਿਕ ਉਸ ਸਮੇਂ ਏਸ਼ੀਆ ਦਾ ਸਭ ਤੋਂ ਤੇਜ਼ ਆਦਮੀ ਮੰਨਿਆ ਜਾਂਦਾ ਸੀ ਉਸਨੇ 1958 ਦੀਆਂ ਏਸ਼ੀਆਈ ਖੇਡਾਂ ਵਿੱਚ 100 ਮੀਟਰ ਸੋਨ ਤਮਗਾ ਜਿੱਤਿਆ ਸੀ। ਇਸੇ ਖੇਡਾਂ ਵਿੱਚ 400 ਮੀਟਰ ਸੋਨਾ ਜਿੱਤਣ ਤੋਂ ਬਾਅਦ ਮਿਲਖਾ ਨੇ 200 ਮੀਟਰ ਦੇ ਫਾਈਨਲ ਵਿੱਚ ਖਾਲਿਕ ਨੂੰ ਵੀ ਮਾਤ ਦਿੱਤੀ ਸੀ।

ਜੇਕਰ ਉਹਨਾਂ ਦੇ ਨਿੱਜੀ ਜੀਵਨ ਦੀ ਗੱਲ਼ ਕਰੀਏ ਤਾਂ 1963 ਵਿਚ ਉਹਨਾਂ ਦਾ ਵਿਆਹ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਨਿਰਮਲ ਕੌਰ ਨਾਲ ਹੋਇਆ ਸੀ। ਉਹ ਪਹਿਲੀ ਵਾਰ 1956 ਵਿਚ ਸ੍ਰੀਲੰਕਾ ਵਿਚ ਮਿਲੇ ਸਨ । ਇਸ ਜੋੜੀ ਕੋਲ਼ ਤਿੰਨ ਧੀਆਂ ਅਤੇ ਇਕ ਬੇਟਾ ਹੈ ।

ਮਿਲਖਾ ਸਿੰਘ ਦੀ ਮੌਤ ਤੇ ਪੀਐੱਮ ਨੇ ਉਹਨਾਂ ਦੀ ਤਸਵੀਰ ਸ਼ੇਅਰ ਕਰ ਦੁੱਖ ਜਤਾਇਆ ਹੈ ।

ਮਿਲਖਾ ਸਿੰਘ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰਾ ਦੇਸ਼ ਵਿੱਚ ਸੋਕ ਵਿੱਚ ਡੁੱਬਿਆ ਹੋਇਆ ਹੈ ਪਰ ਆਪਣੀਆਂ ਪ੍ਰਾਪਤੀਆਂ ਤੇ ਕਰੀਅਰ ਦੇ ਕਾਰਨ ਮਿਲਖਾ ਸਿੰਘ ਹਮੇਸ਼ਾਂ ਦੇਸ਼ ਵਾਸਿਆਂ ਦੀ ਯਾਦ ਵਿੱਚ ਬਣੇ ਰਹਿਣਗੇ ।

Published by:Ramanpreet Kaur
First published:

Tags: Milkha singh