Home /News /sports /

ਭਾਰਤ ਨੇ ਰਚਿਆ ਇਤਿਹਾਸ, 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਜਿੱਤਿਆ ਥਾਮਸ ਕੱਪ

ਭਾਰਤ ਨੇ ਰਚਿਆ ਇਤਿਹਾਸ, 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਜਿੱਤਿਆ ਥਾਮਸ ਕੱਪ

Thomas Cup 2022: ਭਾਰਤ (India create history in thomas cup 2022) ਨੇ ਥਾਮਸ ਕੱਪ ਦੇ ਫਾਈਨਲ ਵਿੱਚ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ (Indonesia) ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ 73 ਸਾਲਾਂ ਵਿੱਚ ਪਹਿਲੀ ਵਾਰ ਇਹ ਖਿਤਾਬ (India win Thomas cup in badminston) ਜਿੱਤਿਆ ਹੈ। ਭਾਰਤ ਇਹ ਖਿਤਾਬ ਜਿੱਤਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: Thomas Cup 2022: ਭਾਰਤ (India create history in thomas cup 2022) ਨੇ ਥਾਮਸ ਕੱਪ ਦੇ ਫਾਈਨਲ ਵਿੱਚ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ (Indonesia) ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ 73 ਸਾਲਾਂ ਵਿੱਚ ਪਹਿਲੀ ਵਾਰ ਇਹ ਖਿਤਾਬ (India win Thomas cup in badminston) ਜਿੱਤਿਆ ਹੈ। ਭਾਰਤ ਇਹ ਖਿਤਾਬ ਜਿੱਤਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ। ਖ਼ਿਤਾਬੀ ਮੁਕਾਬਲੇ ਵਿੱਚ ਕਿਦਾਂਬੀ ਸ੍ਰੀਕਾਂਤ, ਲਕਸ਼ਯ ਸੇਨ ਨਾਲ ਸਜੀ ਭਾਰਤੀ ਬੈਡਮਿੰਟਨ ਟੀਮ ਨੇ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਲਕਸ਼ਯ ਸੇਨ ਨੇ ਫਾਈਨਲ ਦਾ ਪਹਿਲਾ ਮੈਚ ਜਿੱਤ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਲਕਸ਼ੈ ਨੇ ਐਂਥਨੀ ਸਿਨਿਸੁਕਾ ਨੂੰ 8--21, 21-17, 21-16 ਨਾਲ ਹਰਾਇਆ।

  ਸੈਮੀਫਾਈਨਲ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੇ ਲਕਸ਼ਯ ਸੇਨ ਨੇ ਫਾਈਨਲ 'ਚ ਕੋਈ ਗਲਤੀ ਨਹੀਂ ਕੀਤੀ। ਪਹਿਲੀ ਗੇਮ ਬੁਰੀ ਤਰ੍ਹਾਂ ਗੁਆਉਣ ਤੋਂ ਬਾਅਦ ਉਹ ਦੂਜੀ ਗੇਮ 'ਚ ਵਾਪਸੀ ਕਰ ਕੇ ਐਂਥਨੀ 'ਤੇ ਦਬਾਅ ਬਣਾਉਣ ਲੱਗਾ। ਉਸ ਨੇ ਅਗਲੇ ਦੋ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤੇ।

  ਸਾਤਵਿਕ ਅਤੇ ਚਿਰਾਗ ਨੂੰ ਪਸੀਨਾ ਵਹਾਉਣਾ ਪਿਆ
  ਭਾਰਤ ਦਾ ਇਹ ਸਫ਼ਰ ਵੀ ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਹੀ ਕਾਇਮ ਰੱਖਿਆ। ਭਾਰਤੀ ਜੋੜੀ ਨੇ ਦੂਜਾ ਮੈਚ 18-21, 23-21, 21-19 ਨਾਲ ਜਿੱਤ ਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ। ਹਾਲਾਂਕਿ ਭਾਰਤੀ ਜੋੜੀ ਨੂੰ ਜਿੱਤ ਲਈ ਕਾਫੀ ਪਸੀਨਾ ਵਹਾਉਣਾ ਪਿਆ। ਭਾਰਤੀ ਜੋੜੀ ਮੁਹੰਮਦ ਅਹਿਸਾਨ ਅਤੇ ਕੇਵਿਨ ਸੰਜੇ ਦੇ ਖਿਲਾਫ ਪਹਿਲੀ ਗੇਮ ਹਾਰ ਗਈ ਅਤੇ ਦੂਜੀ ਗੇਮ ਵਿੱਚ 4 ਮੈਚ ਪੁਆਇੰਟ ਬਚਾਏ। ਇਸ ਤੋਂ ਬਾਅਦ ਤੀਜੀ ਗੇਮ ਵੀ ਆਪਣੇ ਨਾਮ ਕੀਤੀ।

  Tweet.

  ਸ੍ਰੀਕਾਂਤ ਨੇ 48 ਮਿੰਟ ਵਿੱਚ ਜਿੱਤ ਦਰਜ ਕੀਤੀ
  ਇਸ ਤੋਂ ਬਾਅਦ ਭਾਰਤ ਦੇ ਤਜਰਬੇਕਾਰ ਬੈਡਮਿੰਟਨ ਖਿਡਾਰੀ ਕਿੰਦਾਬੀ ਸ੍ਰੀਕਾਂਤ ਨੇ 8ਵੇਂ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮਾਂ ਵਿੱਚ 48 ਮਿੰਟ ਵਿੱਚ 21-15, 23-21 ਨਾਲ ਹਰਾ ਕੇ ਭਾਰਤ ਨੂੰ ਪਹਿਲੀ ਵਾਰ ਥਾਮਸ ਕੱਪ ਚੈਂਪੀਅਨ ਬਣਾਇਆ। ਸੈਮੀਫਾਈਨਲ 'ਚ ਅਹਿਮ ਜਿੱਤ ਦਿਵਾ ਕੇ ਭਾਰਤ ਨੂੰ ਫਾਈਨਲ 'ਚ ਪਹੁੰਚਾਉਣ ਵਾਲੇ ਐੱਸ.ਐੱਸ.ਪ੍ਰਣਯ ਅਤੇ ਐੱਮ.ਆਰ.ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਨੂੰ ਕੋਰਟ 'ਤੇ ਉਤਰਨ ਦੀ ਲੋੜ ਨਹੀਂ ਪਈ।

  ਇੰਡੋਨੇਸ਼ੀਆ ਨੂੰ ਟੂਰਨਾਮੈਂਟ 'ਚ ਪਹਿਲੀ ਹਾਰ ਮਿਲੀ
  ਟੂਰਨਾਮੈਂਟ ਵਿੱਚ ਇੰਡੋਨੇਸ਼ੀਆ ਦੀ ਟੀਮ ਦੀ ਇਹ ਪਹਿਲੀ ਅਤੇ ਕਦੇ ਨਾ ਭੁੱਲਣ ਵਾਲੀ ਹਾਰ ਹੈ। ਉਨ੍ਹਾਂ ਨੇ ਪਿਛਲੇ ਸਾਰੇ ਮੈਚ ਜਿੱਤੇ ਸਨ, ਜਦਕਿ ਭਾਰਤ ਦੀ ਇਕਲੌਤੀ ਹਾਰ ਗਰੁੱਪ ਗੇੜ 'ਚ ਚੀਨੀ ਤਾਈਪੇ ਦੇ ਖਿਲਾਫ ਹੋਈ ਸੀ। ਇੰਡੋਨੇਸ਼ੀਆ ਨੇ ਨਾਕਆਊਟ ਗੇੜ 'ਚ ਜੂਨ ਅਤੇ ਜਾਪਾਨ ਨੂੰ ਹਰਾਇਆ, ਜਦਕਿ ਭਾਰਤ ਨੇ ਪੰਜ ਵਾਰ ਦੇ ਸਾਬਕਾ ਚੈਂਪੀਅਨ ਮਲੇਸ਼ੀਆ ਅਤੇ 2016 ਦੇ ਜੇਤੂ ਡੈਨਮਾਰਕ ਨੂੰ ਹਰਾਇਆ।
  Published by:Krishan Sharma
  First published:

  Tags: Badminton, Kidambi Srikanth, Sports

  ਅਗਲੀ ਖਬਰ