Home /News /sports /

IND vs SL: 175 ਦੌੜਾਂ-9 ਵਿਕਟਾਂ, ਪਲੇਅਰ ਆਫ਼ ਦਿ ਮੈਚ ਦੀ ਹੈਟ੍ਰਿਕ, ਮੋਹਾਲੀ ਦੇ ਸਟੇਡੀਅਮ 'ਚ ਮਿਸਾਲ ਬਣੇ ਜਡੇਜਾ

ਰਵਿੰਦਰ ਜਡੇਜਾ ਨੇ ਮੋਹਾਲੀ (Mohali Test Match) 'ਚ ਸ਼੍ਰੀਲੰਕਾ (India vs Sri Lanka) ਖਿਲਾਫ ਇਤਿਹਾਸ ਰਚ ਦਿੱਤਾ ਹੈ। ਜਡੇਜਾ (Ravidra Jadeja) ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਮੈਚ 'ਚ 175 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਬਾਅਦ ਜਦੋਂ ਗੇਂਦ ਉਨ੍ਹਾਂ ਦੇ ਹੱਥਾਂ 'ਚ ਆਈ ਤਾਂ ਉਸ ਨੇ 9 ਵਿਕਟਾਂ ਵੀ ਲਈਆਂ। ਇਸ ਨਾਲ ਉਹ 90 ਸਾਲਾਂ ਦੇ ਭਾਰਤੀ ਇਤਿਹਾਸ (indian cricket history) 'ਚ ਸਿਰਫ ਤੀਜਾ ਖਿਡਾਰੀ ਬਣ ਗਿਆ, ਜਿਸ ਨੇ ਇਕ ਟੈਸਟ ਮੈਚ 'ਚ 150 ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਇਕ ਪਾਰੀ 'ਚ 5 ਵਿਕਟਾਂ ਵੀ ਲਈਆਂ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਰਵਿੰਦਰ ਜਡੇਜਾ ਨੇ ਮੋਹਾਲੀ (Mohali Test Match) 'ਚ ਸ਼੍ਰੀਲੰਕਾ (India vs Sri Lanka) ਖਿਲਾਫ ਇਤਿਹਾਸ ਰਚ ਦਿੱਤਾ ਹੈ। ਜਡੇਜਾ (Ravidra Jadeja) ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਮੈਚ 'ਚ 175 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਬਾਅਦ ਜਦੋਂ ਗੇਂਦ ਉਨ੍ਹਾਂ ਦੇ ਹੱਥਾਂ 'ਚ ਆਈ ਤਾਂ ਉਸ ਨੇ 9 ਵਿਕਟਾਂ ਵੀ ਲਈਆਂ। ਇਸ ਨਾਲ ਉਹ 90 ਸਾਲਾਂ ਦੇ ਭਾਰਤੀ ਇਤਿਹਾਸ (indian cricket history) 'ਚ ਸਿਰਫ ਤੀਜਾ ਖਿਡਾਰੀ ਬਣ ਗਿਆ, ਜਿਸ ਨੇ ਇਕ ਟੈਸਟ ਮੈਚ 'ਚ 150 ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਇਕ ਪਾਰੀ 'ਚ 5 ਵਿਕਟਾਂ ਵੀ ਲਈਆਂ। ਰਵਿੰਦਰ ਜਡੇਜਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਇਹ ਮੈਚ ਪਾਰੀ ਅਤੇ 222 ਦੌੜਾਂ ਨਾਲ ਜਿੱਤ ਲਿਆ।

  ਮੋਹਾਲੀ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਟੀਮ (Team India) ਨੇ 8 ਵਿਕਟਾਂ 'ਤੇ 574 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀਲੰਕਾ ਨੂੰ ਪਹਿਲੀ ਪਾਰੀ 'ਚ ਸਿਰਫ 174 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤਰ੍ਹਾਂ ਭਾਰਤ ਨੂੰ 400 ਦੌੜਾਂ ਦੀ ਬੜ੍ਹਤ ਮਿਲ ਗਈ। ਇਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਨੂੰ ਫਾਲੋਆਨ ਲਈ ਬੁਲਾਇਆ। ਪਹਿਲੀ ਪਾਰੀ ਵਾਂਗ ਸ੍ਰੀਲੰਕਾ ਦੇ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਨਾਕਾਮ ਰਹੇ। ਭਾਰਤ ਨੇ ਸ਼੍ਰੀਲੰਕਾ ਦੀ ਦੂਜੀ ਪਾਰੀ 178 ਦੌੜਾਂ 'ਤੇ ਸਮੇਟ ਕੇ ਮੈਚ ਜਿੱਤ ਲਿਆ।

  ਰਵਿੰਦਰ ਜਡੇਜਾ ਨੇ ਇਸ ਮੈਚ 'ਚ ਸ਼੍ਰੀਲੰਕਾ ਦੀ ਪਹਿਲੀ ਪਾਰੀ 'ਚ 5 ਅਤੇ ਦੂਜੀ ਪਾਰੀ 'ਚ 4 ਵਿਕਟਾਂ ਲਈਆਂ ਸਨ। ਇਸ ਪ੍ਰਦਰਸ਼ਨ ਲਈ ਉਸ ਨੂੰ 'ਪਲੇਅਰ ਆਫ਼ ਦਾ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਇਸ ਦੇ ਨਾਲ ਜਡੇਜਾ ਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ। ਮੋਹਾਲੀ ਵਿੱਚ ਖੇਡੇ ਗਏ ਪਿਛਲੇ ਦੋ ਟੈਸਟ ਮੈਚਾਂ ਵਿੱਚ ਰਵਿੰਦਰ ਜਡੇਜਾ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ। ਇਸ ਨਾਲ ਉਸ ਨੇ ਮੋਹਾਲੀ 'ਚ ਪਲੇਅਰ ਆਫ ਦਿ ਮੈਚ ਦੇ ਐਵਾਰਡ ਦੀ ਹੈਟ੍ਰਿਕ ਬਣਾਈ ਹੈ।

  Published by:Krishan Sharma
  First published:

  Tags: Cric, Cricket, Cricket News, Indian cricket team, Ravindra jadeja