ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਦੇ ਹੋਏ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ। 50 ਕਿਲੋਗ੍ਰਾਮ ਭਾਰ ਵਰਗ 'ਚ ਭਾਰਤੀ ਸਟਾਰ ਨੇ ਆਪਣੇ ਜੌਹਰ ਦਿਖਾਉਂਦੇ ਹੋਏ 2 ਵਾਰ ਦੀ ਏਸ਼ੀਆਈ ਚੈਂਪੀਅਨ ਵੀਅਤਨਾਮ ਦੀ ਟੀ ਟੈਮ ਨੂੰ 5-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਇਸ ਦੇ ਨਾਲ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਤੀਜਾ ਸੋਨ ਤਮਗਾ ਹੈ।
ਫਾਈਨਲ ਮੈਚ ਦੇ ਪਹਿਲੇ ਤੋਂ ਤੀਜੇ ਦੌਰ ਤੱਕ ਭਾਰਤੀ ਸਟਾਰ ਨਿਖਤ ਜ਼ਰੀਨ ਨੇ ਹਰ ਸਕਿੰਟ 'ਤੇ ਦਬਦਬਾ ਬਣਾ ਕੇ ਰੱਖਿਆ। ਨਿਖਤ ਜ਼ਰੀਨ ਨੇ ਵਿਰੋਧੀ ਮੁੱਕੇਬਾਜ਼ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਨਿਖਤ ਨੇ ਪਹਿਲੇ ਦੌਰ 'ਚ ਪੂਰੀ ਤਰ੍ਹਾਂ ਹਾਵੀ ਰਿਹਾ। ਉਸ ਨੇ ਵਿਰੋਧੀ ਮੁੱਕੇਬਾਜ਼ ਨੂੰ ਗਲਤੀ ਕਰਨ ਲਈ ਮਜ਼ਬੂਰ ਕਰ ਦਿੱਤਾ ਅਤੇ ਵੀਅਤਨਾਮੀ ਮੁੱਕੇਬਾਜ਼ ਨੂੰ ਪਹਿਲੇ ਦੌਰ ਵਿੱਚ ਹੀ ਪੀਲਾ ਕਾਰਡ ਮਿਿਲਆ। ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਪਹਿਲਾ ਦੌਰ ਇਕਤਰਫਾ ਜਿੱਤ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Boxing, Nikhat Zareen, Sports news, World champion