ਨਵੀਂ ਦਿੱਲੀ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ 'ਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਮਜ਼ਬੂਤ ਸਥਿਤੀ 'ਚ ਨਜ਼ਰ ਆ ਰਹੀ ਹੈ। ਅਜਿਹੇ 'ਚ ਹੁਣ ਇੰਦੌਰ ਟੈਸਟ ਦੀ ਵਾਰੀ ਹੈ, ਜਿੱਥੇ ਜਿੱਤ ਦਰਜ ਕਰਕੇ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਭਾਰਤ ਭਾਵੇਂ ਹੀ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੋਵੇ ਪਰ ਇਸ ਦੇ ਬਾਵਜੂਦ ਪਲੇਇੰਗ ਇਲੈਵਨ 'ਚ ਬਦਲਾਅ ਹੋਣਾ ਤੈਅ ਹੈ।ਖਰਾਬ ਫਾਰਮ ਨਾਲ ਜੂਝ ਰਹੇ ਕੇਐੱਲ ਰਾਹੁਲ ਨੂੰ ਤੀਜੇ ਟੈਸਟ 'ਚ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਿਛਲੀਆਂ 10 ਪਾਰੀਆਂ 'ਚ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।
ਸ਼ੁਭਮਨ ਗਿੱਲ ਨੂੰ ਮਿਲੇਗਾ ਮੌਕਾ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇੰਦੌਰ ਟੈਸਟ ਦੇ ਪਲੇਇੰਗ ਇਲੈਵਨ ਵਿੱਚ ਸ਼ੁਭਮਨ ਗਿੱਲ ਦੀ ਐਂਟਰੀ ਪੱਕੀ ਹੈ। ਉਸ ਨੂੰ ਬਾਹਰ ਚੱਲ ਰਹੇ ਕੇਐੱਲ ਰਾਹੁਲ ਦੀ ਥਾਂ 'ਤੇ ਮੌਕਾ ਦਿੱਤਾ ਜਾਵੇਗਾ। ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਬਾਕੀ ਦੋ ਮੈਚਾਂ ਲਈ ਐਤਵਾਰ ਨੂੰ ਜਦੋਂ ਟੀਮ ਦਾ ਐਲਾਨ ਕੀਤਾ ਗਿਆ ਤਾਂ ਸਭ ਤੋਂ ਵੱਡੀ ਹੈਰਾਨੀ ਕੇਐੱਲ ਰਾਹੁਲ ਦੀ ਹਾਲਤ ਨੂੰ ਲੈ ਕੇ ਹੋਈ। ਚੋਣਕਾਰਾਂ ਨੇ ਕੇ.ਐੱਲ. ਤੋਂ ਟੈਸਟ ਟੀਮ ਦੀ ਉਪ ਕਪਤਾਨੀ ਖੋਹ ਲਈ ਹੈ। ਫਿਲਹਾਲ ਕਿਸੇ ਨੂੰ ਉਪ ਕਪਤਾਨ ਨਹੀਂ ਬਣਾਇਆ ਗਿਆ ਹੈ।
ਰਿਪੋਰਟ ਮੁਤਾਬਕ ਚੋਣਕਾਰਾਂ ਨੇ ਰੋਹਿਤ ਸ਼ਰਮਾ ਨੂੰ ਇਹ ਆਜ਼ਾਦੀ ਦਿੱਤੀ ਹੈ ਕਿ ਉਹ ਕਿਸੇ ਵੀ ਇਕ ਖਿਡਾਰੀ ਨੂੰ ਟੈਸਟ ਟੀਮ ਦਾ ਉਪ ਕਪਤਾਨ ਚੁਣ ਸਕਦੇ ਹਨ। ਇਹ ਤੈਅ ਹੋ ਗਿਆ ਹੈ ਕਿ ਕੇਐੱਲ ਰਾਹੁਲ ਦਾ ਟੀਮ 'ਤੇ ਭਰੋਸਾ ਟੁੱਟ ਗਿਆ ਹੈ। ਅਜਿਹੇ 'ਚ ਬੀਸੀਸੀਆਈ ਦਾ ਸਪੱਸ਼ਟ ਸੰਦੇਸ਼ ਹੈ ਕਿ ਕੇਐੱਲ ਨੂੰ ਛੱਡ ਕੇ ਸ਼ੁਭਮਨ ਗਿੱਲ ਨੂੰ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, KL Rahul, Sports