India vs Australia 5th ODI: ਭਾਰਤ ਨੂੰ ਕਰਾਰੀ ਹਾਰ, ਆਸਟ੍ਰੇਲੀਆ ਦਾ ਸੀਰੀਜ਼ 'ਤੇ ਕਬਜ਼ਾ


Updated: March 13, 2019, 9:49 PM IST
India vs Australia 5th ODI: ਭਾਰਤ ਨੂੰ ਕਰਾਰੀ ਹਾਰ, ਆਸਟ੍ਰੇਲੀਆ ਦਾ ਸੀਰੀਜ਼ 'ਤੇ ਕਬਜ਼ਾ

Updated: March 13, 2019, 9:49 PM IST
ਪੰਜ ਮੈਚਾਂ ਦੀ ਲੜੀ ਦੇ ਆਖ਼ਰੀ ਮੁਕਾਬਲੇ ਵਿੱਚ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਲੜੀ 'ਤੇ ਵੀ 3-2 ਨਾਲ ਕਬਜ਼ਾ ਕਰ ਲਿਆ। ਅੱਜ ਭਾਰਤ ਤੇ ਆਸਟ੍ਰੇਲੀਆ ‘ਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਖੇਡਿਆ ਗਿਆ। ਇਸ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 272 ਦੌੜਾਂ ਬਣਾਈਆਂ।

ਜਵਾਬ ਵਿਚ ਉਤਰੀ ਭਾਰਤੀ ਟੀਮ 237 ਦੌੜਾਂ ਹੀ ਬਣਾ ਸਕੀ ਤੇ ਆਸਟ੍ਰੇਲੀਆ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ। ਆਸਟ੍ਰੇਲੀਆ ਦੇ ਖਿਡਾਰੀ ਉਸਮਾਨ ਖਵਾਜਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾ ਆਪਣਾ ਸੈਂਕੜਾ ਪੂਰਾ ਕੀਤਾ ਜੋ ਉਨ੍ਹਾਂ ਦੇ ਕਰੀਅਰ ‘ਚ ਵਨਡੇ ‘ਚ ਦੂਜਾ ਸੈਂਕੜਾ ਹੈ।

ਇਸ ਤੋਂ ਇਲਾਵਾ ਪੀਟਰ ਹੈਂਡਸਕੌਭਬ ਨੇ ਕਰੀਅਰ ਦਾ ਚੌਥਾ ਅਰਧ-ਸੈਂਕੜਾ ਬਣਾਇਆ, ਉਸ ਨੇ 52 ਦੌੜਾਂ ਬਣਾਈਆਂ ਹਨ। ਭਾਰਤ ਦੇ ਭੁਵਨੇਸ਼ਵਰ ਨੇ ਵੀ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਆਪਣੇ ਖਾਤੇ ‘ਚ ਪਾਈਆਂ। ਇਸ ਦੇ ਨਾਲ ਮੁਹੰਮਦ ਸ਼ਮੀ ਤੇ ਰਵਿੰਦਰ ਜਡੇਜਾ ਨੇ ਦੋ-ਦੋ-ਵਿਕਟਾਂ ਹਾਸਲ ਕੀਤੀਆਂ।
First published: March 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...