India vs Australia 2nd ODI: ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ


Updated: March 5, 2019, 9:42 PM IST
India vs Australia 2nd ODI: ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ

Updated: March 5, 2019, 9:42 PM IST
ਭਾਰਤ ਨੇ ਨਾਗਪੁਰ ਵਿਚ ਖੇਡੇ ਗਏ ਦੂਜੇ ਇਕ ਰੋਜ਼ਾ ਮੈਚ ਵਿੱਚ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾ ਕੇ ਸੀਰੀਜ਼ ਉਤੇ 2-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੇ ਆਸਟ੍ਰੇਲੀਆ ਸਾਹਮਣੇ 251 ਦੌੜਾਂ ਦਾ ਟੀਚਾ ਰੱਖਿਆ ਸੀ, ਆਸਟ੍ਰੇਲੀਆ ਟੀਮ 8 ਦੌੜਾਂ ਨਾਲ ਭਾਰਤ ਤੋਂ ਹਾਰ ਗਈ। ਆਸਟ੍ਰੇਲੀਅਨ ਟੀਮ ਦੇ ਕਪਤਾਨ ਏਰਾਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਇੰਡੀਆ 48.2 ਓਵਰ ਵਿਚ 250 ’ਤੇ ਆਲ ਆਊਟ ਹੋ ਗਈ।

ਮੈਚ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 116 ਦੌੜਾਂ ਬਣਾਈਆਂ। ਇਹ ਉਸ ਦੇ ਕਰੀਅਰ ਦਾ 40ਵਾਂ ਸੈਂਕੜਾ ਸੀ। ਉਸ ਨੇ 120 ਗੇਂਦਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ 10 ਚੌਕੇ ਲਾਏ। ਵਿਜੈ ਸ਼ੰਕਰ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਲਈ ਪੈਟ ਕਮਿੰਸ ਨੇ ਚਾਰ ਵਿਕਟਾਂ ਲਈਆਂ। ਇਸ ਸਾਲ ਵਿਰਾਟ ਕੋਹਲੀ ਦਾ ਇਹ ਦੂਜਾ ਵਨਡੇਅ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ 15 ਜਨਵਰੀ ਨੂੰ ਐਡੀਲੇਡ ਵਿੱਚ ਆਸਟ੍ਰੇਲੀਆ ਖਿਲਾਫ 104 ਦੌੜਾਂ ਦੀ ਪਾਰੀ ਖੇਡੀ ਸੀ। ਕੋਹਲੀ ਨੇ ਆਸਟ੍ਰੇਲੀਆ ਖਿਲਾਫ 7ਵੀਂ ਵਾਰ ਸੈਂਕੜੇ ਵਾਲੀ ਪਾਰੀ ਖੇਡੀ। ਆਪਣੇ ਕੁੱਲ 40 ਸੈਂਕੜਿਆਂ ਲਈ ਉਸ ਨੇ 216 ਪਾਰੀਆਂ ਖੇਡੀਆਂ ਜਦਕਿ ਸਚਿਨ ਤੇਂਦੁਲਕਰ 355 ਪਾਰੀਆਂ ਵਿੱਚ ਇਸ ਅੰਕੜੇ ਤੱਕ ਪਹੁੰਚੇ ਸੀ।
First published: March 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...