Home /News /sports /

ਕੇਐਲ ਰਾਹੁਲ ਦੇ ਸਮਰਥਨ 'ਚ ਉਤਰੇ ਹਰਭਜਨ ਸਿੰਘ, ਕਿਹਾ- ਵਧੀਆ ਖਿਡਾਰੀ...

ਕੇਐਲ ਰਾਹੁਲ ਦੇ ਸਮਰਥਨ 'ਚ ਉਤਰੇ ਹਰਭਜਨ ਸਿੰਘ, ਕਿਹਾ- ਵਧੀਆ ਖਿਡਾਰੀ...

ਕੇਐਲ ਰਾਹੁਲ ਦੇ ਸਮਰਥਨ 'ਚ ਉਤਰੇ ਹਰਭਜਨ ਸਿੰਘ

ਕੇਐਲ ਰਾਹੁਲ ਦੇ ਸਮਰਥਨ 'ਚ ਉਤਰੇ ਹਰਭਜਨ ਸਿੰਘ

ਹਰਭਜਨ ਸਿੰਘ ਨੇ ਇੰਡੀਆ ਟੂਡੇ ਨੂੰ ਕਿਹਾ, ''ਜਦੋਂ ਤੁਸੀਂ ਉਪ-ਕਪਤਾਨ ਨਹੀਂ ਹੋ, ਤਾਂ ਪ੍ਰਬੰਧਨ ਅਤੇ ਚੋਣਕਾਰਾਂ ਲਈ ਤੁਹਾਨੂੰ ਡਰਾਪ ਕਰਨਾ ਆਸਾਨ ਹੋ ਜਾਂਦਾ ਹੈ।'' ਇੱਕ ਵਾਰ ਜਦੋਂ ਤੁਸੀਂ ਉਪ-ਕਪਤਾਨ ਬਣ ਜਾਂਦੇ ਹੋ, ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਵੇਂ ਪ੍ਰਦਰਸ਼ਨ ਕਰਦੇ ਹੋ, ਤੁਸੀਂ ਅਜੇ ਵੀ ਪਲੇਇੰਗ XI ਵਿੱਚ ਹੋ। ਪਰ ਹੁਣ ਉਹ 'ਵਾਈਸ ਕੈਪਟਨ' ਟੈਗ ਨਹੀਂ ਹੈ।

ਹੋਰ ਪੜ੍ਹੋ ...
  • Share this:

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਦੋ ਟੈਸਟ ਮੈਚਾਂ ਦੀ ਪਲੇਇੰਗ ਇਲੈਵਨ 'ਚ ਕੇਐੱਲ ਰਾਹੁਲ ਦੀ ਜਗ੍ਹਾ ਵਿਵਾਦ ਦਾ ਵਿਸ਼ਾ ਬਣ ਗਈ ਹੈ। ਸਲਾਮੀ ਬੱਲੇਬਾਜ਼ ਨੇ ਤਿੰਨ ਪਾਰੀਆਂ 'ਚ 20, 17 ਅਤੇ 1 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਉਸ ਨੂੰ ਪ੍ਰਸ਼ੰਸਕਾਂ ਅਤੇ ਮਾਹਿਰਾਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਦਿੱਲੀ ਟੈਸਟ ਤੋਂ ਬਾਅਦ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ।

ਬੀਸੀਸੀਆਈ ਨੇ ਐਤਵਾਰ ਸ਼ਾਮ ਨੂੰ ਆਖਰੀ ਦੋ ਟੈਸਟਾਂ ਲਈ ਟੀਮ ਦੀ ਘੋਸ਼ਣਾ ਕੀਤੀ, ਜਿਸ ਵਿੱਚ ਕੇਐਲ ਰਾਹੁਲ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਉਪ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਖਰਾਬ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਨੂੰ ਪਲੇਇੰਗ ਇਲੈਵਨ ਤੋਂ ਵੀ ਬਾਹਰ ਕੀਤਾ ਜਾ ਸਕਦਾ ਹੈ, ਜਿਸ ਨਾਲ ਸ਼ੁਭਮਨ ਗਿੱਲ ਲਈ ਵੀ ਰਸਤਾ ਸਾਫ ਹੋ ਸਕਦਾ ਹੈ। ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਸ਼ੁਭਮਨ ਗਿੱਲ ਇੰਦੌਰ 'ਚ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਅਗਲੇ ਮੈਚ 'ਚ ਕਪਤਾਨ ਰੋਹਿਤ ਦੇ ਨਾਲ ਓਪਨਿੰਗ ਕਰਨਗੇ।

ਹਰਭਜਨ ਸਿੰਘ ਨੇ ਇੰਡੀਆ ਟੂਡੇ ਨੂੰ ਕਿਹਾ, ''ਜਦੋਂ ਤੁਸੀਂ ਉਪ-ਕਪਤਾਨ ਨਹੀਂ ਹੋ, ਤਾਂ ਪ੍ਰਬੰਧਨ ਅਤੇ ਚੋਣਕਾਰਾਂ ਲਈ ਤੁਹਾਨੂੰ ਡਰਾਪ ਕਰਨਾ ਆਸਾਨ ਹੋ ਜਾਂਦਾ ਹੈ।'' ਇੱਕ ਵਾਰ ਜਦੋਂ ਤੁਸੀਂ ਉਪ-ਕਪਤਾਨ ਬਣ ਜਾਂਦੇ ਹੋ, ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਵੇਂ ਪ੍ਰਦਰਸ਼ਨ ਕਰਦੇ ਹੋ, ਤੁਸੀਂ ਅਜੇ ਵੀ ਪਲੇਇੰਗ XI ਵਿੱਚ ਹੋ। ਪਰ ਹੁਣ ਉਹ 'ਵਾਈਸ ਕੈਪਟਨ' ਟੈਗ ਨਹੀਂ ਹੈ।

ਸ਼ੁਭਮਨ ਗਿੱਲ ਨਾਲ ਓਪਨਿੰਗ ਕਰਨਗੇ ਰੋਹਿਤ ਸ਼ਰਮਾ

ਸਾਬਕਾ ਸਪਿਨਰ ਨੇ ਕਿਹਾ, ''ਕੇ.ਐੱਲ ਰਾਹੁਲ ਬਾਰੇ ਸਾਰੇ ਜਾਣਦੇ ਹਾਂ ਕਿ ਉਹ ਇਕ ਵਧੀਆ ਖਿਡਾਰੀ ਹੈ ਜੋ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹੈ। ਉਹ ਦੌੜਾਂ ਨਹੀਂ ਬਣਾ ਪਾ ਰਿਹਾ। ਪਰ ਮੈਨੂੰ ਯਕੀਨ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇਗਾ। ਪਰ ਹਾਂ.. ਜੇਕਰ ਉਪ-ਕਪਤਾਨ ਦਾ ਟੈਗ ਨਹੀਂ ਹੈ ਤਾਂ ਇਸਦਾ ਮਤਲਬ ਹੈ ਕਿ ਅਸੀਂ ਸ਼ੁਭਮਨ ਗਿੱਲ ਨੂੰ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਹੋਏ ਦੇਖਾਂਗੇ।

ਦੱਸ ਦੇਈਏ ਕਿ ਜਨਵਰੀ 2022 ਤੋਂ, ਕੇਐਲ ਰਾਹੁਲ ਨੇ ਟੈਸਟ ਕ੍ਰਿਕਟ ਵਿੱਚ ਸਿਰਫ ਇੱਕ 50 ਤੋਂ ਵੱਧ ਸਕੋਰ ਬਣਾਇਆ ਹੈ। ਉਨ੍ਹਾਂ ਦਾ ਆਖਰੀ ਟੈਸਟ ਸੈਂਕੜਾ ਦਸੰਬਰ 2021 'ਚ ਦੱਖਣੀ ਅਫਰੀਕਾ ਖਿਲਾਫ ਲਗਾਇਆ ਸੀ। ਆਸਟ੍ਰੇਲੀਆ ਖਿਲਾਫ ਦਿੱਲੀ ਟੈਸਟ 'ਚ ਕੇ.ਐੱਲ.ਰਾਹੁਲ ਪਹਿਲੀ ਪਾਰੀ 'ਚ 17 ਦੌੜਾਂ ਅਤੇ ਦੂਜੀ ਪਾਰੀ 'ਚ ਸਿਰਫ 1 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਰਾਹੁਲ ਨੇ ਨਾਗਪੁਰ 'ਚ ਸਿਰਫ 20 ਦੌੜਾਂ ਬਣਾਈਆਂ।

Published by:Drishti Gupta
First published:

Tags: Cricket, Cricket News, KL Rahul, Sports