Home /News /sports /

ਭਾਰਤੀ ਗੇਂਦਬਾਜ਼ਾਂ ਦੀ ਆਸਟ੍ਰੇਲੀਆਈ ਬੱਲੇਬਾਜ਼ਾਂ ਹੱਥੋਂ ਪਿਟਾਈ, ਕੋਹਲੀ ਦੇ ਰੀਐਕਸ਼ਨ ਦੀ ਟੀਵਟਰ ਤੇ ਵਾਇਰਲ ਹੋਈ ਤਸਵੀਰ

ਭਾਰਤੀ ਗੇਂਦਬਾਜ਼ਾਂ ਦੀ ਆਸਟ੍ਰੇਲੀਆਈ ਬੱਲੇਬਾਜ਼ਾਂ ਹੱਥੋਂ ਪਿਟਾਈ, ਕੋਹਲੀ ਦੇ ਰੀਐਕਸ਼ਨ ਦੀ ਟੀਵਟਰ ਤੇ ਵਾਇਰਲ ਹੋਈ ਤਸਵੀਰ

ਵਿਰਾਟ ਕੋਹਲੀ ਦਾ ਆਸਟ੍ਰੇਲੀਆ ਦੇ ਕੈਮਰੂਨ ਗ੍ਰੀਨ ਉਮੇਸ਼ ਯਾਦਵ ਦੇ ਖਿਲਾਫ ਲਗਾਤਾਰ ਚੌਕੇ ਲਗਾ ਕੇ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਤੇ ਰਿਐਕਸ਼ਨ। (Hotstar/Twitter)

ਵਿਰਾਟ ਕੋਹਲੀ ਦਾ ਆਸਟ੍ਰੇਲੀਆ ਦੇ ਕੈਮਰੂਨ ਗ੍ਰੀਨ ਉਮੇਸ਼ ਯਾਦਵ ਦੇ ਖਿਲਾਫ ਲਗਾਤਾਰ ਚੌਕੇ ਲਗਾ ਕੇ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਤੇ ਰਿਐਕਸ਼ਨ। (Hotstar/Twitter)

ਭਾਰਤੀ ਗੇਂਦਬਾਜ਼ੀ ਨੂੰ ਦੇਖਦਿਆਂ ਵਿਰਾਟ ਕੋਹਲੀ ਦੇ ਚਿਹਰੇ ਉੱਪਰ ਅਜਿਹਾ ਐਕਸਪ੍ਰੈਸ਼ਨ ਦੇਖਣ ਨੂੰ ਮਿਲਿਆ ਜੋ ਟਵੀਟਰ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਇਆ। ਇਸ ਵਾਇਰਲ ਫੋਟੋ ਵਿਚ ਕੋਹਲੀ ਆਪਣੇ ਖੱਬੇ ਪਾਸੇ ਵੱਲ ਟੇਢੇ ਝਾਕਦੇ ਜਾਂ ਜਿਸਨੂੰ ਕਹਿ ਸਕਦੇ ਹਾਂ ਕਿ ਕਨੱਖੇ ਝਾਕਦੇ ਨਜ਼ਰ ਆ ਰਹੇ ਹਨ।

  • Share this:

IND VS AUS T20: ਬੀਤੇ ਕੱਲ੍ਹ ਮੋਹਾਲੀ ਦੇ ਪੀਸੀਏ ਸਟੇਡੀਅਮ ਵਿਚ ਆਸਟ੍ਰੇਲੀਆ ਅਤੇ ਭਾਰਤ ਆਪਣੇ ਪਹਿਲੇ ਟੀ-20 ਮੁਕਾਬਲੇ ਲਈ ਆਹੋ ਸਾਹਮਣੇ ਸਨ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਲਈ 208 ਸਕੋਰਾਂ ਦਾ ਟਾਰਗੈਟ ਰੱਖਿਆ। ਪਰ ਆਪਣੀ ਪਾਰੀ ਦੀ ਸ਼ੁਰੂਆਤ ਕਰਦਿਆਂ ਆਸਟ੍ਰੇਲੀਆਈ ਖਿਡਾਰੀ ਕੈਮਰਨ ਗ੍ਰੀਨ ਨੇ ਦੂਜੇ ਹੀ ਓਵਰ ਵਿਚ ਉਮੇਸ਼ ਯਾਦਵ ਨੂੰ ਲਗਾਤਾਰ ਚੌਕੇ ਲਗਾ ਕੇ ਮੈਚ ਦੀ ਦਿਸ਼ਾ ਤਹਿ ਕਰ ਦਿੱਤੀ ਸੀ। ਜਾਪਦਾ ਸੀ ਕਿ ਆਸਟੇਰਲੀਆ ਦੇ ਸਲਾਮੀ ਬੱਲੇਬਾਜ਼ ਹਮਲਾ ਕਰਨ ਦੀ ਨੀਤੀ ਨਾਲ ਹੀ ਪਿੱਚ ਉੱਪਰ ਆਏ ਸਨ। ਆਸਟ੍ਰੇਲੀਆਈ ਓਪਨਰ ਬੱਲੇਬਾਜ਼ਾਂ ਨੇ ਆਪਣੀ ਪਾਰੀ ਦੀ ਇਕ ਚੰਗੀ ਨੀਂਹ ਰੱਖੀ।

ਅਜਿਹੇ ਸਮੇਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਅੱਖਾਂ ਨੇ ਉਹ ਸ਼ਬਦ ਕਹਿ ਦਿੱਤੇ ਜੋ ਹਰ ਭਾਰਤੀ ਦੀ ਮਨ ਦੀ ਆਵਾਜ਼ ਬਣਦੇ ਪ੍ਰਤੀਤ ਹੋਏ। ਭਾਰਤੀ ਗੇਂਦਬਾਜ਼ੀ ਨੂੰ ਦੇਖਦਿਆਂ ਵਿਰਾਟ ਕੋਹਲੀ ਦੇ ਚਿਹਰੇ ਉੱਪਰ ਅਜਿਹਾ ਐਕਸਪ੍ਰੈਸ਼ਨ ਦੇਖਣ ਨੂੰ ਮਿਲਿਆ ਜੋ ਟਵੀਟਰ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਇਆ। ਇਸ ਵਾਇਰਲ ਫੋਟੋ ਵਿਚ ਕੋਹਲੀ ਆਪਣੇ ਖੱਬੇ ਪਾਸੇ ਵੱਲ ਟੇਢੇ ਝਾਕਦੇ ਜਾਂ ਜਿਸਨੂੰ ਕਹਿ ਸਕਦੇ ਹਾਂ ਕਿ ਕਨੱਖੇ ਝਾਕਦੇ ਨਜ਼ਰ ਆ ਰਹੇ ਹਨ। ਯਾਦਵ ਦੇ ਪਹਿਲੇ ਓਵਰ ਵਿਚ ਗੇਂਦ ਨੂੰ ਬਾਊਂਡਰੀ ਵੱਲ ਜਾਂਦਿਆਂ ਦੇਖ ਕੇ ਕੋਹਲੀ ਦੇ ਉਤਰੇ ਚਿਹਰੇ ਬਾਰੇ ਤਾਂ ਕਮੈਂਟਰੀ ਬਾਕਸ ਵਿਚੋਂ ਵੀ ਹਾਸੇ ਦੀ ਆਵਾਜ਼ ਸੁਣਨ ਨੂੰ ਮਿਲੀ।

ਵਿਰਾਟ ਕੋਹਲੀ ਦੀ ਫੋਟੋ ਨਾਲ ਟਵੀਟਰ ਉੱਪਰ ਭਾਰਤੀਆਂ ਵੱਲੋਂ ਪਾਈਆਂ ਕੈਪਸ਼ਨਜ ਪੜ੍ਹਨ ਵਾਲੀਆਂ ਤੇ ਬਹੁਤ ਮਜ਼ੇਦਾਰ ਹਨ। ਇਕ ਟੀਵਟਰ ਹੈਂਡਲਰ ਨੇ ਲਿਖਿਆ ਕਿ, “ਉਮੇਸ਼ ਯਾਦਵ ਦੀ ਗੇਂਦਬਾਜ਼ੀ ਨੂੰ ਦੇਖਕੇ ਹਰ ਭਾਰਤੀ ਦਾ ਰੀਐਕਸ਼ਨ”। ਇਸ ਤੋਂ ਸਿਵਾ ਇਕ ਹੋਰ ਨੇ ਲਿਖਿਆ, “ਜਦੋਂ ਤੁਸੀਂ ਸੁਣੋ, ‘ਸਬਹੀ ਪਿਟ ਰਹੇ ਹੈ, ਏਕ ਦੋ ਓਵਰ ਕੋਹਲੀ ਸੇ ਕਰਵਾ ਲੋ’।

ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆ ਖਿਲਾਫ ਭਾਰਤੀ ਗੇਂਦਬਾਜ਼ਾਂ ਨੇ ਬਹੁਤ ਮਾੜਾ ਪ੍ਰਦਰਸ਼ਨ ਕੀਤਾ। ਹਰਸ਼ਲ ਪਟੇਲ ਨੇ 18ਵੇਂ ਓਵਰ ਵਿੱਚ 22 ਦੌੜਾਂ (6, 1, 6, 1, 6, 2) ਦਿੱਤੀਆਂ, ਜਿਸ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੇ ਇੱਕ ਹੋਰ ਮਹਿੰਗਾ ਓਵਰ ਕੀਤਾ ਜਿਸ ਵਿੱਚ 16 ਦੌੜਾਂ ਦਿੱਤੀਆਂ। ਇਸ ਕਾਰਨ ਪਹਿਲੇ ਟੀ-20 ਵਿਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਸਟ੍ਰੇਲੀਆਂ ਨੇ ਇਹ ਮੈਚ ਚਾਰ ਗੇਂਦਾ ਬਾਕੀ ਰਹਿੰਦੀਆਂ ਚਾਰ ਵਿਕਟਾਂ ਨਾਲ ਇਹ ਮੈਚ ਜਿੱਤ ਲਿਆ।

Published by:Tanya Chaudhary
First published:

Tags: Cricket News, Indian cricket team, T20 World Cup, Virat Kohli