ਨਵੀਂ ਦਿੱਲੀ- ਭਾਰਤ 'ਚ ਕ੍ਰਿਕਟਰਸ ਦੀ ਫੈਨ ਫੋਲੋਵਿੰਗ ਸਭ ਤੋਂ ਜਿਆਦਾ ਹੈ। ਫੈਨਜ਼ ਅਪਣੇ ਪਸੰਦੀਨਦਾ ਕ੍ਰਿਕਟਰ ਨਾਲ ਸੈਲਫੀ ਲੈਣ ਦਾ ਕੋਈ ਮੌਕਾ ਨਹੀਂ ਛਡਦੇ। ਹਾਲ ਹੀ 'ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਫੈਨ ਨੂੰ ਖੁਸ਼ ਕਰ ਦਿੱਤਾ। ਦਰਅਸਲ ਰੋਹਿਤ ਸ਼ਰਮਾ ਨਿੱਜੀ ਕਾਰਨਾਂ ਕਰਕੇ ਮੁੰਬਈ ਵਿੱਚ ਆਸਟਰੇਲੀਆ ਖ਼ਿਲਾਫ਼ ਪਹਿਲਾ ਵਨਡੇ ਨਹੀਂ ਖੇਡ ਸਕੇ। ਉਹ ਦੂਜੇ ਵਨਡੇ ਲਈ ਵਿਸ਼ਾਖਾਪਟਨਮ 'ਚ ਬਾਕੀ ਖਿਡਾਰੀਆਂ ਨਾਲ ਸਿੱਧਾ ਗਏ।
ਇਸ ਦੌਰਾਨ ਰੋਹਿਤ ਜਿਵੇਂ ਹੀ ਏਅਰਪੋਰਟ 'ਤੇ ਪਹੁੰਚੇ ਤਾਂ ਇਕ ਪ੍ਰਸ਼ੰਸਕ ਨੇ ਭਾਰਤੀ ਟੀਮ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਰੋਹਿਤ ਸ਼ਰਮਾ ਨੇ ਫੈਨ ਨੂੰ ਸਰਪ੍ਰਾਈਜ਼ ਦਿੱਤਾ। ਅਚਾਨਕ ਇਸ ਫੈਨ ਨੂੰ ਗੁਲਾਬ ਦਾ ਫੁੱਲ ਦਿੱਤਾ। ਰੋਹਿਤ ਨੇ ਪ੍ਰਸ਼ੰਸਕ ਨੂੰ ਕਿਹਾ, 'ਇਹ ਤੁਹਾਡੇ ਲਈ ਲਓ'। ਰੋਹਿਤ ਤੋਂ ਫੁੱਲ ਮਿਲਣ ਤੋਂ ਬਾਅਦ ਪ੍ਰਸ਼ੰਸਕ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਅਜਿਹੇ 'ਚ ਉਹ ਥੋੜ੍ਹਾ ਅੱਗੇ ਵਧ ਕੇ ਬੋਲੇ - ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?
Rohit Sharma is an amazing character - what a guy! pic.twitter.com/YZzPmAKGpk
— Mufaddal Vohra (@mufaddal_vohra) March 19, 2023
VIDEO: IPL ਤੋਂ ਪਹਿਲਾਂ ਸ਼ਿਖਰ ਧਵਨ ਦਾ ਵੱਖਰਾ ਅੰਦਾਜ਼ ਆਇਆ ਸਾਹਮਣੇ, 'ਸਿੰਘਮ' ਬਣ ਗੁੰਡਿਆਂ ਦੀ ਕੀਤੀ ਕੁੱਟਮਾਰ
ਰੋਹਿਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਸੁਭਾਅ ਦੀ ਖੂਬ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਭਾਰਤ ਨੇ ਵਾਨਖੇੜੇ ਵਿੱਚ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ ਸੀ ਪਰ ਦੂਜੇ ਵਨਡੇ ਵਿੱਚ ਭਾਰਤ ਨੂੰ ਆਸਟਰੇਲੀਆ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੀਰੀਜ਼ ਦਾ ਤੀਜਾ ਵਨਡੇ 22 ਮਾਰਚ ਨੂੰ ਚੇਨਈ 'ਚ ਖੇਡਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Rohit sharma, Sports