ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼(India vs Bangladesh) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋ ਗਈ ਹੈ। ਸੀਰੀਜ਼ ਦਾ ਪਹਿਲਾ ਮੈਚ ਮੀਰਪੁਰ ਦੇ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਖੇਡਿਆ ਗਿਆ। ਇਸ ਘੱਟ ਸਕੋਰ ਵਾਲੇ ਰੋਮਾਂਚਕ ਮੈਚ ਵਿੱਚ ਬੰਗਲਾਦੇਸ਼ ਦੀ ਟੀਮ ਇੱਕ ਵਿਕਟ ਨਾਲ ਜਿੱਤ ਗਈ। ਮੈਚ ਦੌਰਾਨ ਭਾਰਤੀ ਫੀਲਡਰਾਂ ਦੀ ਫੀਲਡਿੰਗ ਬਹੁਤ ਆਮ ਸੀ। ਜਿਸ ਕਾਰਨ ਕਪਤਾਨ ਰੋਹਿਤ ਸ਼ਰਮਾ ਮੈਦਾਨ 'ਚ ਗੁੱਸਾ ਨਾਲ ਲਾਲ ਹੁੰਦੇ ਨਜ਼ਰ ਆਏ।
ਦੱਸ ਦੇਈਏ ਕਿ ਭਾਰਤੀ ਟੀਮ ਵੱਲੋਂ ਦਿੱਤੇ 187 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਆਪਣੀਆਂ 9 ਵਿਕਟਾਂ ਗੁਆ ਕੇ 136 ਦੌੜਾਂ ਬਣਾ ਲਈਆਂ ਸਨ। ਪਰ ਇੱਥੋਂ ਮੇਹਦੀ ਹਸਨ ਮਿਰਾਜ ਅਤੇ ਮੁਸਤਫਿਜ਼ੁਰ ਰਹਿਮਾਨ ਨੇ ਪਾਰੀ ਨੂੰ ਅੱਗੇ ਵਧਾਉਂਦੇ ਹੋਏ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਇਸ ਦੌਰਾਨ ਮੇਹਦੀ ਹਸਨ ਨੂੰ ਦੋ ਸ਼ਾਨਦਾਰ ਮੌਕੇ ਮਿਲੇ। ਪਹਿਲੇ ਵਨਡੇ 'ਚ ਆਪਣੀ ਟੀਮ ਲਈ ਅੱਠਵੇਂ ਸਥਾਨ 'ਤੇ ਬੱਲੇਬਾਜ਼ੀ ਕਰ ਰਹੇ ਮੇਹਦੀ ਹਸਨ ਨੇ 39 ਗੇਂਦਾਂ 'ਚ 38 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਰਹਿਮਾਨ ਨੇ 11 ਗੇਂਦਾਂ 'ਚ ਅਜੇਤੂ 10 ਦੌੜਾਂ ਦਾ ਯੋਗਦਾਨ ਦਿੱਤਾ।
We lost here..#KLRahul #INDvsBANpic.twitter.com/Qfr5Os4PbM
— Tanay Vasu (@tanayvasu) December 4, 2022
ਮੇਹਦੀ ਹਸਨ ਮਿਰਾਜ ਨੂੰ ਦੋ ਮਿਲੇ ਮੌਕੇ
ਮੇਜ਼ਬਾਨ ਟੀਮ 136 ਦੌੜਾਂ 'ਤੇ ਨੌਂ ਵਿਕਟਾਂ ਗੁਆ ਕੇ ਹਾਰ ਦੇ ਕੰਢੇ 'ਤੇ ਸੀ। ਪਰ ਮੈਚ ਦੌਰਾਨ 43ਵੇਂ ਓਵਰ ਵਿੱਚ ਕੇਐਲ ਰਾਹੁਲ ਨੇ ਪਹਿਲਾਂ ਮੇਹਦੀ ਹਸਨ ਮਿਰਾਜ ਦਾ ਕੈਚ ਗਵਾਂ ਦਿੱਤਾ। ਇਸ ਤੋਂ ਬਾਅਦ ਉਸੇ ਓਵਰ ਦੀ ਅਗਲੀ ਗੇਂਦ 'ਤੇ ਵਾਸ਼ਿੰਗਟਨ ਸੁੰਦਰ ਨੇ ਵੀ ਗਲਤੀ ਕੀਤੀ। ਉਸ ਕੋਲ ਕੈਚ ਫੜਨ ਦਾ ਸੁਨਹਿਰੀ ਮੌਕਾ ਸੀ। ਪਰ ਉਹ ਗੇਂਦ ਤੱਕ ਵੀ ਨਹੀਂ ਪਹੁੰਚ ਸਕਿਆ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਮੈਦਾਨ 'ਚ ਖਿਡਾਰੀਆਂ 'ਤੇ ਗੁੱਸੇ 'ਚ ਨਜ਼ਰ ਆਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricketer, Sports