INDvsNZ : ਸੁਪਰ ਓਵਰ ‘ਚ ਭਾਰਤ ਦੀ ਲਗਾਤਾਰ ਦੂਜੀ ਜਿੱਤ

News18 Punjabi | News18 Punjab
Updated: January 31, 2020, 4:55 PM IST
share image
INDvsNZ : ਸੁਪਰ ਓਵਰ ‘ਚ ਭਾਰਤ ਦੀ ਲਗਾਤਾਰ ਦੂਜੀ ਜਿੱਤ
INDvsNZ : ਸੁਪਰ ਓਵਰ ‘ਚ ਭਾਰਤ ਦੀ ਲਗਾਤਾਰ ਦੂਜੀ ਜਿੱਤ,

ਭਾਰਤ ਨੇ ਵੈਲਿੰਗਟਨ ‘ਚ ਖੇਡੇ ਗਏ ਚੌਥੇ ਟੀ20 ਮੈਚ ‘ਚ ਨਿਊਜੀਲੈਂਡ ਨੂੰ ਇਕ ਵਾਰ ਫਿਰ ਸੁਪਰ ਓਵਰ ‘ਚ ਹਰਾ ਦਿੱਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੌਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ

  • Share this:
  • Facebook share img
  • Twitter share img
  • Linkedin share img
ਭਾਰਤ ਨੇ ਵੈਲਿੰਗਟਨ ‘ਚ ਖੇਡੇ ਗਏ ਚੌਥੇ ਟੀ20 ਮੈਚ ‘ਚ ਨਿਊਜੀਲੈਂਡ ਨੂੰ ਇਕ ਵਾਰ ਫਿਰ ਸੁਪਰ ਓਵਰ ‘ਚ ਹਰਾ ਦਿੱਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੌਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਸੀਰੀਜ ‘ਚ 4-0 ਨਾਲ ਅੱਗੇ ਹੋ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 7 ਵਿਕਟਾਂ 'ਤੇ 165 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਨਿਊਜੀਲੈਂਡ ਦੀ ਟੀਮ ਵੀ 20 ਓਵਰਾਂ ਵਿਚ 165 ਦੌੜਾਂ ਹੀ ਬਣਾ ਸਕੀ।

ਨਿਊਜੀਲੈਂਡ ਨੂੰ ਆਖਰੀ ਓਵਰ ਵਿਚ 7 ਦੌੜਾਂ ਦੀ ਜ਼ਰੂਰਤ ਸੀ ਅਤੇ ਸ਼ਾਰਦੂਲ ਠਾਕੁਰ ਨੇ ਇਸ ਓਵਰ ਵਿਚ 6 ਦੌੜਾਂ ਦੇ ਕੇ 2 ਵਿਕਟਾਂ ਲੈ ਕੇ ਮੈਚ ਨੂੰ ਟਾਈ ਕਰਾ ਦਿੱਤਾ। ਭਾਰਤ ਵੱਲੋਂ ਕੇਐਲ ਰਾਹੁਲ ਨੇ 39 ਦੌੜਾਂ ਤੇ ਮਨੀਸ਼ ਪਾਂਡੇ ਨੇ ਸਭ ਤੋਂ ਵੱਧ 50 ਦੌੜਾਂ ਬਣਾਇਆਂ। ਇਸ ਤੋਂ ਪਹਿਲਾਂ ਕੇਨ ਵਿਲੀਅਮਸਨ ਤੀ ਥਾਂ ਕਪਤਾਨੀ ਕਰ ਰਹੇ ਟਿਮ ਸਾਉਦੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ।

ਵਿਲੀਅਮਸਨ ਮੋਢੇ ਤੇ ਸੱਟ ਦੇ ਕਾਰਨ ਟੀਮ ਚੋਂ ਬਾਹਰ ਹੋਏ ਸਨ। ਇਸ ਤੋਂ ਪਹਿਲਾਂ ਤੀਸਰੇ ਟੀ20 ਮੈਚ ਚ ਭਾਰਤ ਨੇ ਨਿਊਜੀਲੈਂਡ ਨੂੰ ਸੁਪਰ ਓਵਰ ਚ ਹਰਾ ਕੇ ਪਹਿਲੀ ਵਾਰ ਟੀ20 ਸੀਰੀਜ ਜਿੱਤ ਕੇ ਇਤਿਹਾਸ ਰਚਿਆ ਸੀ।
 
First published: January 31, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading