Home /News /sports /

India vs West Indies: ਰੋਹਿਤ ਸ਼ਰਮਾ ਨੇ ਇਕ ਬਾਰ ਫਿਰ ਬਣਾਇਆ ਸ਼ਰਮਨਾਕ ਰਿਕਾਰਡ, ਦੂਜੇ ਨੰਬਰ 'ਤੇ ਕੇਐੱਲ ਰਾਹੁਲ

India vs West Indies: ਰੋਹਿਤ ਸ਼ਰਮਾ ਨੇ ਇਕ ਬਾਰ ਫਿਰ ਬਣਾਇਆ ਸ਼ਰਮਨਾਕ ਰਿਕਾਰਡ, ਦੂਜੇ ਨੰਬਰ 'ਤੇ ਕੇਐੱਲ ਰਾਹੁਲ

India vs West Indies: ਰੋਹਿਤ ਸ਼ਰਮਾ ਨੇ ਇਕ ਬਾਰ ਫਿਰ ਬਣਾਇਆ ਸ਼ਰਮਨਾਕ ਰਿਕਾਰਡ, ਦੂਜੇ ਨੰਬਰ 'ਤੇ ਕੇਐੱਲ ਰਾਹੁਲ

India vs West Indies: ਰੋਹਿਤ ਸ਼ਰਮਾ ਨੇ ਇਕ ਬਾਰ ਫਿਰ ਬਣਾਇਆ ਸ਼ਰਮਨਾਕ ਰਿਕਾਰਡ, ਦੂਜੇ ਨੰਬਰ 'ਤੇ ਕੇਐੱਲ ਰਾਹੁਲ

India vs West Indies, 2nd T20I: ਭਾਰਤ ਅਤੇ ਵੈਸਟਇੰਡੀਜ਼ ਕ੍ਰਿਕਟ ਟੀਮ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਸੋਮਵਾਰ ਨੂੰ ਸੇਂਟ ਕਿਟਸ 'ਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਪੰਜ ਵਿਕਟਾਂ ਨਾਲ ਵੱਡੀ ਕਰਾਰੀ ਹਾਰ ਮਿਲੀ। ਇਸ ਦੇ ਨਾਲ ਹੀ ਕੈਰੇਬੀਆਈ ਟੀਮ ਨੇ ਇਸ ਸੀਰੀਜ਼ 'ਚ ਵੀ 1-1 ਨਾਲ ਬਰਾਬਰੀ ਕਰ ਲਈ ਹੈ।

ਹੋਰ ਪੜ੍ਹੋ ...
  • Share this:
    India vs West Indies: ਭਾਰਤ ਅਤੇ ਵੈਸਟਇੰਡੀਜ਼ ਕ੍ਰਿਕਟ ਟੀਮ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਸੋਮਵਾਰ ਨੂੰ ਸੇਂਟ ਕਿਟਸ 'ਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਪੰਜ ਵਿਕਟਾਂ ਨਾਲ ਵੱਡੀ ਕਰਾਰੀ ਹਾਰ ਮਿਲੀ। ਇਸ ਦੇ ਨਾਲ ਹੀ ਕੈਰੇਬੀਆਈ ਟੀਮ ਨੇ ਇਸ ਸੀਰੀਜ਼ 'ਚ ਵੀ 1-1 ਨਾਲ ਬਰਾਬਰੀ ਕਰ ਲਈ ਹੈ। ਮੈਚ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ(Rohit Sharma) ਦੇ ਨਾਂ ਇਕ ਅਜਿਹਾ ਰਿਕਾਰਡ ਜੁੜ ਗਿਆ, ਜਿਸ ਨੂੰ ਉਹ ਕਦੇ ਵੀ ਯਾਦ ਨਹੀਂ ਕਰਨਾ ਚੌਣਗੇ।

    ਦਰਅਸਲ 'ਹਿਟਮੈਨ' ਸ਼ਰਮਾ ਤੋਂ ਕੱਲ੍ਹ ਲੋਕਾਂ ਨੂੰ ਬਹੁਤ ਉਮੀਦਾਂ ਸਨ। ਹਾਲਾਂਕਿ, ਉਹ ਇਨ੍ਹਾਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ ਅਤੇ ਓਬੇਡ ਮੈਕਕੋਏ ਦੀ ਪਹਿਲੀ ਹੀ ਗੇਂਦ 'ਤੇ ਬਿਨਾਂ ਕੋਈ ਦੌੜ ਬਣਾਏ ਬੈਕਵਰਡ ਪੁਆਇੰਟ 'ਤੇ ਕੈਚ ਹੋ ਗਿਆ। ਸ਼ਰਮਾ ਕੱਲ੍ਹ ਭਾਰਤੀ ਟੀਮ ਲਈ ਛੇਵੀਂ ਵਾਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਆਊਟ ਹੋਏ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਵੀ ਇਹ ਸ਼ਰਮਨਾਕ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਦਰਜ ਸੀ।

     T20I ਕ੍ਰਿਕਟ ਵਿੱਚ  ਸਭ ਤੋਂ ਵੱਧ ਵਾਰ ਜ਼ੀਰੋ 'ਤੇ ਆਊਟ ਹੋਏ ਖਿਡਾਰੀ:

    ਰੋਹਿਤ ਸ਼ਰਮਾ
    ਕੇਐਲ ਰਾਹੁਲ
    ਗੌਤਮ ਗੰਭੀਰ
    ਅਜਿੰਕਿਆ ਰਹਾਣੇ
    ਸ਼ਿਖਰ ਧਵਨ

    ਰੋਹਿਤ ਸ਼ਰਮਾ ਦੇ ਨਾਂ 'ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ:

    ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਭਾਰਤੀ ਕਪਤਾਨ ਦੇ ਨਾਮ ਹੈ। ਸ਼ਰਮਾ ਨੇ ਭਾਰਤੀ ਟੀਮ ਲਈ 130 ਟੀ-20 ਮੈਚ ਖੇਡਦੇ ਹੋਏ 122 ਪਾਰੀਆਂ 'ਚ 32.17 ਦੀ ਔਸਤ ਨਾਲ 3443 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨੇ 4 ਸੈਂਕੜੇ ਅਤੇ 27 ਅਰਧ ਸੈਂਕੜੇ ਲਗਾਏ ਹਨ। ਸ਼ਰਮਾ ਤੋਂ ਬਾਅਦ ਦੂਜੇ ਨੰਬਰ 'ਤੇ ਕੀਵੀ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਦਾ ਨਾਂ ਆਉਂਦਾ ਹੈ। ਗੁਪਟਿਲ ਨੇ 2009 ਤੋਂ ਹੁਣ ਤੱਕ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 116 ਮੈਚ ਖੇਡੇ ਹਨ, 112 ਪਾਰੀਆਂ ਵਿੱਚ 32.37 ਦੀ ਔਸਤ ਨਾਲ 3399 ਦੌੜਾਂ ਬਣਾਈਆਂ ਹਨ।
    Published by:Drishti Gupta
    First published:

    Tags: KL Rahul, Match, Rohit sharma, Sports, T20 World Cup

    ਅਗਲੀ ਖਬਰ