Home /News /sports /

ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ 'ਤੇ ਕੀਤਾ ਕਬਜ਼ਾ

ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ 'ਤੇ ਕੀਤਾ ਕਬਜ਼ਾ

ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ 'ਤੇ ਭਾਰਤ ਨੇ 1-0 ਨਾਲ ਕੀਤਾ ਕਬਜ਼ਾ

ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ 'ਤੇ ਭਾਰਤ ਨੇ 1-0 ਨਾਲ ਕੀਤਾ ਕਬਜ਼ਾ

ਪਹਿਲਾ ਮੈਚ ਮੀਂਹ ਕਾਰਨ ਧੋਤੇ ਜਾਣ ਤੋਂ ਬਾਅਦ ਭਾਰਤ ਨੇ ਦੂਜਾ ਟੀ-20 ਮੁਕਾਬਲਾ 65 ਦੌੜਾਂ ਨਾਲ ਜਿੱਤ ਲਿਆ ਸੀ ਅਤੇ ਸੀਰੀਜ਼ ਵਿੱਚ 1-0 ਨਾਲ ਬੜਤ ਬਣਾ ਲਈ ਸੀ। ਜਦਕਿ ਮੰਗਲਵਾਰ ਨੂੰ ਖੇਡਿਆ ਗਿਆ ਤੀਜਾ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਅਤੇ ਰੱਦ ਕਰ ਦਿੱਤਾ ਗਿਆ। ਤੀਜੇ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪੂਰੀ ਟੀਮ 160 ਦੌੜਾਂ 'ਤੇ ਆਲ ਆਊਟ ਹੋ ਗਈ।ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਟੀਮ ਨੇ 9 ਓਵਰਾਂ 'ਚ 4 ਵਿਕਟਾਂ 'ਤੇ 75 ਦੌੜਾਂ ਬਣਾ ਲਈਆਂ ਸਨ ਤਾਂ ਤੇਜ਼ ਮੀਂਹ ਪੈਣ ਦੇ ਕਾਰਨ ਮੈਚ ਰੋਕ ਦਿੱਤਾ ਗਿਆ।

ਹੋਰ ਪੜ੍ਹੋ ...
  • Share this:

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ 3 ਟੀ-20 ਕ੍ਰਿਕਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਮੀਂਹ ਦੇ ਕਾਰਨ ਰੱਦ ਕਰ ਦਿੱਤਾ ਗਿਆ। ਇਹ ਮੈਚ ਰੱਦ ਹੋਣ ਦੇ ਨਾਲ ਹੀ ਭਾਰਤ ਨੇ ਸੀਰੀਜ਼ ਤੇ ਆਪਣਾ ਕਬਜ਼ਾ ਕਰ ਲਿਆ ਹੈ । ਤੁਹਾਨੂੰ ਦਸ ਦਈਏ ਕਿ ਪਹਿਲਾ ਮੈਚ ਮੀਂਹ ਕਾਰਨ ਧੋਤੇ ਜਾਣ ਤੋਂ ਬਾਅਦ ਭਾਰਤ ਨੇ ਦੂਜਾ ਟੀ-20 ਮੁਕਾਬਲਾ 65 ਦੌੜਾਂ ਨਾਲ ਜਿੱਤ ਲਿਆ ਸੀ ਅਤੇ ਸੀਰੀਜ਼ ਵਿੱਚ 1-0 ਨਾਲ ਬੜਤ ਬਣਾ ਲਈ ਸੀ। ਜਦਕਿ ਮੰਗਲਵਾਰ ਨੂੰ ਖੇਡਿਆ ਗਿਆ ਤੀਜਾ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਅਤੇ ਰੱਦ ਕਰ ਦਿੱਤਾ ਗਿਆ। ਤੀਜੇ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਪੂਰੀ ਟੀਮ 160 ਦੌੜਾਂ 'ਤੇ ਆਲ ਆਊਟ ਹੋ ਗਈ।ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਟੀਮ ਨੇ 9 ਓਵਰਾਂ 'ਚ 4 ਵਿਕਟਾਂ 'ਤੇ 75 ਦੌੜਾਂ ਬਣਾ ਲਈਆਂ ਸਨ ਤਾਂ ਤੇਜ਼ ਮੀਂਹ ਪੈਣ ਦੇ ਕਾਰਨ ਮੈਚ ਰੋਕ ਦਿੱਤਾ ਗਿਆ। ਡਕਵਰਥ ਲੁਈਸ ਨਿਯਮ ਮੁਤਾਬਕ ਭਾਰਤ ਜਿੱਤ ਦੇ ਟੀਚੇ ਦੇ ਬਰਾਬਰ ਸੀ ਅਤੇ ਇਸੇ ਕਾਰਨ ਮੈਚ ਨੂੰ ਟਾਈ ਐਲਾਨ ਦਿੱਤਾ ਗਿਆ।

ਹਾਲਾਂਕਿ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਇਸ ਆਖਰੀ ਮੁਕਾਬਲੇ ਦੇ ਵਿੱਚ ਭਾਰਤ ਦੀ ਬੱਲੇਬਾਜ਼ੀ ਥੋੜੀ ਕਮਜ਼ੋਰ ਨਜ਼ਰ ਆ ਰਹੀ ਸੀ।ਨਿਊਜ਼ੀਲੈਂਡ ਖਿਲਾਫ 161 ਦੌੜਾਂ ਦੇ ਟੀਚੇ ਦਾ ਪਿੱੱਛਾ ਕਰਦੇ ਹੋਏ ਭਾਰਤ ਨੇ 75 ਦੌੜਾਂ 'ਤੇ 4 ਮਹੱੱਤਵਪੂਰਨ ਵਿਕਟਾਂ ਗੁਆ ਦਿੱੱਤੀਆਂ ਸਨ। ਬੁਰੇ ਦੌਰ 'ਚੋਂ ਲੰਘ ਰਹੇ ਰਿਸ਼ਭ ਪੰਤ ਅਤੇ ਈਸ਼ਾਨ ਕਿਸ਼ਨ ਜਲਦੀ ਆਊਟ ਹੋ ਗਏ। ਸੂਰਿਆਕੁਮਾਰ ਵੀ ਸਿਰਫ਼ 13 ਦੌੜਾਂ ਹੀ ਬਣਾ ਸਕੇ। 9ਵੇਂ ਓਵਰ ਤੋਂ ਬਾਅਦ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਅਤੇ ਫਿਰ ਸ਼ੁਰੂ ਨਹੀਂ ਹੋ ਸਕਿਆ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਹੋਈ  । ਐਲਨ ਫਿਨ ਨੂੰ ਅਰਸ਼ਦੀਪ ਸਿੰਘ ਨੇ 3 ਦੌੜਾਂ 'ਤੇ ਆਉਟ ਕਰ ਦਿੱਤਾ।ਗਲੇਨ ਅਤੇ ਡੇਵੋਨ ਕੋਨਵੇ ਦੀ ਜੋੜੀ ਨੇ ਟੀਮ ਨੂੰ ਸੰਭਾਲਿਆ ਅਤੇ ਸਕੋਰ ਨੂੰ 146 ਦੌੜਾਂ ਤੱਕ ਪਹੁੰਚਾਇਆ। ਦੋਵਾਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾ ਕੇ ਵੱਡੇ ਸਕੋਰ ਦੀ ਉਮੀਦ ਜਗਾਈ।

ਜਦੋਂ ਨਿਊਜ਼ੀਲੈਂਡ ਦੀ ਟੀਮ ਤੇਜ਼ੀ ਨਾਲ ਵੱਡੇ ਸਕੋਰ ਵੱਲ ਵਧ ਰਹੀ ਸੀ ਤਾਂ ਅਰਸ਼ਦੀਪ ਨੇ 59 ਦੌੜਾਂ 'ਤੇ ਖੇਡ ਰਹੇ ਕੋਨਵੇ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਸਿਰਾਜ ਨੇ ਜਿੰਮੀ ਨੀਸ਼ਮ ਅਤੇ ਮਿਸ਼ੇਲ ਸੈਂਟਨਰ ਦੀਆਂ ਵਿਕਟਾਂ ਲਈਆਂ। ਅਰਸ਼ਦੀਪ ਦੇ ਅਗਲੇ ਓਵਰ ਵਿੱਚ ਤਿੰਨ ਵਿਕਟਾਂ ਲਈਆਂ। ਡੇਰੇਲ ਮਿਸ਼ੇਲ, ਈਸ਼ ਸੋਢੀ ਅਤੇ ਫਿਰ ਏਡਨ ਮਿਲਨੇ ਦੀ ਵਾਪਸੀ ਨਾਲ ਖੇਡ ਬਦਲ ਗਈ।ਪਰ ਆਫਰ ਵਿੱਚ ਮੀਂਹ ਦੇ ਕਾਰਨ ਇਹ ਮੁਕਾਬਲਾ ਰੱਦ ਕਰ ਦਿੱਤਾ ਗਿਆ।

Published by:Shiv Kumar
First published:

Tags: India, New Zealand, Series, T-20