ਵਿਸ਼ਵ ਕਬੱਡੀ ਕੱਪ ਭਾਰਤ ਦੇ ਨਾਮ, ਕੈਨੇਡਾ ਨੂੰ 64-19 ਨਾਲ ਹਰਾਇਆ

News18 Punjabi | News18 Punjab
Updated: December 10, 2019, 6:54 PM IST
share image
ਵਿਸ਼ਵ ਕਬੱਡੀ ਕੱਪ ਭਾਰਤ ਦੇ ਨਾਮ, ਕੈਨੇਡਾ ਨੂੰ 64-19 ਨਾਲ ਹਰਾਇਆ
ਵਿਸ਼ਵ ਕਬੱਡੀ ਕੱਪ ਭਾਰਤ ਨੇ ਨਾਮ, ਕੈਨੇਡਾ ਨੂੰ 64-19 ਨਾਲ ਹਰਾਇਆ

  • Share this:
  • Facebook share img
  • Twitter share img
  • Linkedin share img
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ, ਜਿਸ 'ਚ ਭਾਰਤ ਨੇ ਕੈਨੇਡਾ ਨੂੰ 45 ਅੰਕਾਂ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਉਤੇ ਕਬਜਾ ਕਰ ਲਿਆ। ਮੈਚ 'ਚ ਭਾਰਤ ਨੇ 64 ਅੰਕ ਅਤੇ ਕੈਨੇਡਾ ਨੇ 19 ਅੰਕ ਹਾਸਲ ਕੀਤੇ।

ਮੈਚ ਦੀ ਸ਼ੁਰੂਆਤ 'ਚ ਭਾਰਤੀ ਟੀਮ ਇਕ ਮਜ਼ਬੂਤ ਇਰਾਦੇ ਨਾ ਉਤਰੀ ਅਤੇ ਕੈਨੇਡਾ ਖਿਲਾਫ ਲਗਾਤਾਰ ਅੰਕ ਹਾਸਲ ਕਰਕੇ ਮੈਚ 'ਚ ਇਕ ਵੱਡੀ ਬੜ੍ਹਤ ਬਣਾ ਲਈ। ਭਾਰਤ ਨੇ ਮੈਚ ਦੇ ਪਹਿਲੇ ਕੁਆਰਟ ਤੱਕ ਕੈਨੇਡਾ ਖਿਲਾਫ ਸਕੋਰ 18-4 ਦਾ ਕਰ ਲਿਆ। ਪਹਿਲੇ ਹਾਫ ਦੇ ਦੋ ਕੁਆਰਟਾਂ 'ਚ ਕੈਨੇਡਾ ਦੀ ਟੀਮ ਸੰਘਰਸ਼ ਕਰਦੀ ਨਜ਼ਰ ਆਈ। ਅੰਕਾਂ ਦੇ ਮਾਮਲੇ 'ਚ ਲਗਾਤਾਰ ਭਾਰਤ ਤੋਂ ਪਿਛੜਦੀ ਨਜ਼ਰ ਆਈ। ਭਾਰਤ ਨੇ ਕੈਨੇਡਾ ਦੇ ਮੁਕਾਬਲੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਪਹਿਲੇ ਹਾਫ ਟਾਈਮ ਤੱਕ ਭਾਰਤ ਦੇ 34 ਅਤੇ ਕੈਨੇਡਾ ਦੇ 9 ਅੰਕ ਹਨ।

ਕੈਨੇਡਾ ਦੀ ਟੀਮ ਨੇ ਇਸ ਮੈਚ 'ਚ ਵਾਪਸੀ ਕਰਨ ਦੀ ਪੂਰੀ ਵਾਹ ਲਾਈ ਪਰ ਭਾਰਤ ਦੀ ਦਮਦਾਰ ਖੇਡ ਅੱਗੇ ਕੈਨੇਡਾ ਦੇ ਖਿਡਾਰੀ ਕੁਝ ਨਾ ਕਰ ਸਕੇ। ਉਪਰੰਤ ਹੋਏ ਬਾਕੀ ਤਿੰਨੇ ਕੁਆਰਟਰਾਂ 'ਚ ਭਾਰਤ ਨੇ ਕੈਨੇਡਾ ਖਿਲਾਫ ਆਪਣੀ ਬੜ੍ਹਤ ਬਰਕਰਾਰ ਰੱਖਦੇ ਹਏ ਇਹ ਮੈਚ 64-19 ਅੰਕਾਂ ਨਾਲ ਇਹ ਫਾਈਨਲ ਮੈਚ ਜਿੱਤ ਲਿਆ।
First published: December 10, 2019
ਹੋਰ ਪੜ੍ਹੋ
ਅਗਲੀ ਖ਼ਬਰ