ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਬਣਾਈਆਂ 252 ਦੌੜਾਂ


Updated: February 18, 2019, 11:48 AM IST
ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਬਣਾਈਆਂ 252 ਦੌੜਾਂ

Updated: February 18, 2019, 11:48 AM IST
ਵੇਲਿੰਗਟਨ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਪੰਜਵੇਂ ਤੇ ਆਖਰੀ ਵਨ ਡੇ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.5 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ। ਮੈਚ ਦੇ ਸ਼ੁਰੂਆਤ ਤੋਂ ਹੀ ਟੀਮ ਇੰਡੀਆ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਮਹਿਮਾਨ ਟੀਮ ਨੇ ਪੰਜਵੇਂ ਓਵਰ 'ਚ ਹੀ ਸਿਰਫ 8 ਦੌੜਾਂ ਦੇ ਸਕੋਰ 'ਤੇ ਆਪਣੇ ਕਪਤਾਨ ਨੂੰ ਗੁਆ ਦਿੱਤਾ। ਪੇਸਰ ਹੇਨਰੀ ਦੀ ਸ਼ਾਨਦਾਰ ਆਊਟਸਵਿੰਗ ਗੇਂਦ 'ਤੇ ਉਹ ਕਲੀਨ ਬੋਲਡ ਹੋ ਗਏ। ਰੋਹਿਤ ਸਿਰਫ 2 ਦੌੜਾਂ ਹੀ ਬਣਾ ਸਕੇ। ਇਸ ਤੋਂ ਅਗਲੇ ਹੀ ਓਵਰ 'ਚ ਪਿਛਲੇ ਮੈਚ ਦੇ ਹੀਰੋ ਰਹੇ ਟ੍ਰੇਂਟ ਬੋਲਟ ਨੇ ਸ਼ਿਖਰ ਧਵਨ ਨੂੰ ਆਊਟ ਕੀਤਾ। ਸਿਖਰ ਧਵਨ ਨੂੰ ਬੋਲਟ ਨੇ ਥਰਡ ਮੈਨ 'ਤੇ ਮੈਟ ਹੇਨਰੀ ਦੇ ਹੱਥੋਂ ਕੈਚ ਫੜਾਇਆ। ਧਵਨ 6 ਦੌੜਾਂ ਬਣਾ ਕੇ ਪਵੇਲੀਅਨ ਪਰਤੇ।

ਟੀਮ ਅਜੇ ਦੋ ਕਰਾਰੇ ਝਟਕਿਆਂ ਤੋਂ ਉਬਰੀ ਹੀ ਨਹੀਂ ਸੀ ਕਿ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਛੇਤੀ ਆਊਟ ਹੋ ਗਏ। ਸ਼ੁਭਮਨ ਨੂੰ ਮੈਟ ਹੈਨਰੀ ਨੇ ਕਵਰ 'ਤੇ ਮਿਚੇਲ ਸੈਂਟਨਰ ਦੇ ਹੱਥੋਂ ਕੈਚ ਕਰਾਇਆ। ਸ਼ੁਭਮਨ 7 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਤਿੰਨ ਵਿਕਟਾਂ ਡਿੱਗਣ ਦੇ ਬਾਅਦ ਸਾਰਾ ਦਾਰੋਮਦਾਰ ਐੱਮ.ਐੱਸ. ਧੋਨੀ 'ਤੇ ਆ ਗਿਆ। ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀਆਂ ਗੇਂਦਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਐੱਮ.ਐੱਸ. ਧੋਨੀ ਨੂੰ ਬੋਲਟ ਨੇ 1 ਦੌੜ ਦੇ ਨਿੱਜੀ ਸਕੋਰ 'ਤੇ ਬੋਲਡ ਕੀਤਾ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਵਿਜੇ ਸ਼ੰਕਰ 45 ਦੌੜਾਂ ਦੇ ਨਿੱਜੀ ਸਕੋਰ 'ਤੇ ਰਨਆਊਟ ਹੋ ਗਏ। ਭਾਰਤ ਦੇ ਅੰਬਾਤੀ ਰਾਇਡੂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ। ਰਾਇਡੂ ਮੈਟ ਹੇਨਰੀ ਦੀ ਗੇਂਦ 'ਤੇ ਮੁਨਰੋ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਰਾਇਡੂ ਨੇ 8 ਚੌਕੇ ਅਤੇ 4 ਛੱਕੇ ਮਾਰੇ। ਕੇਦਾਰ ਜਾਧਵ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਜਾਧਵ ਨੂੰ ਮੈਟ ਹੇਨਰੀ ਨੇ ਬੋਲਡ ਕੀਤਾ। ਹਾਰਦਿਕ ਪੰਡਯਾ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 22 ਗੇਂਦਾਂ 'ਤੇ 5 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਬਾਅਦ ਪੰਡਯਾ ਨੀਸ਼ਾਮ ਦੀ ਗੇਂਦ 'ਤੇ ਬੋਲਟ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਵੱਲੋਂ ਮੈਟ ਹੇਨਰੀ ਨੇ 35 ਦੌੜਾਂ ਦੇ ਕੇ ਚਾਰ ਅਤੇ ਟਰੇਂਟ ਬੋਲਟ ਨੇ 39 ਦੌੜਾਂ ਦੇ ਕੇ ਤਿੰਨ ਵਿਕਟ ਝਟਕੇ।

ਦੋਵੇਂ ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ।

ਨਿਊਜ਼ੀਲੈਂਡ : ਕਾਲਿਨ ਮੁਨਰੋ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਟਾਮ ਲੈਥਮ, ਜਿੰਮੀ ਨੀਸ਼ਾਮ, ਮਿਚੇਲ ਸੈਂਟਨਰ, ਕੋਲਿਨ ਡਿ ਗ੍ਰੈਂਡਹੋਮ, ਟਰੇਂਟ ਬੋਲਟ, ਟਾਡ ਐਸਟਲ, ਮੈਟ ਹੈਨਰੀ।
First published: February 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...