Home /News /sports /

ਭਾਰਤੀ ਫੁੱਟਬਾਲ ਖਿਡਾਰਨ ਸੰਧਿਆ ਰੰਗਨਾਥਨ ਨੇ ਕੀਤਾ ਟਵੀਟ, ਮਾਂ ਨੂੰ ਦੱਸਿਆ ਆਪਣਾ ਹੀਰੋ

ਭਾਰਤੀ ਫੁੱਟਬਾਲ ਖਿਡਾਰਨ ਸੰਧਿਆ ਰੰਗਨਾਥਨ ਨੇ ਕੀਤਾ ਟਵੀਟ, ਮਾਂ ਨੂੰ ਦੱਸਿਆ ਆਪਣਾ ਹੀਰੋ

ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਸੰਧਿਆ ਰੰਗਨਾਥਨ ਦੀ ਇਸ ਪੋਸਟ

ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਸੰਧਿਆ ਰੰਗਨਾਥਨ ਦੀ ਇਸ ਪੋਸਟ

ਸੰਧਿਆ ਰੰਗਨਾਥਨ ਆਪਣੀ ਟਵਿੱਟਰ ਪੋਸਟ ਦੀ ਕੈਪਸ਼ਨ ਵਿੱਚ ਲਿਖਦੀ ਹੈ ਕਿ ਉਹ ਦੋ ਭੈਣਾ ਹਨ। ਦੋ ਧੀਆਂ ਦੇ ਨਾਲ ਇਕੱਲੇ ਜ਼ਿੰਦਗੀ ਜਿਊਣਾ ਇੱਕ ਮਾਂ ਲਈ ਬਹੁਤ ਔਖਾ ਹੁੰਦਾ ਹੈ। ਪਰ ਉਸਦੀ ਮਾਂ ਨੇ ਹੌਸਲਾ ਨਹੀਂ ਹਾਰਿਆ। ਉਹਨੇ ਦੱਸਿਆ ਕਿ ਜੀਵਨ ਦੇ ਹਰ ਮੋੜ ਉੱਤੇ ਉਸਦੀ ਮਾਂ ਉਨ੍ਹਾਂ ਦੇ ਨਾਲ ਥੰਮ੍ਹ ਬਣਕੇ ਖੜ੍ਹੀ ਰਹੀ। ਉਹ ਕਹਿੰਦੀ ਹੈ ਕਿ ਮੈਂ ਅੱਜ ਜੋ ਕੁਝ ਵੀ ਹਾਂ ਆਪਣੀ ਮਾਂ ਕਰਕੇ ਹੀ ਹਾਂ। ਉਸਨੇ ਪੋਸਟ ਵਿੱਚ ਆਪਣੀ ਮਾਂ ਨੂੰ ਆਪਣਾ ਹੀਰੋ ਦੱਸਿਆ ਹੈ।

ਹੋਰ ਪੜ੍ਹੋ ...
  • Share this:

ਸੰਧਿਆ ਰੰਗਨਾਥਨ ਫੁੱਟਬਾਲ ਦੀ ਖਿਡਾਰਨ ਹੈ। ਉਹ ਭਾਰਤੀ ਰਾਸ਼ਟਰੀ ਫੁੱਟਬਾਲ ਟੀਮ ਦੀ ਖਿਡਾਰੀ ਹੈ। ਉਸਨੇ ਹਾਲ ਹੀ ਵਿੱਚ ਇੱਕ ਟਵੀਟ ਸਾਂਝਾ ਕੀਤਾ ਹੈ, ਜੋ ਕਿ ਬਹੁਤ ਵਾਇਰਲ ਹੋ ਰਿਹਾ ਹੈ। ਉਸਨੇ ਟਵੀਟ ਵਿੱਚ ਆਪਣੇ ਨਾਲ ਆਪਣੀ ਮਾਂ ਦੀ ਫੋਟੋ ਸਾਂਝੀ ਕਰਦੇ ਹੋਏ, ਆਪਣੀ ਮਾਂ ਬਾਰੇ ਇੱਕ ਦਿਲ ਛੂਹਣ ਵਾਲੀ ਪੋਸਟ ਲਿਖੀ ਹੈ। ਇਸ ਪੋਸਟ ਵਿੱਚ ਉਸਨੇ ਆਪਣੇ ਇੱਥੋਂ ਤੱਕ ਪਹੁੰਚਣ ਦਾ ਸਿਹਰਾ ਆਪਣੀ ਮਾਂ ਨੂੰ ਦਿੱਤਾ ਹੈ। ਆਓ ਜਾਣਦੇ ਹਾਂ ਸੰਧਿਆ ਰੰਗਨਾਥਨ ਦੀ ਮਾਂ ਬਾਰੇ ਲਿਖੀ ਪੋਸਟ ਬਾਰੇ-


ਉਹ ਆਪਣੀ ਟਵਿੱਟਰ ਪੋਸਟ ਦੀ ਕੈਪਸ਼ਨ ਵਿੱਚ ਲਿਖਦੀ ਹੈ ਕਿ ਉਹ ਦੋ ਭੈਣਾ ਹਨ। ਦੋ ਧੀਆਂ ਦੇ ਨਾਲ ਇਕੱਲੇ ਜ਼ਿੰਦਗੀ ਜਿਊਣਾ ਇੱਕ ਮਾਂ ਲਈ ਬਹੁਤ ਔਖਾ ਹੁੰਦਾ ਹੈ। ਪਰ ਉਸਦੀ ਮਾਂ ਨੇ ਹੌਸਲਾ ਨਹੀਂ ਹਾਰਿਆ। ਉਹਨੇ ਦੱਸਿਆ ਕਿ ਜੀਵਨ ਦੇ ਹਰ ਮੋੜ ਉੱਤੇ ਉਸਦੀ ਮਾਂ ਉਨ੍ਹਾਂ ਦੇ ਨਾਲ ਥੰਮ੍ਹ ਬਣਕੇ ਖੜ੍ਹੀ ਰਹੀ। ਉਹ ਕਹਿੰਦੀ ਹੈ ਕਿ ਮੈਂ ਅੱਜ ਜੋ ਕੁਝ ਵੀ ਹਾਂ ਆਪਣੀ ਮਾਂ ਕਰਕੇ ਹੀ ਹਾਂ। ਉਸਨੇ ਪੋਸਟ ਵਿੱਚ ਆਪਣੀ ਮਾਂ ਨੂੰ ਆਪਣਾ ਹੀਰੋ ਦੱਸਿਆ ਹੈ। ਉਹ ਲਿਖਦੀ ਹੈ ਕਿ “ਮੇਰੀ ਅੰਮਾਂ, ਮੇਰਾ ਹੀਰੋ।”ਇਸਦੇ ਨਾਲ ਹੀ ਉਸਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਉਸਨੇ ਆਪਣੀ ਮਾਂ ਨੂੰ ਕੁਝ ਬਣਕੇ ਦਿਖਾਇਆ ਹੈ। ਉਸਨੇ ਦੱਸਿਆ ਕਿ ਉਸਨੂੰ ਦੇਸ਼ ਲਈ ਖੇਡਦਾ ਦੇਖ ਕੇ ਉਸਦੀ ਮਾਂ ਨੂੰ ਬਹੁਤ ਖ਼ੁਸ਼ੀ ਤੇ ਮਾਨ ਮਿਲਿਆ ਹੈ।


ਇੱਥੇ ਜ਼ਿਕਰਯੋਗ ਹੈ ਕਿ ਲੋਕਾਂ ਦੁਆਰਾ ਸੰਧਿਆ ਰੰਗਨਾਥਨ ਦੀ ਇਸ ਪੋਸਟ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਲੋਕ ਮਾਂ ਧੀ ਦੀ ਇਸ ਪੋਸਟ ਉੱਤੇ ਕੁਮੈਂਟਾਂ ਦੀ ਝੜੀ ਲਾ ਰਹੇ ਹਨ। ਲੋਕਾਂ ਦੁਆਰਾ ਸੰਧਿਆ ਰੰਗਨਾਥਨ ਤੇ ਉਸਦੀ ਮਾਂ ਦੀ ਬਹੁਤ ਪ੍ਰਸੰਸਾ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਲੋਕ ਇਸ ਪੋਸਟ ਲਈ ਬਹੁਤ ਪਿਆਰ ਜਤਾ ਰਹੇ ਹਨ।


ਇੱਕ ਯੂਜਰ ਨੇ ਕੁਮੈਂਟ ਵਿੱਚ ਲਿਖਿਆ ਹੈ ਕਿ “ਸ਼ਾਨਦਾਰ ਸ਼ਰਧਾਂਜਲੀ! ਤੁਹਾਡੀ ਅੰਮਾ ਨੂੰ ਵੀ ਤੁਹਾਡੀ ਉਪਲਬਧੀ 'ਤੇ ਬਹੁਤ ਮਾਣ ਹੋਣਾ ਚਾਹੀਦਾ ਹੈ।” ਜਦਕਿ ਦੂਜੇ ਯੂਜਰ ਨੇ ਟਿੱਪਨੀ ਕਰਦੇ ਹੋਏ ਕਿਹਾ ਹੈ ਕਿ “ਮਿਹਨਤ ਦਾ ਫਲ ਦੇਖ ਕੇ ਖੁਸ਼ੀ ਹੋਈ। ਤੁਹਾਨੂੰ ਹੋਰ ਸਫ਼ਲਤਾ ਮਿਲੇ। ਤੁਹਾਨੂੰ ਅਤੇ ਤੁਹਾਡੀ ਅੰਮਾ ਨੂੰ ਮੁਬਾਰਕਾਂ।''


ਇਸ ਵਿੱਚ ਕੋਈ ਛੱਕ ਨਹੀਂ ਕਿ ਸੰਧਿਆ ਰੰਗਨਾਥਨ ਤੇ ਉਸਦੀ ਮਾਂ ਬਹੁਤ ਸਾਰਿਆਂ ਲਈ ਪ੍ਰੇਰਨਾ ਦੀ ਬਣੀਆਂ ਹਨ। ਜੀਵਨ ਦੀਆਂ ਤਮਾਮ ਮੁਸ਼ਕਿਲਾ ਦੇ ਬਾਵਜੂਦ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸਦੇ ਨਤੀਜੇ ਵਜੋਂ ਉਨ੍ਹਾਂ ਇੱਕ ਮੁਕਾਮ ਹਾਸਿਲ ਕੀਤਾ ਜਾ ਰਿਹਾ ਹੈ। ਲੋਕਾਂ ਦੁਆਰਾ ਉਨ੍ਹਾਂ ਦੀ ਮਿਹਨਤ ਨੂੰ ਸਲਾਹਿਆ ਜਾ ਰਿਹਾ ਹੈ।


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੰਧਿਆ ਰੰਗਨਾਥਨ ਤਾਮਿਲਨਾਡੂ ਦੀ ਰਹਿਣ ਵਾਲੀ ਹੈ। ਉਸਦਾ ਜਨਮ 20 ਮਈ 1996 ਨੂੰ ਹੋਇਆ। ਆਪਣੀ ਛੋਟੀ ਉਮਰ ਵਿੱਚ ਹੀ ਉਸਨੇ ਬੁਲੰਧੀਆਂ ਨੂੰ ਹਾਸਿਲ ਕੀਤਾ। ਉਸਨੇ ਹਾਲ ਹੀ ਵਿੱਚ ਸ਼ਨੀਵਾਰ ਨੂੰ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਨੇਪਾਲ ਨਾਲ ਚਾਰ ਰੋਜ਼ਾ ਮੈਚ ਖੇਡਿਆ। ਇਸ ਮੈਚ ਦੇ ਦਰਸ਼ਕਾਂ ਵਿੱਚ ਉਸਦੀ ਮਾਂ ਵੀ ਸ਼ਾਮਿਲ ਸੀ।

Published by:Shiv Kumar
First published:

Tags: Footballer Sandhya Ranganathan, Indian National Football Team, Sandhya Ranganathan Tweet