ਕੇਦਾਰ ਜਾਧਵ ਦੀ ਟੀਮ ਇੰਡੀਆ ਤੋਂ ਹੋਵੇਗੀ ਛੁੱਟੀ, 2 ਸਾਲ ਬਾਅਦ ਇਸ ਖਿਡਾਰੀ ਦੀ ਹੋਵੇਗੀ ਵਾਪਸੀ !

News18 Punjabi | News18 Punjab
Updated: January 18, 2020, 9:16 PM IST
share image
ਕੇਦਾਰ ਜਾਧਵ ਦੀ ਟੀਮ ਇੰਡੀਆ ਤੋਂ ਹੋਵੇਗੀ ਛੁੱਟੀ, 2 ਸਾਲ ਬਾਅਦ ਇਸ ਖਿਡਾਰੀ ਦੀ ਹੋਵੇਗੀ ਵਾਪਸੀ !
ਕੇਦਾਰ ਜਾਧਵ ਦੀ ਟੀਮ ਇੰਡੀਆ ਤੋਂ ਹੋਵੇਗੀ ਛੁੱਟੀ, 2 ਸਾਲ ਬਾਅਦ ਇਸ ਖਿਡਾਰੀ ਦੀ ਹੋਵੇਗੀ ਵਾਪਸੀ !

ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮ ਦੀ ਚੋਣ ਐਤਵਾਰ ਨੂੰ ਕੀਤੀ ਜਾਵੇਗੀ। ਸਿਲੇਕਟਰ ਵਨਡੇ ਟੀਮ ਚੁਣਨ ਤੋਂ ਪਹਿਲਾਂ ਆੱਲ ਰਾਊਂਡਰ ਹਾਰਦਿਕ ਪੰਡਿਆ ਦੀ ਫਿਟਨਸ ਤੇ ਧਿਆਨ ਦੇਣਗੇ। ਉੱਥੇ ਹੀ ਕੇਦਾਰ ਜਾਧਵ ਦਾ ਟੀਮ ਤੋਂ ਬਾਹਰ ਹੋਣਾ ਪੱਕਾ ਲੱਗ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਟੀਮ ਇੰਡੀਆ ਦੇ ਖਿਡਾਰੀ ਕੇਐਲ ਰਾਹੁਲ ਇਸ ਸਮੇਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ। ਇਸ ਕਾਰਨ ਉਹ ਨਿਯੂਜੀਲੈਂਡ ਦੌਰੇ ਲਈ ਟੇਸਟ ‘ਚ ਸ਼ਾਮਲ ਹੋਣ ਦੇ ਵੀ ਦਾਅਵੇਦਾਰ ਬਣ ਗਏ ਸਨ। ਜਿਸਦੇ ਲਈ ਟੀਮ ਐਤਵਾਰ ਨੂੰ ਚੁਣੀ ਜਾਵੇਗੀ। ਸਿਲੇਕਟਰ ਵਨਡੇ ਟੀਮ ਚੁਣਨ ਤੋਂ ਪਹਿਲਾਂ ਆੱਲ ਰਾਊਂਡਰ ਹਾਰਦਿਕ ਪੰਡਿਆ ਦੀ ਫਿਟਨਸ ਤੇ ਧਿਆਨ ਦੇਣਗੇ। ਉੱਥੇ ਹੀ ਕੇਦਾਰ ਜਾਧਵ ਦਾ ਟੀਮ ਤੋਂ ਬਾਹਰ ਹੋਣਾ ਪੱਕਾ ਲੱਗ ਰਿਹਾ ਹੈ। ਇਸੀ ਵਿਚ ਅਜਿੰਕਿਆ ਰਹਾਣੇ ਦੇ ਵਨਡੇ ਟੀਮ ‘ਚ ਵਾਪਸ ਆਉਣ ਦੀ ਖ਼ਬਰ ਹੈ। ਰਾਹੁਲ ਟੀ20 ਤੇ ਵਨਡੇ ਲਗਾਤਾਰ ਖੇਲ੍ਹ ਰਹੇ ਹਨ, ਪਰ ਆਸਟਰੇਲੀਆ ਦੌਰੇ ਤੋਂ ਬਾਅਦ ਉਹ ਟੇਸਟ ਟੀਮ ਤੋਂ ਬਾਹਰ ਹੋ ਗਏ ਸਨ। ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਰਾਹੁਲ ਵਰਗੇ ਖਿਡਾਰੀ ਨੂੰ ਕਿਸੇ ਵੀ ਟੀਮ ‘ਚੋਂ ਬਾਹਰ ਰੱਖਣਾ ਮੁਸ਼ਕਲ ਹੈ, ਇਸ ਲਈ ਪ੍ਰਿਥਵੀ ਸ਼ਾਹ ਅਤੇ ਸ਼ੁਭਮਨ ਗਿੱਲ ਤੇ ਉਨ੍ਹਾਂ ਦਾ ਪਲੜਾ ਭਾਰੀ ਲੱਗਦਾ ਹੈ।

ਕੁਲਦੀਪ ਦੀ ਥਾਂ ਸੈਨੀ ਨੂੰ ਮੌਕਾ !

ਕੁਲਦੀਪ ਯਾਦਵ ਦੇ ਤੌਰ ਤੇ ਤੀਜਾ ਸਪੀਨਰ ਰੱਖਣ ਦੀ ਥਾਂ ਨਵੇਂ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੂੰ ਵਾਧੂ ਤੇਜ਼ ਗੇਂਦਬਾਜ ਤੇ ਤੌਰ ਤੇ ਟੀਮ ‘ਚ ਰੱਖਿਆ ਜਾ ਸਕਦਾ ਹੈ, ਕਿਉਂਕਿ ਨਿਯੂਜੀਲੈਂਡ ‘ਚ ਰਵਿਚੰਦਰਨ ਅਸ਼ਵਿਨ ਜਾਂ ਰਵਿੰਦਰ ਜਡੇਜਾ ‘ਚ ਕਿਸੇ ਇੱਕ ਨੂੰ ਅੰਤਿਮ 11 ‘ਚ ਜਗਾ ਮਿਲਣ ਦੀ ਸੰਭਾਵਨਾ ਹੈ। ਇਸੇ ਤਰਾਂ ਟੀਮ ਪ੍ਰਬੰਧਕ ਪੰਡਿਆ ਦੇ ਗੇਂਦਬਾਜੀ ਲਈ ਫਿੱਟ ਹੋਣ ਦਾ ਇੰਤਜਾਰ ਕਰ ਰਹੀ ਹੈ, ਤੇ ਜੇਕਰ ਉਹ ਫਿਟ ਹੁੰਦੇ ਹਨ ਤਾਂ ਫਿਰ ਵਨਡੇ ਚ ਉਨ੍ਹਾਂ ਦੀ ਥਾਂ ਪੱਕੀ ਹੈ।
ਪੰਡਿਆ ਨਹੀਂ ਤਾਂ ਕੌਣ ?

ਪੰਡਿਆ ਗੇਂਦਬਾਜੀ ਨੂੰ ਲੈ ਕੇ ਜਰੂਰੀ ਟੇਸਟ ‘ਚ ਫੇਲ੍ਹ ਰਹੇ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਨਿਜੀ ਟਰੇਨਰ ਐਸ ਰਜਨੀਕਾਂਤ ਨੇ ਉਨ੍ਹਾਂ ਨੂੰ ਭਾਰਤ-ਏ ਦੌਰੇ ਤੋਂ ਹਟਣ ਦੀ ਸਲਾਹ ਦਿੱਤੀ ਸੀ। ਵਨਡੇ ਦੇ ਲਈ ਅਜਿੰਕਿਆ ਰਹਾਣੇ ਦੇ ਨਾਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਕੇਦਾਰ ਜਾਧਵ ਦੀ ਥਾਂ ਸ਼ਾਮਿਲ ਕੀਤਾ ਜਾ ਸਕਦਾ ਹੈ। ਰਹਾਣੇ ਨੇ ਫਰਵਰੀ 2018 ‘ਚ ਆਖਿਰੀ ਵਾਰ ਵਨਡੇ ਮੈਚ ਖੇਡਿਆ ਸੀ।

 
First published: January 18, 2020, 9:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading