Home /News /sports /

Asia Cup 2022: ਵਿਰਾਟ ਕੋਹਲੀ ਦੀ ਹੋਈ ਵਾਪਸੀ, ਜਾਣੋ ਟੀਮ ਇੰਡੀਆ 'ਚ ਕਿਸ ਨੂੰ ਮਿਲੀ ਜਗ੍ਹਾ

Asia Cup 2022: ਵਿਰਾਟ ਕੋਹਲੀ ਦੀ ਹੋਈ ਵਾਪਸੀ, ਜਾਣੋ ਟੀਮ ਇੰਡੀਆ 'ਚ ਕਿਸ ਨੂੰ ਮਿਲੀ ਜਗ੍ਹਾ

Asia Cup 2022: ਵਿਰਾਟ ਕੋਹਲੀ ਦੀ ਹੋਈ ਵਾਪਸੀ, ਜਾਣੋ ਟੀਮ ਇੰਡੀਆ 'ਚ ਕਿਸ ਨੂੰ ਮਿਲੀ ਜਗ੍ਹਾ

Asia Cup 2022: ਵਿਰਾਟ ਕੋਹਲੀ ਦੀ ਹੋਈ ਵਾਪਸੀ, ਜਾਣੋ ਟੀਮ ਇੰਡੀਆ 'ਚ ਕਿਸ ਨੂੰ ਮਿਲੀ ਜਗ੍ਹਾ

Asia Cup 2022: ਆਗਾਮੀ ਏਸ਼ੀਆ ਕ੍ਰਿਕਟ ਕੱਪ-2022(Asia Cup 2022) ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਇਸ ਟੂਰਨਾਮੈਂਟ 'ਚ ਟੀਮ ਇੰਡੀਆ ਦੀ ਅਗਵਾਈ ਤਜਰਬੇਕਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(Rohit Sharma0 ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸੀਨੀਅਰ ਚੋਣ ਕਮੇਟੀ ਨੇ ਸੋਮਵਾਰ ਨੂੰ ਬੈਠਕ ਤੋਂ ਬਾਅਦ 15 ਮੈਂਬਰੀ ਟੀਮ ਦਾ ਐਲਾਨ ਕੀਤਾ।

ਹੋਰ ਪੜ੍ਹੋ ...
 • Share this:
  Asia Cup 2022: ਆਗਾਮੀ ਏਸ਼ੀਆ ਕ੍ਰਿਕਟ ਕੱਪ-2022(Asia Cup 2022) ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਇਸ ਟੂਰਨਾਮੈਂਟ 'ਚ ਟੀਮ ਇੰਡੀਆ ਦੀ ਅਗਵਾਈ ਤਜਰਬੇਕਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(Rohit Sharma0 ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸੀਨੀਅਰ ਚੋਣ ਕਮੇਟੀ ਨੇ ਸੋਮਵਾਰ ਨੂੰ ਬੈਠਕ ਤੋਂ ਬਾਅਦ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀ ਟੀਮ ਵਿੱਚ ਵਾਪਸੀ ਹੋਈ ਹੈ। ਰਾਹੁਲ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਖਿਡਾਰੀਆਂ ਨੂੰ ਸਟੈਂਡਬਾਏ ਵਜੋਂ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

  ਖ਼ਰਾਬ ਫਾਰਮ ਨਾਲ ਜੂਝ ਰਹੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਦੌਰੇ ਲਈ ਆਰਾਮ ਦਿੱਤਾ ਗਿਆ ਸੀ, ਪਰ ਹੁਣ ਉਨ੍ਹਾਂ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜਿਸ ਨੂੰ ਫਿਕਸ ਵੀ ਮੰਨਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਸੱਟ ਅਤੇ ਫਿਰ ਕੋਰੋਨਾ ਵਾਇਰਸ ਕਾਰਨ ਟੀਮ ਤੋਂ ਬਾਹਰ ਹੋਏ ਸਟਾਰ ਬੱਲੇਬਾਜ਼ ਕੇਐਲ ਰਾਹੁਲ ਦੀ ਵੀ ਵਾਪਸੀ ਹੋਈ ਹੈ। ਜੂਨ 'ਚ ਉਨ੍ਹਾਂ ਦੀ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਹ ਖੇਡ ਨਹੀਂ ਸਕੇ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਂ 'ਤੇ ਵੀ ਏਸ਼ੀਆ ਕੱਪ ਲਈ ਟੀਮ 'ਚ ਵਿਚਾਰ ਕੀਤਾ ਜਾ ਰਿਹਾ ਸੀ। ਅਰਸ਼ਦੀਪ ਨੂੰ ਹਾਲ ਹੀ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੀ-20 ਵਿੱਚ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ ਸੀ।

  ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਇਸ ਮੀਟਿੰਗ ਵਿੱਚ ਫਲੋਰੀਡਾ ਤੋਂ ਚੋਣਕਾਰਾਂ ਨਾਲ ਸ਼ਾਮਲ ਹੋਏ। ਇਸ ਦੌਰਾਨ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਜਗ੍ਹਾ ਨਹੀਂ ਮਿਲ ਸਕੀ ਅਤੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਹਰਸ਼ਲ ਪਟੇਲ ਪਹਿਲਾਂ ਹੀ ਪਸਲੀ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਸੀ। ਦੋਵੇਂ ਖਿਡਾਰੀ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਰੀਹੈਬਲੀਟੇਸ਼ਨ ਕਰਵਾਉਣਗੇ।

  ਦੀਪਕ ਹੁੱਡਾ ਨੂੰ ਉਸ ਦੇ ਚੰਗੇ ਪ੍ਰਦਰਸ਼ਨ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਰਲ ਦੇ ਕ੍ਰਿਕਟਰ ਸੰਜੂ ਸੈਮਸਨ ਨੇ ਇੱਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਹ ਟੀਮ ਵਿੱਚ ਜਗ੍ਹਾ ਨਹੀਂ ਲੈ ਸਕੇ। ਟੀਮ 'ਚ 4 ਸਪਿਨਰਾਂ ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ ਅਤੇ ਤਜਰਬੇਕਾਰ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਦਿੱਤਾ ਗਿਆ ਹੈ।

  ਟੀ-20 ਫਾਰਮੈਟ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ 27 ਅਗਸਤ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ। ਪਹਿਲਾਂ ਇਸ ਦਾ ਆਯੋਜਨ ਸ਼੍ਰੀਲੰਕਾ 'ਚ ਹੋਣਾ ਸੀ ਪਰ ਆਰਥਿਕ ਹਾਲਤ ਖਰਾਬ ਹੋਣ ਕਾਰਨ ਇਸ ਨੂੰ ਯੂਏਈ 'ਚ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ। ਟੂਰਨਾਮੈਂਟ ਦਾ ਫਾਈਨਲ ਮੈਚ 11 ਸਤੰਬਰ ਨੂੰ ਖੇਡਿਆ ਜਾਵੇਗਾ।

  ਏਸ਼ੀਆ ਕੱਪ 2022 ਲਈ ਭਾਰਤੀ ਟੀਮ -
  ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਡਬਲਯੂ ਕੇ), ਦਿਨੇਸ਼ ਕਾਰਤਿਕ (ਡਬਲਯੂ ਕੇ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ , ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ।

  ਸਟੈਂਡਬਾਏ ਖਿਡਾਰੀ - ਸ਼੍ਰੇਅਸ ਅਈਅਰ, ਅਕਸ਼ਰ ਪਟੇਲ ਅਤੇ ਦੀਪਕ ਚਾਹਰ।
  Published by:Drishti Gupta
  First published:

  Tags: Cricket, Cricket News, Match, Sports

  ਅਗਲੀ ਖਬਰ