ਮੁੱਕੇਬਾਜ਼ ਮੈਰੀ ਕਾੱਮ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਸਭ ਤੋਂ ਵੱਧ 6 ਸੋਨ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ

Damanjeet Kaur
Updated: November 24, 2018, 7:00 PM IST
ਮੁੱਕੇਬਾਜ਼ ਮੈਰੀ ਕਾੱਮ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਸਭ ਤੋਂ ਵੱਧ 6 ਸੋਨ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ
ਮੁੱਕੇਬਾਜ਼ ਮੈਰੀ ਕਾੱਮ ਨੇ ਰਚਿਆ ਇਤਿਹਾਸ
Damanjeet Kaur
Updated: November 24, 2018, 7:00 PM IST
ਭਾਰਤੀ ਮੁੱਕੇਬਾਜ਼ੀ ਦੀ ਦਿੱਗਜ਼ ਮੈਰੀ ਕਾੱਮ ਨੇ ਇਤਿਹਾਸ ਰੱਚ ਕੇ 6ਵੀਂ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਗੋਲਡ ਮੈਡਲ ਜਿੱਤ ਲਿਆ ਹੈ। ਦਿੱਲੀ ਵਿੱਚ ਚੱਲ ਰਹੀ ਇਸ ਚੈਂਪੀਅਨਸ਼ਿਪ ਵਿੱਚ ਸਾਰਿਆਂ ਦੀਆਂ ਨਜ਼ਰਾਂ ਮੈਕੀ ਕਾੱਮ ਉੱਤੇ ਟਿਕੀਆਂ ਸਨ। ਉਨ੍ਹਾਂ ਨੇ ਸਾਰਿਆਂ ਦੀ ਉਮੀਦ ਉੱਤੇ ਖਰਾ ਉਤਰ ਕੇ ਗੋਲਡ ਮੈਡਲ ਜਿੱਤਿਆ। ਮੈਰੀ ਕਾੱਮ ਨੇ ਫਾਈਨਲ ਵਿੱਚ ਯੁਕਰੇਨ ਦੀ ਹਨਾ ਓਖੋਟਾ ਨੂੰ 5-0 ਨਾਲ ਮਾਤ ਦਿੰਦੇ ਹੋਏ ਸੋਨ ਤਗਮਾ ਆਪਣੇ ਨਾਮ ਕੀਤਾ। ਮੈਰੀ ਕਾੱਮ ਦਾ ਇਹ 6ਵਾਂ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਹੈ ਤਾਂ ਉੱਥੇ ਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 8ਵਾਂ ਤਗਮਾ ਹੈ। ਉਨ੍ਹਾਂ ਨੇ ਬਹੁਤ ਵਿਸ਼ਵਾਸ ਦੇ ਨਾਲ ਜਿੱਤ ਹਾਸਿਲ ਕਰਕੇ ਦਿਖਾ ਦਿੱਤਾ ਕਿ ਉਨ੍ਹਾਂ ਨੂੰ ਕਿਉਂ MAGNIFICENT Marry ਕਿਹਾ ਜਾਂਦਾ ਹੈ।

ਇੱਕ ਮਜ਼ਦੂਰ ਪਰਿਵਾਰ ਵਿੱਚ ਜਨਮ ਲੈਣ ਤੋਂ ਬਾਅਦ ਸਿਖਰ ਤੱਕ ਸਫ਼ਰ ਆਸਾਨ ਨਹੀਂ ਹੁੰਦਾ। ਪੈਰ-ਪੈਰ 'ਤੇ ਚੁਣੌਤੀਆਂ ਤੇ ਹੌਸਲੇ ਨੂੰ ਤੋੜ ਦੇਣ ਵਾਲੀਆਂ ਰੁਕਾਵਟਾਂ ਰਸਤੇ ਵਿੱਚ ਮਿਲਦੀਆਂ ਹਨ। ਭਾਰਤ ਦੀ ਮੰਨੀ-ਪ੍ਰਮੰਨੀ ਚੈਂਪੀਅਨ ਬਾੱਕਸਰ ਮੈਰੀ ਕਾੱਮ ਨੇ ਇਸ ਮੁਸ਼ਕਿਲ ਸਫ਼ਰ ਦੀ ਹਰ ਰੁਕਾਵਟ ਨੂੰ ਲੰਘ ਕੇ ਦਿਖਾ ਦਿੱਤਾ ਕਿ ਉਹ ਵਿੱਲ-ਪਾੱਵਰ ਦੀ ਇੱਕ ਬਹੁਤ ਵੱਡੀ ਮਿਸਾਲ ਵੀ ਹੈ। ਉਨ੍ਹਾਂ ਨੂੰ ਲੌਹ-ਮਹਿਲਾ ਵੀ ਕਿਹਾ ਜਾਂਦਾ ਹੈ।
First published: November 24, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ