CWC 2019: ਭਾਰਤ–ਪਾਕਿ ਵਿਚਾਲੇ ਮੈਚ ਦੀਆਂ ਟਿਕਟਾਂ ਦੀ ਕੀਮਤਾਂ ਹੋਈਆਂ ਬੱਦਲਾਂ ਤੋਂ ਪਾਰ

News18 Punjab
Updated: June 4, 2019, 5:12 PM IST
CWC 2019: ਭਾਰਤ–ਪਾਕਿ ਵਿਚਾਲੇ ਮੈਚ ਦੀਆਂ ਟਿਕਟਾਂ ਦੀ ਕੀਮਤਾਂ ਹੋਈਆਂ ਬੱਦਲਾਂ ਤੋਂ ਪਾਰ
News18 Punjab
Updated: June 4, 2019, 5:12 PM IST
ਕ੍ਰਿਕੇਟ ਵਿਸ਼ਵ ਕੱਪ 2019 ਦਾ ਜਾਦੂ ਹੁਣ ਹੌਲੀ ਹੌਲੀ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ.

ਉਂਝ ਤਾਂਮੈਚ ਕਈ ਹੋ ਰਹੇ ਹਨ ਪਰ ਆਉਂਦੀ 16 ਜੂਨ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਖਿੱਚ ਹੁਣੇਤੋਂ ਸ਼ੁਰੂ ਵੀ ਹੋ ਗਈ ਹੈ.

ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਕ੍ਰਿਕੇਟ ਮੈਚ ਨੂੰ ਮੈਦਾਨ 'ਚ ਵੇਖਣ ਲਈ ਦਰਸ਼ਕ ਕਾਫ਼ੀ ਉਤਸੁਕ ਵਿਖਾਈ ਦੇ ਰਹੇ ਹਨ ਇਸੇ ਲਈ ਉਹ ਇਸ ਦੀ ਟਿਕਟ ਲਈ ਮੂੰਹ ਮੰਗੀ ਕੀਮਤ ਦੇਣ ਲਈ ਵੀ ਤਿਆਰ ਹਨ.ਆਈਸੀਸੀ ਤੇ ਮੈਚਾਂ ਦੇ ਟਿਕਟ ਵੇਚਣ ਵਾਲੀ ਉਸ ਦੀ ਵੈੱਬਸਾਈਟ 'ਟਿਕਟ ਮਾਸਟਰ' ਇਸ ਭਾਰਤ ਪਾਕਿ ਮੈਚ ਦੀ 20,668 ਰੁਪਏ ਦੀ ਕੀਮਤ ਵਾਲੀ ਟਿਕਟ ਹੁਣ 87,510 ਰੁਪਏ ਵਿੱਚ ਦਰਸ਼ਕਾਂ ਨੂੰ ਵੇਚ ਰਹੀ ਹੈ.

ICC ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਉਸ ਦੀ ਕਮਾਈ ਲਈ ਸੁਨਹਿਰੀ ਮੌਕਾ ਹੋਵੇਗਾ.  ਇਸੇ ਲਈ ਉਸ ਨੇ ਪਲਾਟੀਨਮ ਤੇ ਬ੍ਰੌਂਜ਼ ਵਰਗਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਜ਼ਬਰਦਸਤ ਤਰੀਕੇ ਨਾਲ ਵਧਾ ਦਿੱਤੀਆਂ ਹਨ.

ਦਰਸ਼ਕ ਇਹ ਮੈਚ ਹਰ ਹਾਲਤ ਵਿੱਚ ਸਟੇਡੀਅਮ 'ਚ ਜਾ ਕੇ ਹੀ ਵੇਖਣਾ ਚਾਹੁੰਦੇ ਹਨ. ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਟਿਕਟਾਂ ਦੀ ਕੀਮਤ ਮੇਜ਼ਬਾਨ ਇੰਗਲੈਂਡ ਦੇ ਮੈਚਾਂ ਤੋਂ ਵੀ ਵੱਧ ਹੈ.

ਭਾਰਤ ਦੇ ਸਾਰੇ ਮੈਚਾਂ ਦੀਆਂ ਲਗਭਗ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ.
ਹੁਣ ਸਭ ਤੋਂ ਵੱਧ ਭੀੜ ਭਾਰਤ ਤੇ ਪਾਕਿਸਤਾਨ ਵਿਚਾਲੇ ਜੂਨ ਨੂੰ ਖੇਡੇ ਜਾਣ ਵਾਲੇ ਮੈਚ ਨੂੰ ਲੈ ਕੇ ਹੈ
First published: June 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...