Home /News /sports /

ਇੰਟਰਨੈੱਟ 'ਤੇ ਛਾਏ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ, ਬਣ ਰਹੇ ਹਨ 'ਬ੍ਰੋਮਾਂਸ' ਦੇ ਮੀਮਜ਼

ਇੰਟਰਨੈੱਟ 'ਤੇ ਛਾਏ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ, ਬਣ ਰਹੇ ਹਨ 'ਬ੍ਰੋਮਾਂਸ' ਦੇ ਮੀਮਜ਼

ਇੰਟਰਨੈੱਟ 'ਤੇ ਛਾਏ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ, ਬਣ ਰਹੇ ਹਨ 'ਬ੍ਰੋਮਾਂਸ' ਦੇ ਮੀਮਜ਼

ਇੰਟਰਨੈੱਟ 'ਤੇ ਛਾਏ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ, ਬਣ ਰਹੇ ਹਨ 'ਬ੍ਰੋਮਾਂਸ' ਦੇ ਮੀਮਜ਼

ਕਈ ਵਾਰ ਛੋਟੀਆਂ-ਛੋਟੀਆਂ ਘਟਨਾਵਾਂ ਬਹੁਤ ਵੱਡੀਆਂ ਬਣ ਜਾਂਦੀਆਂ ਹਨ ਜਿਹਨਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਕੋਈ ਘਟਨਾ ਇਹ ਰੂਪ ਲੈ ਸਕਦੀ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਨਾਲ ਇੰਟਰਨੈੱਟ 'ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ ਛਾਏ ਹੋਏ ਹਨ।

  • Share this:

ਕਈ ਵਾਰ ਛੋਟੀਆਂ-ਛੋਟੀਆਂ ਘਟਨਾਵਾਂ ਬਹੁਤ ਵੱਡੀਆਂ ਬਣ ਜਾਂਦੀਆਂ ਹਨ ਜਿਹਨਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਕੋਈ ਘਟਨਾ ਇਹ ਰੂਪ ਲੈ ਸਕਦੀ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਨਾਲ ਇੰਟਰਨੈੱਟ 'ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ ਛਾਏ ਹੋਏ ਹਨ। ਐਤਵਾਰ ਨੂੰ ਹੈਦਰਾਬਾਦ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੈਚ ਦੌਰਾਨ ਗਲੇਨ ਮੈਕਸਵੈੱਲ ਨੂੰ ਆਊਟ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਦਿਨੇਸ਼ ਕਾਰਤਿਕ ਨੂੰ ਵਧਾਈ ਦਿੰਦੇ ਹੋਏ ਉਸਦੇ ਹੈਲਮੇਟ ਨੂੰ ਚੁੰਮਿਆ ਅਤੇ ਇਹ ਤਸਵੀਰ ਵਾਇਰਲ ਹੋ ਗਈ।

ਦੇਖਣ ਨੂੰ ਭਾਵੇਂ ਇਹ ਨੌਟ ਆਊਟ ਲਗ ਰਿਹਾ ਸੀ ਪਰ ਜਦੋਂ ਧਿਆਨ ਨਾਲ ਰੀਪਲੇਅ ਦੇਖਿਆ ਗਿਆ ਤਾਂ ਇਹ ਆਊਟ ਸੀ। ਸਾਰਿਆਂ ਨੇ ਇਸ ਰੀਪਲੇਅ ਨੂੰ ਦੇਖ ਕੇ ਹੈਰਾਨੀ ਪ੍ਰਗਟ ਕੀਤੀ। ਇਸ ਤਰ੍ਹਾਂ ਗਲੇਨ ਮੈਕਸਵੈੱਲ ਇੱਕ ਅਲੱਗ ਹੀ ਤਰੀਕੇ ਨਾਲ ਆਊਟ ਹੋ ਕੇ ਵਾਪਸ ਪਵੇਲਿਯਨ ਪਰਤਿਆ।

ਇੰਟਰਨੈੱਟ 'ਤੇ ਰੋਹਿਤ ਸ਼ਰਮਾ ਦੀ ਖੁਸ਼ੀ ਦੀਆਂ ਉਹਨਾਂ ਘੜੀਆਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਦੋਂ ਰੋਹਿਤ ਨੇ ਕਾਰਤਿਕ ਦੇ ਹੈਲਮੇਟ ਨੂੰ ਚੁੰਮਿਆ।ਇੰਟਰਨੈੱਟ 'ਤੇ ਮੀਮੀਜ਼ ਦਾ ਹੜ੍ਹ ਆਇਆ ਹੈ ਜਿਸ ਵਿੱਚ ਦੋਵੇਂ ਖਿਡਾਰੀਆਂ ਨੂੰ ਭਰਾਵਾਂ ਵਾਂਗ ਪਿਆਰ ਕਰਦੇ ਹੋਏ ਦਰਸਾਇਆ ਗਿਆ ਹੈ।

ਰੋਹਿਤ ਸ਼ਰਮਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਮਾਨ ਟੀਮ ਨੂੰ 186/7 ਤੱਕ ਹੀ ਰੋਕ ਦਿੱਤਾ।

ਟਿਮ ਡੇਵਿਡ ਨੇ 27 ਗੇਂਦਾਂ 'ਤੇ ਸਭ ਤੋਂ ਵੱਧ 54 ਦੌੜਾਂ ਬਣਾਈਆਂ ਜਦਕਿ ਕੈਮਰੂਨ ਗ੍ਰੀਨ ਨੇ 21 ਗੇਂਦਾਂ 'ਤੇ 52 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਭਾਰਤ ਲਈ, ਅਕਸ਼ਰ ਪਟੇਲ ਨੇ 3/33 ਦੇ ਅੰਕੜੇ ਵਾਪਸ ਕੀਤੇ ਜਦਕਿ ਹਰਸ਼ਲ, ਭੁਵਨੇਸ਼ਵਰ ਅਤੇ ਚਾਹਲ ਨੇ ਇਕ-ਇਕ ਵਿਕਟ ਲਈ।

ਇਸ ਤਰ੍ਹਾਂ ਭਾਰਤ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਨਾਲ ਮੈਚ ਅਤੇ ਸੀਰੀਜ਼ ਜਿੱਤ ਗਿਆ।

Published by:Drishti Gupta
First published:

Tags: Cricket, Cricket News, Cricket news update, Internet, Memes, Rohit sharma, Sports