ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇ ਸੀਜ਼ਨ ਦਾ ਪਹਿਲਾ ਮੇਚ ਰਾਇਲ ਚੈਲੇੰਜਰ੍ਸ ਬੰਗਲੌਰ ਤੇ ਚੇਨਈ ਸੁਪਰਕਿੰਗ੍ਸ ਵਿੱਚਕਾਰ ਸ਼ਨੀਵਾਰ ਨੂੰ ਹੋਣਾ ਹੈ। ਚੇਪਾਕ ਵਿੱਚ ਰਾਤ 8 ਵਜੇ ਤੋਂ ਹੋ ਵਾਲੇ ਮੈਚ ਲਈ ਧੋਨੀ ਤੇ ਕੰਪਨੀ ਤੇ ਵਿਰਾਟ ਸੈਨਾ ਡਟ ਕੇ ਤੇਰੀਆਂ ਕਰ ਰਹੀ ਹੈ। ਇਸ ਵਿੱਚ ਚੇਨਈ ਦੇ ਪ੍ਰੈਕਟਿਸ ਸੈਸ਼ਨ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਧੋਨੀ ਦਾ ਇੱਕ ਸਿਕਸ ਸੋਚਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
#msdstrong pic.twitter.com/s8YUURMj7C
— Karan Arjun (@KaranArjunSm) March 20, 2019
ਵੀਡੀਓ ਵਿੱਚ ਧੋਨੀ ਨੇਟਸ ਤੇ ਬੱਲੇਬਾਜ਼ੀ ਕਰ ਰਹੇ ਹਨ ਤੇ ਇੱਕ ਖੱਬੇ ਪਾਸੇ ਦਾ ਸਪਿੰਨਰ ਉਨ੍ਹਾਂ ਨੂੰ ਬਾਲ ਸਿੱਟ ਰਿਹਾ ਹੈ। ਧੋਨੀ ਨੂੰ ਜਿੱਦਾਂ ਹੀ ਫਲੈਟ ਬਾਲ ਮਿਲਦੀ ਹੈ ਉਹ ਉਸ ਤੇ ਤੂਫ਼ਾਨੀ ਬਾਜ਼ੀ ਖੇਡ ਦੇ ਹਨ। ਬਾਲ ਸਿੱਧਾ ਗੇਂਦਬਾਜ਼ ਦੇ ਸਰ ਤਦੇ ਉੱਪਰੋਂ ਸਟੇਡੀਅਮ ਦੀ ਛੱਤ ਤੋਂ ਪਾਰ ਬਾਹਰ ਚਲੀ ਜਾਂਦੀ ਹੈ।
ਧੋਨੀ ਦਾ ਇਹ ਸ਼ੋਤ ਸਾਬਿਤ ਕਰਦਾ ਹੈ ਕਿ ਉਹ IPL ਲਈ ਪੂਰੀ ਤਰ੍ਹਾਂ ਤਿਆਰ ਹਨ। ਧੋਨੀ ਦੀ ਚੇਨਈ ਸੁਪਰਕਿੰਗ੍ਸ ਆਪਣੇ ਘਰ ਚ ਖੇਡ ਰਹੀ ਹੈ ਤੇ ਬੰਗਲੌਰ ਲਈ ਇਹ ਮੇਚ ਕਾਫ਼ੀ ਮੁਸ਼ਕਲ ਹੋਣ ਵਾਲਾ ਹੈ।
ਪਿਛਲੇ IPL 'ਚ ਧੋਨੀ ਨੇ 16 ਮੈਚਾਂ ਵਿੱਚ 75 ਤੋਂ ਜ਼ਿਆਦਾ ਦੀ ਔਸਤ ਨਾਲ 455 ਰਨ ਬਣਾਏ ਸਨ। ਉਨ੍ਹਾਂ ਦਾ ਸਟ੍ਰਾਈਕ ਰੇਟ 150 ਤੋਂ ਜ਼ਿਆਦਾ ਸੀ। ਦੋ ਸਾਲ ਤੱਕ ਲੱਗੇ ਬੈਨ ਤੋਂ ਬਾਅਦ ਵਾਪਸੀ ਕਰਨ ਵਾਲੀ ਚੇਨਈ ਦੀ ਟੀਮ ਨੇ ਖ਼ਿਤਾਬ ਜਿੱਤਿਆ ਸੀ। ਇਸ ਵਾਰ ਚੇਨਈ ਤੋਂ ਕੁਜ ਅਜਿਹੀ ਹੀ ਉਮੀਦ ਰੱਖੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dhoni, IPL 2019, Virat Kohli