ਮੁੰਬਈ ਚੌਥੀ ਵਾਰ ਬਣੀ ਆਈ.ਪੀ.ਐਲ. ਚੈਂਪੀਅਨ

News18 Punjab
Updated: May 13, 2019, 1:05 PM IST
ਮੁੰਬਈ ਚੌਥੀ ਵਾਰ ਬਣੀ ਆਈ.ਪੀ.ਐਲ. ਚੈਂਪੀਅਨ
News18 Punjab
Updated: May 13, 2019, 1:05 PM IST
ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਆਈ.ਪੀ.ਐਲ. ਸੀਜ਼ਨ-12 ਦੇ ਫਾਈਨਲ ਮੈਚ 'ਚ ਮੁੰਬਈ ਇੰਡੀਅਨਜ਼ ਨੇ ਰੁਮਾਂਚਕ ਮੁਕਾਬਲੇ 'ਚ ਚੇਨਈ ਸੁਪਰਕਿੰਗਜ਼ ਨੂੰ ਇਕ ਦੌੜ ਨਾਲ ਹਰਾਇਆ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 149 ਦੌੜਾਂ ਬਣਾਈਆਂ ਤੇ ਚੇਨਈ ਨੂੰ 148 'ਤੇ ਰੋਕ ਕੇ ਇਕ ਦੌੜ ਨਾਲ ਜਿੱਤ ਹਾਸਲ ਕੀਤੀ। ਮੁੰਬਈ ਨੇ ਚੌਥੀ ਵਾਰ ਆਈ.ਪੀ.ਐਲ. ਟਰਾਫ਼ੀ ਆਪਣੇ ਨਾਂ ਕੀਤੀ।

ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰਕਿੰਗਜ਼ ਦੋਵੇਂ ਹੀ ਆਈ.ਪੀ.ਐਲ. ਦਾ ਖਿਤਾਬ ਤਿੰਨ-ਤਿੰਨ ਵਾਰ ਜਿੱਤ ਚੁੱਕੀਆਂ ਸਨ ਤੇ ਅੱਜ ਦਾ ਮੈਚ ਜਿੱਤ ਕੇ ਮੁੰਬਈ ਨੇ ਬੜ੍ਹਤ ਬਣਾਉਂਦਿਆਂ ਅੰਕ 4-3 ਕਰ ਲਿਆ ਹੈ। ਮੁੰਬਈ ਤੇ ਚੇਨਈ ਵਿਚਾਲੇ ਇਸ ਸੀਜ਼ਨ ਦਾ ਪਹਿਲਾ ਮੈਚ ਤਿੰਨ ਅਪ੍ਰੈਲ ਨੂੰ ਮੁੰਬਈ 'ਚ ਖੇਡਿਆ ਗਿਆ। ਇਸ ਨੂੰ ਮੁੰਬਈ ਨੇ 37 ਦੌੜਾਂ ਨਾਲ ਜਿੱਤਿਆ ਸੀ। ਇਹ ਦੋਵੇਂ ਟੀਮਾਂ ਇਸ ਦੇ ਬਾਅਦ 26 ਅਪ੍ਰੈਲ ਨੂੰ ਭਿੜੀਆਂ, ਜਿਸ ਨੂੰ ਮੁੰਬਈ ਨੇ 46 ਦੌੜਾਂ ਨਾਲ ਜਿੱਤਿਆ। ਇਸ ਦੇ ਬਾਅਦ ਦੋਵੇਂ ਟੀਮਾਂ 7 ਮਈ ਨੂੰ ਆਹਮਣੇ-ਸਾਹਮਣੇ ਆਈਆਂ। ਇਸ ਨੂੰ ਮੁੰਬਈ ਨੇ ਛੇ ਵਿਕਟਾਂ ਨਾਲ ਜਿੱਤਿਆ। ਫਾਈਨਲ ਮੁਕਾਬਲੇ 'ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੂੰ 150 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਵੱਲੋਂ ਕਿਰਨ ਪੋਲਾਰਡ ਨੇ ਸਭ ਤੋਂ ਵੱਧ 25 ਗੇਂਦਾਂ 'ਚ 3 ਛੱਕਿਆਂ ਤੇ 3 ਚੌਕਿਆਂ ਦੀ ਮਦਦ ਨਾਲ ਨਾਬਾਦ 41 ਦੌੜਾਂ ਬਣਾਈਆਂ।

ਮੁੰਬਈ ਦੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕੀਤੀ। ਸਲਾਮੀ ਬੱਲੇਬਾਜ਼ ਕੁਇੰਟਨ ਡੀ ਕਾਕ ਨੇ 17 ਗੇਂਦਾਂ 'ਚ 4 ਛੱਕੇ ਮਾਰੇ ਤੇ 29 ਦੌੜਾਂ ਬਣਾ ਕੇ ਠਾਕੁਰ ਦੇ ਗੇਂਦ 'ਤੇ ਧੋਨੀ ਨੂੰ ਕੈਚ ਦੇ ਬੈਠੇ। ਕਪਤਾਨ ਰੋਹਿਤ ਸ਼ਰਮਾ ਨੇ 15 ਦੌੜਾਂ ਬਣਾਈਆਂ ਤੇ ਚਾਹਰ ਦੀ ਗੇਂਦ 'ਤੇ ਧੋਨੀ ਨੂੰ ਕੈਚ ਦੇ ਬੈਠੇ। ਉਪਰੰਤ ਆਏ ਸੁਰਿਆਕੁਮਾਰ ਯਾਦਵ 15 ਦੌੜਾਂ, ਇਸ਼ਾਨ ਕਿਸ਼ਨ 23 ਦੌੜਾਂ ਤੇ ਕਰੁਣਾਲ ਪਾਂਡਿਆ 7 ਦੌੜਾਂ ਬਣਾ ਕੇ ਆਊਟ ਹੋ ਗਏ। ਹਾਰਦਿਕ ਪਾਂਡਿਆ ਵੀ ਅੱਜ ਕੁਝ ਖ਼ਾਸ ਨਾ ਕਰ ਪਾਏ। ਮੈਚ ਦੌਰਾਨ ਸ਼ੁਰੂ 'ਚ ਹੀ ਉਹ ਕੈਚ ਦੇ ਬੈਠੇ ਪਰ ਕੈਚ ਨਾ ਹੋ ਸਕਣ ਕਾਰਨ ਉਹ ਬਚ ਗਏ ਤੇ 10 ਗੇਂਦਾਂ 'ਤੇ 16 ਦੌੜਾਂ ਬਣਾ ਕੇ ਆਊਟ ਹੋ ਗਏ। ਮੁੰਬਈ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 149 ਦੌੜਾਂ ਬਣਾਈਆਂ।
First published: May 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...