ਸੁਰੇਸ਼ ਰੈਨਾ ਦੇ ਰਿਸ਼ਤੇਦਾਰ 'ਤੇ ਹਮਲਾ, ਇਕ ਦੀ ਮੌਤ, ਇਕ ਦੀ ਹਾਲਤ ਗੰਭੀਰ

News18 Punjabi | News18 Punjab
Updated: August 29, 2020, 5:12 PM IST
share image
ਸੁਰੇਸ਼ ਰੈਨਾ ਦੇ ਰਿਸ਼ਤੇਦਾਰ 'ਤੇ ਹਮਲਾ, ਇਕ ਦੀ ਮੌਤ, ਇਕ ਦੀ ਹਾਲਤ ਗੰਭੀਰ
ਸੁਰੇਸ਼ ਰੈਨਾ ਦੇ ਰਿਸ਼ਤੇਦਾਰ 'ਤੇ ਹਮਲਾ, ਇਕ ਦੀ ਮੌਤ, ਇਕ ਦੀ ਹਾਲਤ ਗੰਭੀਰ

  • Share this:
  • Facebook share img
  • Twitter share img
  • Linkedin share img
ਸੁਖਜਿੰਦਰ ਕੁਮਾਰ

ਬੀਤੀ 20 ਅਗਾਤ ਨੂੰ ਨੂੰ ਲੁਟੇਰਿਆਂ ਵਲੋਂ ਪਿੰਡ ਥਾਰਿਆਲ ਵਿਖੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਚਲਦੇ ਪਰਿਵਾਰ ਦੇ ਚਾਰ ਲੋਕ ਜਖਮੀ ਹੋ ਗਏ ਸਨ ਅਤੇ ਇਕ ਦੀ ਮੌਤ ਹੋ ਗਈ ਸੀ। ਜਾਣਕਾਰੀ  ਅਨੁਸਾਰ ਰੈਨਾ ਦਾ ਇੱਕ ਨਜ਼ਦੀਕੀ ਹਸਪਤਾਲ ਵਿਚ ਦਾਖਲ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।  ਇਹ ਹਮਲਾ ਕਥਿਤ ਤੌਰ 'ਤੇ 19 ਅਗਸਤ ਦੀ ਰਾਤ ਨੂੰ ਹੋਇਆ ਸੀ, ਜਦੋਂ ਪਰਿਵਾਰ ਉਨ੍ਹਾਂ ਦੇ ਘਰ ਦੀ ਛੱਤ' ਤੇ ਸੁੱਤਾ ਹੋਇਆ ਸੀ। ਫਿਰ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਜਾਨਲੇਵਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਸੁਰੇਸ਼ ਰੈਨਾ ਦੀ ਭੂਆ ਆਸ਼ਾ ਦੇਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਅਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਦੋਂ ਕਿ ਆਸ਼ਾ ਦੇਵੀ ਦੇ ਪਤੀ, 58 ਸਾਲਾ ਅਸ਼ੋਕ ਕੁਮਾਰ ਦੀ ਮੌਤ ਹੋ ਗਈ। ਰੈਨਾ ਦਾ ਚਚੇਰਾ ਭਰਾ 32 ਸਾਲਾ ਕੁਸ਼ਲ ਕੁਮਾਰ ਅਤੇ 24 ਸਾਲਾ ਅਪਿਨ ਕੁਮਾਰ ਵੀ ਜ਼ਖਮੀ ਹੋਏ ਹਨ।
ਇਸ ਸਬੰਧੀ ਜਦ ਮ੍ਰਿਤਕ ਦੇ ਭਰਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਘਟਨਾ ਨੂੰ  ਕਾਫੀ ਦਿਨ ਬੀਤ ਚੁੱਕੇ ਹਨ ਪਰ ਪੁਲਸ ਵਲੋਂ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।
Published by: Ashish Sharma
First published: August 29, 2020, 5:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading