Home /News /sports /

IPL 2022 Award Winners : ਜੋਸ ਬਟਲਰ ਨੇ ਆਪਣੇ ਨਾਂ ਕੀਤੇ ਸਭ ਤੋਂ ਵੱਧ ਐਵਾਰਡ, ਦੇਖੋ ਪੂਰੀ ਲਿਸਟ

IPL 2022 Award Winners :  ਇੰਡੀਅਨ ਪ੍ਰੀਮੀਅਰ ਲੀਗ (IPL) ਦਾ 15ਵਾਂ ਐਡੀਸ਼ਨ ਐਤਵਾਰ ਨੂੰ ਗੁਜਰਾਤ ਟਾਇਟਨਸ (GT) ਵੱਲੋਂ ਅਹਿਮਦਾਬਾਦ ਵਿੱਚ ਰਾਜਸਥਾਨ ਰਾਇਲਜ਼ (RR) ਨੂੰ 7 ਵਿਕਟਾਂ ਨਾਲ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਣ ਤੋਂ ਬਾਅਦ ਸਮਾਪਤ ਹੋ ਗਿਆ। ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਕੋਈ ਟੀਮ ਪਹਿਲੀ ਵਾਰ ਖੇਡਦੇ ਹੋਏ ਇਹ ਖਿਤਾਬ ਆਪਣੇ ਨਾਂ ਕਰੇਗੀ ਪਰ ਗੁਜਰਾਤ ਟਾਈਟਨਜ਼ ਨੇ ਟੂਰਨਾਮੈਂਟ ਤੋਂ ਪਹਿਲਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਿਕ ਕਰਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਹੋਰ ਪੜ੍ਹੋ ...
 • Share this:

ਇਹ ਸਟਾਰ ਖਿਡਾਰੀਆਂ ਨਾਲ ਭਰੀ ਟੀਮ ਨਹੀਂ ਸੀ ਪਰ ਹਾਰਦਿਕ ਨੇ ਆਪਣੀ ਅਗਵਾਈ ਤੋਂ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਆਪਣੇ ਸਾਥੀਆਂ ਤੋਂ ਵਧੀਆ ਪ੍ਰਦਰਸ਼ਨ ਕਰਵਾਇਆ। ਮੁਕਾਬਲੇ ਦਾ ਹਿੱਸਾ ਬਣਨ ਤੋਂ ਬਾਅਦ ਗੁਜਰਾਤ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ। ਪੂਰੇ ਸੀਜ਼ਨ ਦੌਰਾਨ, ਬਹੁਤ ਸਾਰੇ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲਾਈਮਲਾਈਟ ਹਾਸਲ ਕੀਤੀ। ਜਿਵੇਂ ਕਿ GT ਨੇ ਆਪਣੇ ਘਰੇਲੂ ਮੈਦਾਨ 'ਤੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਨ੍ਹਾਂ ਖਿਡਾਰੀਆਂ ਨੂੰ IPL ਨੇ ਸ਼ਾਨਦਾਰ ਪ੍ਰਦਰਸ਼ਨ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈਂ।

ਇਹ ਹੈ IPL ਵਿੱਚ ਪਰੁਸਕਾਰ ਜਿੱਤੇ ਖਿਡਾਰੀਆਂ ਦੀ ਲਿਸਟ :

 • ਸੰਜੂ ਸੈਮਸਨ ਨੇ ਉਪ ਜੇਤੂ ਟਰਾਫੀ ਅਤੇ 12.5 ਕਰੋੜ ਰੁਪਏ ਦਾ ਚੈੱਕ ਜਿੱਤਿਆ।

 • ਜੋਸ ਬਟਲਰ ਨੂੰ ਸਭ ਤੋਂ ਕੀਮਤੀ ਖਿਡਾਰੀ ਚੁਣਿਆ ਗਿਆ।

 • ਕੋਲਕਾਤਾ ਨਾਈਟ ਰਾਈਡਰਜ਼ ਨੂੰ ਖੇਡ ਚੋਂ ਬਾਹਰ ਕਰਨ ਵਾਲੀ ਏਵਿਨ ਲੁਈਸ (Evin Lewis) ਦੀ ਕੈਚ ਨੂੰ ਸੀਜ਼ਨ ਦੀ ਸਰਵੋਤਮ ਕੈਚ ਕਿਹਾ ਗਿਆ ਹੈ।

 • ਜੋਸ ਬਟਲਰ (Jos Buttler) ਨੇ 863 ਦੌੜਾਂ ਬਣਾ ਕੇ ਆਰੇਂਜ ਕੈਪ (Orange Cap) ਜਿੱਤੀ।

 • ਯੁਜ਼ਵੇਂਦਰ ਚਾਹਲ (Yuzvendra Chahal) ਨੇ 27 ਵਿਕਟਾਂ ਲੈ ਕੇ ਪਰਪਲ ਕੈਪ (Purple Cap) ਜਿੱਤੀ (ਇੱਕ ਆਈਪੀਐਲ ਸੀਜ਼ਨ ਵਿੱਚ ਇੱਕ ਸਪਿਨਰ ਦੁਆਰਾ ਸਭ ਤੋਂ ਵੱਧ ਵਿਕਟਾਂ ਹਨ)।

 • ਜੋਸ ਬਟਲਰ ਨੇ ਪੂਰੇ ਸੀਜ਼ਨ ਦੌਰਾਨ 83 ਚੌਕੇ ਮਾਰੇ, ਇਸ ਲਈ ਉਨ੍ਹਾਂ ਨੂੰ Fours award ਮਿਲਿਆ।

 • ਲੌਕੀ ਫਰਗਸਨ ਨੇ ਸੀਜ਼ਨ ਦੀ ਸਭ ਤੋਂ ਤੇਜ਼ ਡਿਲੀਵਰੀ ਦਾ ਪੁਰਸਕਾਰ ਜਿੱਤਿਆ।

 • ਜੋਸ ਬਟਲਰ (Jos Buttler) ਸੀਜ਼ਨ ਦੇ ਪਾਵਰਪਲੇਅਰ ਰਹੇ।

 • ਰਾਜਸਥਾਨ ਰਾਇਲਸ (Rajasthan Royals) ਅਤੇ ਗੁਜਰਾਤ ਟਾਇਟਨਸ (Gujarat Titans) ਨੇ ਫੇਅਰਪਲੇ (Fairplay) ਅਵਾਰਡ ਸਾਂਝੇ ਤੌਰ ਉੱਤੇ ਹਾਸਲ ਕੀਤਾ।

 • ਜੋਸ ਬਟਲਰ ਸਭ ਤੋਂ ਵੱਧ ਫੈਂਟੇਸੀ ਪੁਆਇੰਟ ਹਾਸਲ ਕਰਨ ਵਾਲੇ ਸੀਜ਼ਨ ਦੇ GameChanger ਬਣੇ।

 • ਰਾਇਲ ਚੈਲੰਜਰਜ਼ ਬੰਗਲੁਰੂ ਦੇ ਦਿਨੇਸ਼ ਕਾਰਤਿਕ ਨੇ 183.33 ਦੇ ਸਟ੍ਰਾਈਕ ਰੇਟ ਨਾਲ ਟੂਰਨਾਮੈਂਟ ਨੂੰ ਖਤਮ ਕਰਦੇ ਹੋਏ 'ਸੁਪਰ ਸਟ੍ਰਾਈਕਰ' ਦਾ ਸਨਮਾਨ ਹਾਸਲ ਕੀਤਾ। ਇਸ ਲਈ ਉਨ੍ਹਾਂ ਨੂੰ TATA Punch ਕਾਰ ਵੀ ਮਿਲੀ।

 • ਜੋਸ ਬਟਲਰ ਨੇ ਸੀਜ਼ਨ ਵਿੱਚ 45 ਛੱਕੇ ਮਾਰ ਕੇ Let's Crack It Sixes ਐਵਾਰਡ ਜਿੱਤਿਆ।

 • ਉਮਰਾਨ ਮਲਿਕ (Umran Malik) ਨੇ ਐਮਰਜਿੰਗ ਪਲੇਅਰ (Emerging Player) ਦਾ ਐਵਾਰਡ ਜਿੱਤਿਆ।

Published by:rupinderkaursab
First published:

Tags: IPL, IPL 2022, IPL 2022 Point Table, Ipl 2022 teams, IPL 2022 Updates

ਅਗਲੀ ਖਬਰ