Home /News /sports /

IPL 2022: ਬੱਲੇਬਾਜ਼ਾਂ ਨੂੰ ਦੌੜਾਂ ਲਈ ਤਰਸਾ ਦਿੰਦੈ ਇਹ ਗੇਂਦਬਾਜ਼, ਰਿਕਾਰਡ ਅਜੇ ਵੀ ਬਰਕਰਾਰ...

IPL 2022: ਬੱਲੇਬਾਜ਼ਾਂ ਨੂੰ ਦੌੜਾਂ ਲਈ ਤਰਸਾ ਦਿੰਦੈ ਇਹ ਗੇਂਦਬਾਜ਼, ਰਿਕਾਰਡ ਅਜੇ ਵੀ ਬਰਕਰਾਰ...

(ਫਾਇਲ ਫੋਟੋ)

(ਫਾਇਲ ਫੋਟੋ)

ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਆਪਣਾ ਆਖਰੀ IPL ਮੈਚ ਗੁਜਰਾਤ ਲਾਇਨਜ਼ ਦੀ ਟੀਮ ਲਈ ਖੇਡਿਆ। ਉਸ ਨੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੇਡਨ ਓਵਰ ਸੁੱਟੇ।

  • Share this:

    ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2022) ਦੇ 15ਵੇਂ ਸੀਜ਼ਨ 'ਚ ਇਸ ਵਾਰ 10 ਟੀਮਾਂ ਮੈਦਾਨ 'ਚ ਉਤਰੀਆਂ ਹਨ, ਜਿਸ ਕਾਰਨ ਇਕ ਵਾਰ ਫਿਰ ਪੂਰੇ ਭਾਰਤ 'ਚ ਕ੍ਰਿਕਟ ਦੇ ਮੈਦਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

    ਕ੍ਰਿਕੇਟ ਮੈਚ ਵਿੱਚ ਉਤਰਨ ਵਾਲੇ ਸਾਰੇ ਪ੍ਰਤਿਭਾਵਾਂ ਵਿੱਚੋਂ ਇੱਕ ਅਜਿਹਾ ਗੇਂਦਬਾਜ਼ ਵੀ ਹੈ ਜਿਸ ਨੇ 5 ਸਾਲ ਪਹਿਲਾਂ ਆਪਣਾ ਆਖਰੀ ਆਈਪੀਐਲ ਮੈਚ ਖੇਡਿਆ ਸੀ, ਪਰ ਉਸ ਦਾ ਰਿਕਾਰਡ ਅਜੇ ਵੀ ਬਰਕਰਾਰ ਹੈ।

    ਇਹ ਗੇਂਦਬਾਜ਼ ਕੋਈ ਹੋਰ ਨਹੀਂ ਸਗੋਂ ਪ੍ਰਵੀਨ ਕੁਮਾਰ ਹੈ। IPL ਦੀਆਂ 5 ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਆਪਣਾ ਆਖਰੀ IPL ਮੈਚ ਗੁਜਰਾਤ ਲਾਇਨਜ਼ ਦੀ ਟੀਮ ਲਈ ਖੇਡਿਆ।

    ਉਸ ਦੀ ਗੇਂਦਬਾਜ਼ੀ ਦਾ ਕ੍ਰਿਸ਼ਮਾ ਅਜਿਹਾ ਸੀ ਕਿ ਉਸ ਨੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੇਡਨ ਓਵਰ ਸੁੱਟੇ। ਖਾਸ ਗੱਲ ਇਹ ਹੈ ਕਿ ਪ੍ਰਵੀਨ ਕੁਮਾਰ ਦੇ ਇਸ ਰਿਕਾਰਡ ਨੂੰ ਅੱਜ ਤੱਕ ਕੋਈ ਵੀ ਗੇਂਦਬਾਜ਼ ਨਹੀਂ ਤੋੜ ਸਕਿਆ ਹੈ, ਜਦੋਂ ਕਿ ਉਹ 5 ਸਾਲ ਤੋਂ IPL ਤੋਂ ਦੂਰ ਹਨ।



    ਇਸ ਖੇਡ ਬਾਰੇ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਕ੍ਰਿਕਟ ਪੂਰੀ ਤਰ੍ਹਾਂ ਨਾਲ ਅਨਿਸ਼ਚਿਤਤਾਵਾਂ ਦੀ ਖੇਡ ਹੈ, ਜਿਸ ਵਿਚ ਪਾਸਾ ਪਲਟਣ ਦੀ ਪੂਰੀ ਸੰਭਾਵਨਾ ਹੈ। ਉਸ ਨੇ ਇਹ ਸਵਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ਰਾਹੀਂ ਕਿਹਾ:

    ਉਨ੍ਹਾਂ ਕਿਹਾ- ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ। ਆਈਪੀਐੱਲ 'ਚ ਪਾਸਾ ਪਲਟਣ ਦੀ ਅਜੇ ਕਾਫੀ ਗੁੰਜਾਇਸ਼ ਹੈ।

    Published by:Gurwinder Singh
    First published:

    Tags: Cricket News, IPL 2022