IPL 2022: ਮਹਿੰਦਰ ਸਿੰਘ ਧੋਨੀ ਅਤੇ ਡਵੇਨ ਪ੍ਰੀਟੋਰੀਅਸ ਆਪਣੀ ਸ਼ਾਨਦਾਰ ਪਾਰੀ ਨਾਲ ਮਹਿਫ਼ਿਲ ਲੁੱਟ ਕੇ ਲੈ ਗਏ। ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਧੋਨੀ ਤੇ ਡੀਵੇਨ ਨੇ ਉਨ੍ਹਾਂ ਤੋਂ ਮੈਚ ਖੋਹ ਲਿਆ। ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਮੁੰਬਈ ਦੀ ਇਹ ਲਗਾਤਾਰ ਸੱਤਵੀਂ ਹਾਰ ਹੈ। ਮੁੰਬਈ ਦੀ ਟੀਮ ਆਈਪੀਐਲ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਹੈ। ਸੀਐਸਕੇ ਨੇ 7 ਵਿੱਚੋਂ ਦੋ ਮੈਚ ਜਿੱਤੇ ਹਨ ਜਦਕਿ ਪੰਜ ਮੈਚ ਹਾਰੇ ਹਨ।
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ, ''ਸ਼ੁਰੂਆਤੀ ਵਿਕਟਾਂ ਗੁਆਉਣ ਦੇ ਬਾਵਜੂਦ ਅਸੀਂ ਚੰਗਾ ਸਕੋਰ ਬਣਾਉਣ 'ਚ ਕਾਮਯਾਬ ਰਹੇ। ਅਸੀਂ ਵਿਰੋਧੀ ਟੀਮ ਨੂੰ ਕਰਾਰੀ ਚੁਣੌਤੀ ਦਿਤੀ। ਗੇਂਦਬਾਜ਼ਾਂ ਨੇ ਸਾਨੂੰ ਮੈਚ 'ਚ ਰੱਖਿਆ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਐਮਐਸ ਧੋਨੀ ਕੀ ਕਰ ਸਕਦਾ ਹੈ। ਅੰਤ 'ਚ ਧੋਨੀ ਅਤੇ ਡਵੇਨ ਪ੍ਰੀਟੋਰੀਅਸ ਨੇ ਸਾਡੇ ਤੋਂ ਮੈਚ ਖੋਹ ਲਿਆ। ਅਸੀਂ ਅੰਤ ਵਿੱਚ ਉਸ 'ਤੇ ਦਬਾਅ ਬਣਾਈ ਰੱਖਿਆ।''
ਧੋਨੀ (ਨਾਬਾਦ 28) ਨੇ 'ਫਿਨੀਸ਼ਰ' ਦੀ ਭੂਮਿਕਾ ਸ਼ਾਨਦਾਰ ਢੰਗ ਨਾਲ ਨਿਭਾਉਂਦੇ ਹੋਏ ਸੀਐਸਕੇ ਨੂੰ ਆਖਰੀ ਗੇਂਦ 'ਤੇ ਜਿੱਤ ਦਿਵਾਉਣ ਲਈ ਮਾਰਗਦਰਸ਼ਨ ਕੀਤਾ ਕਿਉਂਕਿ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਰੋਹਿਤ ਨੇ ਕਿਹਾ, ''ਟੌਪ ਆਰਡਰ 'ਤੇ ਉਂਗਲ ਉਠਾਉਣਾ ਮੁਸ਼ਕਲ ਹੈ। ਜੇਕਰ ਤੁਸੀਂ ਦੋ ਜਾਂ ਤਿੰਨ ਵਿਕਟਾਂ ਜਲਦੀ ਗੁਆ ਦਿੰਦੇ ਹੋ, ਤਾਂ ਇਹ ਮੁਸ਼ਕਲ ਹੋਵੇਗਾ।'' ਤਿਲਕ ਵਰਮਾ ਦੇ ਅਜੇਤੂ 51 ਦੌੜਾਂ ਦੇ ਅਰਧ ਸੈਂਕੜੇ ਨਾਲ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਮੁੰਬਈ ਇੰਡੀਅਨਜ਼ ਨੇ ਸੱਤ ਵਿਕਟਾਂ 'ਤੇ 155 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ।
ਸੀਐੱਸਕੇ ਦੇ ਕਪਤਾਨ ਰਵਿੰਦਰ ਜਡੇਜਾ ਨੇ ਕਿਹਾ, “ਜਿਸ ਤਰ੍ਹਾਂ ਮੈਚ ਚੱਲ ਰਿਹਾ ਸੀ ਅਸੀਂ ਬਹੁਤ ਤਣਾਅ ਵਿੱਚ ਸੀ। ਪਰ ਅਸੀਂ ਜਾਣਦੇ ਸੀ ਕਿ ਖੇਡ ਦਾ ਮਹਾਨ 'ਫਿਨੀਸ਼ਰ' ਖੇਡ ਰਿਹਾ ਹੈ ਅਤੇ ਜੇਕਰ ਉਹ ਆਖਰੀ ਗੇਂਦ ਖੇਡਦਾ ਹੈ ਤਾਂ ਉਹ ਮੈਚ ਨੂੰ ਖਤਮ ਕਰ ਦੇਵੇਗਾ।'' ਉਸ ਨੇ ਕਿਹਾ, ''ਧੋਨੀ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਹ ਅਜੇ ਵੀ ਮੈਚ ਦਾ 'ਫਿਨੀਸ਼ਰ' ਹੈ।
ਸੀਐਸਕੇ ਦੀ ਮਾੜੀ ਫੀਲਡਿੰਗ ਨੇ ਵੀ ਮੁੰਬਈ ਇੰਡੀਅਨਜ਼ ਦੇ 150 ਦੌੜਾਂ ਤੋਂ ਵੱਧ ਦੇ ਸਕੋਰ ਵਿੱਚ ਯੋਗਦਾਨ ਪਾਇਆ, ਜਿਸ ਨਾਲ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਕਈ ਵਾਰ ਜਾਨ ਮਿਲੀ ਅਤੇ ਸਿਰਫ ਕਪਤਾਨ ਜਡੇਜਾ ਹੀ ਦੋ ਵਾਰ ਕੈਚ ਲੈਣ ਵਿੱਚ ਅਸਫਲ ਰਿਹਾ। ਜਡੇਜਾ ਨੇ ਕਿਹਾ, ''ਮੈਂ ਫੀਲਡਿੰਗ ਨੂੰ ਕਦੇ ਵੀ ਹਲਕੇ 'ਚ ਨਹੀਂ ਲੈਂਦਾ ਅਤੇ ਇਸ 'ਤੇ ਕੰਮ ਕਰਨਾ ਪੈਂਦਾ ਹੈ। ਸਾਨੂੰ ਆਪਣੀ ਫੀਲਡਿੰਗ 'ਤੇ ਕੁਝ ਕੰਮ ਕਰਨਾ ਹੋਵੇਗਾ ਅਤੇ ਕੈਚ ਲੈਣੇ ਪੈਣਗੇ ਕਿਉਂਕਿ ਅਸੀਂ ਹਰ ਮੈਚ 'ਚ ਕੈਚ ਨਹੀਂ ਛੱਡ ਸਕਦੇ।
ਸੀਐਸਕੇ ਦੇ ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਮੁਕੇਸ਼ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਓਵਰਾਂ ਵਿੱਚ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਵਿੱਚ ਪਹਿਲੇ ਹੀ ਓਵਰ ਵਿੱਚ ਦੋ ਵਿਕਟਾਂ ਵੀ ਸ਼ਾਮਲ ਸਨ। ਇਸ ਕਾਰਨ ਉਸ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CHENNAISUPERKINGS, MS Dhoni, MumbaiIndians, Rohit sharma