Home /News /sports /

IPL 2022 Points Table: KKR 'ਤੇ ਜਿੱਤ ਤੋਂ ਬਾਅਦ RR ਦੂਜੇ ਸਥਾਨ 'ਤੇ, ਜਾਣੋ ਬਾਹਰ ਹੋਣ ਦੀ ਕਗਾਰ 'ਤੇ ਕਿਹੜੀਆਂ ਟੀਮਾਂ

IPL 2022 Points Table: KKR 'ਤੇ ਜਿੱਤ ਤੋਂ ਬਾਅਦ RR ਦੂਜੇ ਸਥਾਨ 'ਤੇ, ਜਾਣੋ ਬਾਹਰ ਹੋਣ ਦੀ ਕਗਾਰ 'ਤੇ ਕਿਹੜੀਆਂ ਟੀਮਾਂ

IPL 2022 Points Table: KKR 'ਤੇ ਜਿੱਤ ਤੋਂ ਬਾਅਦ RR ਦੂਜੇ ਸਥਾਨ 'ਤੇ, ਜਾਣੋ ਬਾਹਰ ਹੋਣ ਦੀ ਕਗਾਰ 'ਤੇ ਕਿਹੜੀਆਂ ਟੀਮਾਂ (ਫਾਈਲ ਫੋਟੋ)

IPL 2022 Points Table: KKR 'ਤੇ ਜਿੱਤ ਤੋਂ ਬਾਅਦ RR ਦੂਜੇ ਸਥਾਨ 'ਤੇ, ਜਾਣੋ ਬਾਹਰ ਹੋਣ ਦੀ ਕਗਾਰ 'ਤੇ ਕਿਹੜੀਆਂ ਟੀਮਾਂ (ਫਾਈਲ ਫੋਟੋ)

IPL 2022 Points Table: ਰਾਜਸਥਾਨ ਰਾਇਲਜ਼ (Rajasthan Royals) ਨੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) 'ਤੇ 7 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਹੈ। ਰਾਜਸਥਾਨ ਦੀ 6 ਮੈਚਾਂ 'ਚ ਇਹ ਚੌਥੀ ਜਿੱਤ ਹੈ ਅਤੇ ਇਸ ਨਾਲ ਟੀਮ IPL 2022 ਅੰਕ ਸੂਚੀ 'ਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਪਹਿਲਾਂ ਗੁਜਰਾਤ ਟਾਈਟਨਸ ਦਾ ਕਬਜ਼ਾ ਬਰਕਰਾਰ ਹੈ। ਰਾਜਸਥਾਨ ਦੀ ਕੇਕੇਆਰ 'ਤੇ ਰੋਮਾਂਚਕ ਜਿੱਤ ਤੋਂ ਬਾਅਦ ਲਖਨਊ ਸੁਪਰ ਜਾਇੰਟਸ, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਇਕ-ਇਕ ਸਥਾਨ ਹੇਠਾਂ ਖਿਸਕ ਗਏ ਹਨ।

ਹੋਰ ਪੜ੍ਹੋ ...
 • Share this:

  ਦੂਜੇ ਤੋਂ ਤੀਜੇ ਨੰਬਰ 'ਤੇ ਲਖਨਊ, ਚੌਥੇ 'ਤੇ ਆਰਸੀਬੀ ਅਤੇ ਪੰਜਵੇਂ 'ਤੇ ਹੈਦਰਾਬਾਦ ਹੈ। ਜਦਕਿ ਹਾਰ ਦੇ ਬਾਵਜੂਦ ਕੇਕੇਆਰ ਛੇਵੇਂ ਸਥਾਨ 'ਤੇ ਬਰਕਰਾਰ ਹੈ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਫਰੀਜ਼ ਹੋ ਗਏ ਹਨ। IPL ਦੀ 2 ਸਭ ਤੋਂ ਸਫਲ ਟੀਮ ਚੇਨਈ ਸੁਪਰ ਕਿੰਗਜ਼ ਅਤੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ 9ਵੇਂ ਅਤੇ 10ਵੇਂ ਸਥਾਨ 'ਤੇ ਹਨ। ਦੋਵੇਂ ਟੀਮਾਂ ਪਲੇਆਫ ਤੋਂ ਬਾਹਰ ਹੋਣ ਦੀ ਕਗਾਰ 'ਤੇ ਹਨ।

  ਬਟਲਰ ਅਤੇ ਚਾਹਲ ਦੇ ਕੋਲ ਆਰੇਂਜ ਅਤੇ ਪਰਪਲ ਕੈਪ

  ਜਦੋਂ ਕਿ ਆਰੇਂਜ ਕੈਪ ਰਾਜਸਥਾਨ ਦੇ ਜੋਸ ਬਟਲਰ ਕੋਲ ਹੈ। ਜਿਸ ਨੇ ਕੇਕੇਆਰ ਖਿਲਾਫ ਸੈਂਕੜਾ ਲਗਾਇਆ ਸੀ। ਬਟਲਰ ਨੇ 6 ਮੈਚਾਂ 'ਚ 375 ਦੌੜਾਂ ਬਣਾਈਆਂ ਹਨ। ਉਸ ਨੇ IPL ਦੇ ਇਸ ਸੀਜ਼ਨ 'ਚ 2 ਸੈਂਕੜੇ ਵੀ ਲਗਾਏ ਸਨ। ਬਟਲਰ ਤੋਂ ਬਾਅਦ ਕੇਕੇਆਰ ਦੇ ਕਪਤਾਨ ਸ਼੍ਰੇਅਸ ਅਈਅਰ ਆਰੇਂਜ ਕੈਪ ਦੀ ਰੇਸ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਅਈਅਰ ਨੇ 7 ਮੈਚਾਂ 'ਚ 236 ਦੌੜਾਂ ਬਣਾਈਆਂ।

  ਪਰਪਲ ਕੈਪ ਰਾਜਸਥਾਨ ਦੇ ਯੁਜਵੇਂਦਰ ਚਾਹਲ ਕੋਲ ਹੈ। ਚਾਹਲ ਨੇ ਕੇਕੇਆਰ ਖਿਲਾਫ ਹੈਟ੍ਰਿਕ ਸਮੇਤ 5 ਵਿਕਟਾਂ ਲਈਆਂ। ਇਸ ਦੇ ਨਾਲ ਉਸ ਨੇ 6 ਮੈਚਾਂ 'ਚ ਕੁੱਲ 17 ਵਿਕਟਾਂ ਹਾਸਲ ਕੀਤੀਆਂ ਹਨ।ਕੇਕੇਆਰ ਅਤੇ ਰਾਜਸਥਾਨ ਵਿਚਾਲੇ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 218 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ਵਿੱਚ ਕੇਕਬਰ ਦੀ ਟੀਮ 19.4 ਓਵਰਾਂ ਵਿੱਚ 210 ਦੌੜਾਂ ਹੀ ਬਣਾ ਸਕੀ।
  Published by:rupinderkaursab
  First published:

  Tags: IPL 2022, IPL 2022 Live Score, IPL 2022 Point Table, Ipl 2022 teams, IPL 2022 Updates, Sports

  ਅਗਲੀ ਖਬਰ