Home /News /sports /

IPL 2022: ਯੁਜਵੇਂਦਰ ਚਾਹਲ ਨੇ ਤੋੜਿਆ ਹਰਭਜਨ ਸਿੰਘ ਦਾ ਰਿਕਾਰਡ, ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਬਣੇ ਗੇਂਦਬਾਜ਼

IPL 2022 ਦੇ ਮੌਜੂਦਾ ਸੀਜ਼ਨ ਦਾ 68ਵਾਂ ਮੈਚ ਚੇਨਈ ਸੁਪਰ ਕਿੰਗਜ਼ (Chennai super kings) ਅਤੇ ਰਾਜਸਥਾਨ ਰਾਇਲਸ (Rajasthan Royals) ਵਿਚਾਲੇ ਖੇਡਿਆ ਗਿਆ। ਸਾਬਕਾ ਚੈਂਪੀਅਨ ਰਾਜਸਥਾਨ ਨੇ ਇਸ ਮੈਚ ਵਿੱਚ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ। ਰਾਜਸਥਾਨ ਨੇ ਚੇਨਈ ਵੱਲੋਂ ਦਿੱਤੇ 151 ਦੌੜਾਂ ਦੇ ਟੀਚੇ ਨੂੰ 2 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 59 ਅਤੇ ਰਵੀਚੰਦਰਨ ਅਸ਼ਵਿਨ ਨੇ ਨਾਬਾਦ 40 ਦੌੜਾਂ ਦਾ ਯੋਗਦਾਨ ਦਿੱਤਾ। ਇਹ ਮੈਚ ਰਾਇਲਜ਼ ਦੇ ਗੇਂਦਬਾਜ਼ ਯੁਜਵੇਂਦਰ ਚਾਹਲ (Yuzvendra Chahal) ਲਈ ਯਾਦਗਾਰ ਰਿਹਾ।

ਹੋਰ ਪੜ੍ਹੋ ...
  • Share this:

ਚਾਹਲ ਨੇ ਇਸ ਮੈਚ 'ਚ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 2 ਵਿਕਟਾਂ ਲਈਆਂ। ਉਹ ਭਾਰਤ ਦੇ ਪਹਿਲੇ ਸਪਿਨਰ ਹਨ ਜਿਨ੍ਹਾਂ ਨੇ ਆਈਪੀਐਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਕ੍ਰਿਸ਼ਮਾ ਕੀਤਾ ਹੈ। ਇਸ ਮਾਮਲੇ ਵਿੱਚ ਉਸ ਨੇ ਹਰਭਜਨ ਸਿੰਘ ਦਾ ਰਿਕਾਰਡ ਤੋੜ ਦਿੱਤਾ। ਚਾਹਲ ਨੇ ਇੰਡੀਅਨ ਪ੍ਰੀਮੀਅਰ ਲੀਗ 2022 'ਚ ਹੁਣ ਤੱਕ 26 ਵਿਕਟਾਂ ਲਈਆਂ ਹਨ। ਇਹ ਰਾਜਸਥਾਨ ਰਾਇਲਜ਼ (Rajasthan Royals) ਦਾ ਸੀਐਸਕੇ ਦੇ ਖਿਲਾਫ ਆਖਰੀ ਮੈਚ ਸੀ। ਤੁਹਾਨੂੰ ਦੱਸ ਇੱਕ ਨਜ਼ਰ ਮਾਰਦੇ ਹਾਂ ਆਈਪੀਐਲ (IPL) ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਸਪਿਨਰਾਂ ਬਾਰੇ।

ਯੁਜ਼ਵੇਂਦਰ ਚਾਹਲ (ਸਾਲ 2022): ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਯੁਜ਼ਵੇਂਦਰ (Yuzvendra Chahal) ਨੇ ਆਈਪੀਐਲ 2022 ਦੇ ਲੀਗ ਮੈਚਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਇਸ ਦੌਰਾਨ ਉਹ 26 ਵਿਕਟਾਂ ਲੈਣ 'ਚ ਕਾਮਯਾਬ ਰਹੇ। ਉਹ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਸਪਿਨਰ ਹਨ। ਉਸ ਦੀਆਂ ਵਿਕਟਾਂ ਦੀ ਇਹ ਗਿਣਤੀ ਹੋਰ ਵਧ ਸਕਦੀ ਹੈ। ਕਿਉਂਕਿ ਰਾਜਸਥਾਨ ਰਾਇਲਜ਼ ਦੀ ਟੀਮ ਪਲੇਆਫ ਵਿੱਚ ਪਹੁੰਚ ਚੁੱਕੀ ਹੈ। ਇਸ ਸੀਜ਼ਨ 'ਚ ਉਸ ਨੇ 14 ਮੈਚਾਂ 'ਚ 430 ਦੌੜਾਂ ਦੇ ਕੇ 26 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦਾ ਸਰਵੋਤਮ ਪ੍ਰਦਰਸ਼ਨ 40 ਦੌੜਾਂ ਦੇ ਕੇ 5 ਵਿਕਟਾਂ ਦਾ ਰਿਹਾ ਹੈ। ਉਸ ਨੇ ਇਸ ਸਾਲ ਪਰਪਲ ਕੈਪ 'ਤੇ ਪੱਕੀ ਪਕੜ ਬਣਾਈ ਰੱਖੀ ਹੈ।

ਹਰਭਜਨ ਸਿੰਘ (ਸਾਲ 2013): ਹਰਭਜਨ ਸਿੰਘ (Harbhajan Singh) ਆਈਪੀਐਲ 2013 ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ ਸਨ। ਇਸੇ ਸਾਲ ਮੁੰਬਈ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਭੱਜੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੀਜ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇੱਕ ਭਾਰਤੀ ਸਪਿਨਰ ਹੋਣ ਦੇ ਨਾਤੇ, ਉਸ ਨੇ 2013 ਵਿੱਚ 24 ਵਿਕਟਾਂ ਲਈਆਂ ਸਨ। ਇਹ ਰਿਕਾਰਡ 9 ਸਾਲ ਤੱਕ ਹਰਭਜਨ ਸਿੰਘ ਦੇ ਨਾਂ ਰਿਹਾ। ਆਈਪੀਐਲ 2013 ਵਿੱਚ ਹਰਭਜਨ ਦਾ ਸਰਵੋਤਮ ਪ੍ਰਦਰਸ਼ਨ 14 ਦੌੜਾਂ ਦੇ ਕੇ 3 ਸੀ।

ਯੁਜ਼ਵੇਂਦਰ ਚਾਹਲ (ਸਾਲ 2015): ਯੁਜ਼ਵੇਂਦਰ ਚਾਹਲ (Yuzvendra Chahal) ਇੰਡੀਅਨ ਪ੍ਰੀਮੀਅਰ ਲੀਗ 2015 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡੇ ਸਨ। ਉਹ ਕਈ ਸਾਲਾਂ ਤੱਕ ਆਰਸੀਬੀ ਦਾ ਹਿੱਸਾ ਰਹੇ। 2015 ਵਿੱਚ ਉਸ ਨੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਬੱਲੇਬਾਜ਼ਾਂ ਦੇ ਦੰਦ ਖੱਟੇ ਕੀਤੇ ਸਨ। ਉਸ ਸਾਲ Yuzvendra Chahal ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ 23 ਵਿਕਟਾਂ ਲਈਆਂ ਸਨ। ਹਾਲਾਂਕਿ ਉਹ ਹਰਭਜਨ ਦਾ ਰਿਕਾਰਡ 2 ਵਿਕਟਾਂ ਨਾਲ ਤੋੜਨ ਤੋਂ ਖੁੰਝ ਗਏ ਸੀ।। IPL 2015 ਵਿੱਚ Yuzvendra Chahal ਦਾ ਸਰਵੋਤਮ ਪ੍ਰਦਰਸ਼ਨ 40 ਦੌੜਾਂ ਦੇ ਕੇ 3 ਵਿਕਟਾਂ ਦਾ ਰਿਹਾ ਸੀ।

Published by:rupinderkaursab
First published:

Tags: Cricket, IPL 2022, IPL 2022 Point Table, Ipl 2022 teams, IPL 2022 Updates, Sports