ਨਵੀਂ ਦਿੱਲੀ- IPL 2023 ਸ਼ੁਰੁਆਤ ਜਲਦ ਹੀ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਫੈਨਜ਼ WPL ਦਾ ਆਨੰਦ ਲੈ ਰਹੇ ਹਨ। ਇਸ ਦੌਰਾਨ ਦਿਗਜ਼ ਬੱਲੇਬਾਜ ਸ਼ਿਖਰ ਧਵਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ਿਖਰ ਧਵਨ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਇੰਸਟਾਗ੍ਰਾਮ 'ਤੇ ਵੀਡਿਓਜ਼ ਸ਼ੇਅਰ ਕਰ ਫੈਨਜ਼ ਨੂੰ ਹਰ ਅਪਡੇਟ ਦਿੰਦੇ ਰਹਿੰਦੇ ਹਨ। ਇਕ ਵਾਰ ਫਿਰ ਕ੍ਰਿਕਟਰ ਨੇ ਆਪਣੇ ਨਵੇਂ ਲੁਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਸ਼ਿਖਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ 'ਚ ਉਹ ਅਜੇ ਦੇਵਗਨ ਦੀ ਸਿੰਘਮ ਫਿਲਮ ਵਾਂਗ ਪੁਲਿਸ ਦੀ ਵਰਦੀ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਸ਼ਿਖਰ ਧਵਨ ਸਿੰਘਮ ਦੇ ਅੰਦਾਜ਼ 'ਚ ਐਂਟਰੀ ਕਰਦੇ ਹੋਏ ਗੁੰਡਿਆਂ ਦੀ ਕੁੱਟਮਾਰ ਕਰਦੇ ਹਨ। ਵੀਡੀਓ ਦੇ ਬੈਕਗ੍ਰਾਊਂਡ 'ਚ ਫਿਲਮ ਦਾ ਗੀਤ ਵੀ ਚੱਲ ਰਿਹਾ ਹੈ। ਸ਼ਿਖਰ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ ਹੈ, ਆਲੀ ਰੇ ਆਲੀ! ਜਲਦੀ ਆ ਰਿਹਾ ਹੈ, ਕੁਝ ਨਵਾਂ। ਗੱਬਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
View this post on Instagram
ਦੱਸ ਦੇਈਏ ਕਿ ਸ਼ਿਖਰ ਧਵਨ IPL 2023 'ਚ ਪੰਜਾਬ ਕਿੰਗਜ਼ ਦੀ ਅਗਵਾਈ ਕਰਨਗੇ। ਟੀਮ ਪ੍ਰਬੰਧਨ ਨੇ ਮਯੰਕ ਅਗਰਵਾਲ ਨੂੰ ਹਟਾ ਕੇ ਧਵਨ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਸ਼ਿਖਰ ਪੰਜਾਬ ਦੇ ਸਭ ਤੋਂ ਵੱਧ ਸਕੋਰਰ ਸਨ। ਉਨ੍ਹਾਂ ਨੇ 14 ਮੈਚਾਂ ਵਿੱਚ 460 ਦੌੜਾਂ ਬਣਾਈਆਂ। ਲੀਗ ਸ਼ੁਰੂ ਹੋਣ ਤੋਂ ਪਹਿਲਾਂ ਸ਼ਿਖਰ ਧਵਨ ਇੱਕ ਨਵੀਂ ਭੂਮਿਕਾ ਵਿੱਚ ਨਜ਼ਰ ਆਏ ਹਨ।
ਸ਼ਿਖਰ ਧਵਨ ਵਨਡੇ ਵਿਸ਼ਵ ਕੱਪ ਤੋਂ ਬਾਹਰ ਹਨ, ਪਰ ਉਨ੍ਹਾਂ ਨੇ ਉਮੀਦ ਨਹੀਂ ਛੱਡੀ ਹੈ। ਸਲਾਮੀ ਬੱਲੇਬਾਜ਼ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ, ਬੇਸ਼ੱਕ ਮੇਰੇ ਕੋਲ ਟੀਮ 'ਚ ਵਾਪਸੀ ਦਾ ਮੌਕਾ ਹਮੇਸ਼ਾ ਹੁੰਦਾ ਹੈ। ਜੇਕਰ ਮੈਨੂੰ ਦੁਬਾਰਾ ਮੌਕਾ ਮਿਲਦਾ ਹੈ ਤਾਂ ਇਹ ਮੇਰੇ ਲਈ ਚੰਗਾ ਹੋਵੇਗਾ, ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇਹ ਵੀ ਚੰਗਾ ਹੈ। ਸ਼ਿਖਰ ਨੇ ਕਿਹਾ, ਮੈਂ ਬਹੁਤ ਕੁਝ ਹਾਸਲ ਕੀਤਾ ਹੈ ਅਤੇ ਆਪਣੀ ਉਪਲਬਧੀ ਤੋਂ ਖੁਸ਼ ਹਾਂ। ਜੋ ਮੇਰਾ ਹਿੱਸਾ ਹੈ ਮੈਂ ਪਾਵਾਂਗਾ। ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, IPL 2023, Ipl schedule 2023, Sports