IPL 2022 Updates: ਸ਼ਿਵਮ ਦੂਬੇ-ਰੋਬਿਨ ਉਥੱਪਾ ਦੀ ਹਮਲਾਵਰ ਪਾਰੀ ਅਤੇ ਮਹੇਸ਼ ਤੀਕਸ਼ਣਾ ਦੀ ਵਧੀਆ ਗੇਂਦਬਾਜ਼ੀ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। CSK ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾਇਆ।
ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੀ ਗਈ ਚੇਨਈ ਲਈ ਉਥੱਪਾ ਨੇ 50 ਗੇਂਦਾਂ 'ਚ 88 ਅਤੇ ਦੁਬੇ ਨੇ 46 ਗੇਂਦਾਂ 'ਚ 95 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਟੀਮ ਨੇ ਚਾਰ ਵਿਕਟਾਂ 'ਤੇ 216 ਦੌੜਾਂ ਦਾ ਪਹਾੜ ਖੜ੍ਹਾ ਕੀਤਾ। ਜਵਾਬ ਵਿੱਚ ਆਰਸੀਬੀ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 193 ਦੌੜਾਂ ਹੀ ਬਣਾ ਸਕੀ। ਚੇਨਈ ਲਈ ਤੀਕਸ਼ਾਨਾ ਨੇ ਚਾਰ ਓਵਰਾਂ ਵਿੱਚ 33 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਕਪਤਾਨ ਰਵਿੰਦਰ ਜਡੇਜਾ ਨੇ ਚਾਰ ਓਵਰਾਂ ਵਿੱਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਇਸ ਜਿੱਤ ਨਾਲ ਚੇਨਈ ਆਈਪੀਐਲ ਅੰਕ ਸੂਚੀ ਵਿੱਚ 9ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਆਰ.ਸੀ.ਬੀ. ਬੈਂਗਲੁਰੂ ਦੀ ਟੀਮ ਤੀਜੇ ਤੋਂ ਪੰਜਵੇਂ ਸਥਾਨ 'ਤੇ ਆ ਗਈ ਹੈ। ਰਾਜਸਥਾਨ ਰਾਇਲਜ਼ ਦਾ ਕਬਜ਼ਾ ਸਿਖਰ 'ਤੇ ਬਣਿਆ ਹੋਇਆ ਹੈ।
ਬੱਲੇਬਾਜ਼ਾਂ ਦੀ ਸੂਚੀ 'ਚ ਜੋਸ ਬਟਲਰ ਸਿਖਰ 'ਤੇ ਹਨ
ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਅਜੇ ਵੀ ਚੋਟੀ 'ਤੇ ਬਰਕਰਾਰ ਹਨ। ਉਸ ਨੇ ਹੁਣ ਤੱਕ ਚਾਰ ਮੈਚਾਂ ਵਿੱਚ 218 ਦੌੜਾਂ ਬਣਾਈਆਂ ਹਨ। ਚੇਨਈ ਦੇ ਸ਼ਿਵਮ ਦੂਬੇ ਹੁਣ ਆਰਸੀਬੀ ਖਿਲਾਫ 95 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਲਈ ਦੂਜੇ ਨੰਬਰ 'ਤੇ ਆ ਗਏ ਹਨ। ਉਸ ਨੇ ਪੰਜ ਮੈਚਾਂ ਵਿੱਚ 207 ਦੌੜਾਂ ਬਣਾਈਆਂ ਹਨ।
ਗੇਂਦਬਾਜ਼ਾਂ ਦੀ ਸੂਚੀ 'ਚ ਰਾਜਸਥਾਨ ਰਾਇਲਜ਼ ਦੇ ਯੁਜਵੇਂਦਰ ਚਾਹਲ ਚੋਟੀ 'ਤੇ ਬਰਕਰਾਰ ਹਨ। ਉਸ ਨੇ ਚਾਰ ਮੈਚਾਂ ਵਿੱਚ 11 ਵਿਕਟਾਂ ਲਈਆਂ ਹਨ। ਇਸ ਤੋਂ ਬਾਅਦ ਉਮੇਸ਼ ਯਾਦਵ, ਕੁਲਦੀਪ ਯਾਦਵ ਅਤੇ ਵਨਿੰਦੂ ਹਸਰਾਂਗਾ ਦਾ ਨੰਬਰ ਆਉਂਦਾ ਹੈ। ਤਿੰਨਾਂ ਦੇ ਨਾਂ 10-10 ਵਿਕਟਾਂ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।