Home /News /sports /

IPL2018 ‘ਚ ਇਹ ਰਿਕਾਰਡ ਬਣਾਉਣਗੇ ਧੋਨੀ, ਰੈਨਾ ‘ਤੇ ਜਡੇਜਾ

IPL2018 ‘ਚ ਇਹ ਰਿਕਾਰਡ ਬਣਾਉਣਗੇ ਧੋਨੀ, ਰੈਨਾ ‘ਤੇ ਜਡੇਜਾ

  • Share this:

2 ਸਾਲ ਦੇ ਬੈਨ ਤੋਂ ਬਾਅਦ ਆਈਪੀਐਲ ‘ਚ ਵਾਪਸੀ ਲਈ ਚੇਨਈ ਸੁਪਰ ਕਿੰਗਜ਼ ਪੂਰੀ ਤਰ੍ਹਾਂ ਤਿਆਰ ਹੈ। ਐਮ ਐਸ ਧੋਨੀ ਦੀ ਅਗਵਾਈ ਹੇਠ ਚੇਨਈ ਦੋ ਵਾਰ ਆਈਪੀਐਲ ਚੈਂਪੀਅਨ ਬਣ ਚੁੱਕੀ ਹੈ ਤੇ ਇਸ ਵਾਰ ਉਸ ਦਾ ਮਕਸਦ ਇੱਕ ਵਾਰ ਮੁੜ ਤੋਂ ਚੈਂਪੀਅਨ ਬਣਨ ਦਾ ਹੋਵੇਗਾ। ਚੇਨਈ ਕੋਲ ਕਈ ਜ਼ਬਰਦਸਤ ਖਿਡਾਰੀ ਹੈ, ਸੁਰੇਸ਼ ਰੈਨਾ, ਡਵੇਨ ਬ੍ਰਾਵੋ, ਐਮ ਐਸ ਧੋਨੀ ‘ਤੇ ਫਾਫ਼ ਡੂ ਪਲੈਸੀ ਇਸ ਟੀਮ ਨਾਲ ਜੁੜੇ ਹੋਏ ਹਨ। ਇਸ ਸੀਜ਼ਨ ‘ਚ ਚੇਨਈ ਦੇ ਖਿਡਾਰੀ ਇਹ ਟੀ20 ਰਿਕਾਰਡ ਬਣਾ ਸਕਦੇ ਹਨ-


ਐਮ ਐਸ ਧੋਨੀ ਆਈਪੀਐਲ ‘ਚ ਆਪਣੇ 400 ਟੀ20 ਚੌਕੇ ਪੂਰੇ ਕਰ ਸਕਦੇ ਹਨ, ਧੋਨੀ ਦੇ ਟੀ20 ਫਾਰਮੈਟ ਚ 390 ਚੌਕੇ ਹੋ ਗਏ ਹਨ।


ਸੁਰੇਸ਼ ਰੈਨਾ ਆਈਪੀਐਲ ‘ਚ ਹੁਣ ਤੱਕ 86 ਕੈਚ ਲੈ ਚੁੱਕੇ ਹੈ, ਜੇਕਰ ਉਹ ਇਸ ਸੀਜ਼ਨ ਚ 14 ਕੈਚ ਹੋਰ ਲੈ ਲੈਂਦੇ ਹੈ ਤਾਂ ਉਹ ਆਈਪੀਐਲ ‘ਚ 100 ਕੈਚ ਲੈਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ, ਨਾਲ ਹੀ ਜੇਕਰ ਰੈਨਾ ਇਸ ਆਈਪਾਐਲ ‘ਚ 175 ਰਨ ਬਣਾਉਣ ਤਾਂ ਪ੍ਰੋਫੈਸ਼ਨਲ ਕ੍ਰਿਕਟ ‘ਚ ਰੈਨਾ ਦੀਆਂ 22000 ਦੌੜਾਂ ਵੀ ਪੂਰੀਆਂ ਹੋ ਜਾਣਗੀਆਂ।


ਚੇਨਈ ਸੁਪਰ ਕਿੰਗਜ਼ ‘ਚ ਪਹਿਲੀ ਵਾਰ ਸ਼ਾਮਿਲ ਹੋਏ ਸ਼ੇਨ ਵਾਟਸਨ ਜੇਕਰ ਇਸ ਆਈਪੀਐਲ ਸੀਜ਼ਨ ‘ਚ 129 ਦੌੜਾਂ ਬਣਾ ਲੈਂਦੇ ਹੈ ਤਾਂ ਪ੍ਰੋਫੈਸ਼ਨਲ ਕਰਿਅਰ ‘ਚ ਉਨ੍ਹਾਂ ਦੀਆਂ 24000 ਦੌੜਾਂ ਪੂਰੀਆਂ ਹੋ ਜਾਣਗੀਆਂ।


ਆਈਪੀਐਲ ਦੇ ਇਸ ਸੀਜ਼ਨ ‘ਚ 12 ਮੈਚ ਖੇਡਦੇ ਹੀ ਰਵਿੰਦਰ ਜੜੇਜਾ ਦੇ 150 ਮੈਚ ਪੂਰੇ ਹੋ ਜਾਣਗੇ, ਨਾਲ ਹੀ 113 ਰਨ ਬਣਾਉਂਦੇ ਹੀ ਜੜੇਜਾ ਦੀ ਸਾਰੇ ਫਾਰਮੈਟ ‘ਚ 10000 ਦੌੜਾਂ ਪੂਰੀ ਹੋ ਜਾਣਗੀਆਂ।


ਫਾਫ ਡੂ ਪਲੇਸੀ ਨੂੰ ਆਪਣੀਆਂ 4000 ਟੀ20 ਦੋੜਾਂ ਲਈ ਸਿਰਫ਼ 145 ਦੌੜਾਂ ਦੀ ਲੋੜ ਹੈ। ਉਮੀਦ ਹੈ ਕਿ ਇਹ ਦੱਖਣ ਅਫ਼ਰੀਕੀ ਖਿਡਾਰੀ ਇਸ ਵਾਰ ਵੀ ਵਧੀਆ ਪ੍ਰਦਰਸ਼ਨ ਕਰੇਗਾ।

First published:

Tags: Dhoni, IPL2018, Jadeja, Raina