• Home
 • »
 • News
 • »
 • sports
 • »
 • IRFAN PATHAN BECAME A FATHER FOR THE SECOND TIME SHARED THE PICTURE AND GAVE GOOD NEWS TO THE FANS

ਦੂਜੀ ਵਾਰ ਪਿਤਾ ਬਣੇ ਇਰਫਾਨ ਪਠਾਨ, ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

ਇਰਫਾਨ ਦਾ ਪਹਿਲਾਂ ਤੋਂ ਹੀ ਇੱਕ ਬੇਟਾ ਹੈ, ਜਿਸਦਾ ਨਾਮ ਇਮਰਾਨ ਖਾਨ ਹੈ। ਇਰਫਾਨ ਨੇ ਸਾਲ 2016 'ਚ ਸਾਫਾ ਬੇਗ ਨਾਲ ਵਿਆਹ ਕੀਤਾ ਸੀ, ਜੋ ਪੇਸ਼ੇ ਤੋਂ ਮਾਡਲ ਸੀ। ਸਫਾ ਦੇ ਪਿਤਾ ਸਾਊਦੀ ਅਰਬ 'ਚ ਕਾਰੋਬਾਰੀ ਹਨ।

ਦੂਜੀ ਵਾਰ ਪਿਤਾ ਬਣੇ ਇਰਫਾਨ ਪਠਾਨ, ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

 • Share this:
   ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ (Irfan Pathan) ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਇਰਫਾਨ ਦਾ ਪਹਿਲਾਂ ਤੋਂ ਹੀ ਇੱਕ ਬੇਟਾ ਹੈ, ਜਿਸਦਾ ਨਾਮ ਇਮਰਾਨ ਖਾਨ ਹੈ। ਇਰਫਾਨ ਨੇ ਸਾਲ 2016 'ਚ ਸਾਫਾ ਬੇਗ ਨਾਲ ਵਿਆਹ ਕੀਤਾ ਸੀ, ਜੋ ਪੇਸ਼ੇ ਤੋਂ ਮਾਡਲ ਸੀ। ਸਫਾ ਦੇ ਪਿਤਾ ਸਾਊਦੀ ਅਰਬ 'ਚ ਕਾਰੋਬਾਰੀ ਹਨ।

  ਇਰਫਾਨ ਪਠਾਨ ਨੇ 2016 'ਚ ਸਫਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਮੱਕਾ ਵਿੱਚ ਹੋਇਆ ਸੀ। ਇਸ ਵਿੱਚ ਸਿਰਫ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਵੈਸੇ, ਸਫਾ ਦਾ ਪਰਿਵਾਰ ਮੂਲ ਰੂਪ ਤੋਂ ਹੈਦਰਾਬਾਦ ਦਾ ਰਹਿਣ ਵਾਲਾ ਹੈ। ਪਰ ਉਸ ਦੇ ਪਿਤਾ ਮਿਰਜ਼ਾ ਫਾਰੂਕ ਬੇਗ ਕਾਰੋਬਾਰ ਦੇ ਸਿਲਸਿਲੇ ਵਿਚ ਸਾਊਦੀ ਅਰਬ ਗਏ ਹੋਏ ਸਨ। ਸਫਾ ਦੀ ਸ਼ੁਰੂਆਤੀ ਸਿੱਖਿਆ ਜੇਦਾਹ ਦੇ ਇੰਟਰਨੈਸ਼ਨਲ ਸਕੂਲ ਵਿੱਚ ਹੋਈ।  ਇਰਫਾਨ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਦਾ ਮੈਂਬਰ ਸੀ। ਉਨ੍ਹਾਂ ਉਸ ਟੂਰਨਾਮੈਂਟ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਫਾਈਨਲ ਮੈਚ ਵਿੱਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਇਸ ਕਾਰਨ ਉਸ ਨੂੰ 'ਪਲੇਅਰ ਆਫ ਦਾ ਮੈਚ' ਚੁਣਿਆ ਗਿਆ। ਪੂਰੇ ਟੂਰਨਾਮੈਂਟ ਵਿੱਚ ਉਸ ਨੇ 14.90 ਦੀ ਔਸਤ ਨਾਲ 10 ਵਿਕਟਾਂ ਲਈਆਂ। ਇਰਫਾਨ ਨੇ ਭਾਰਤ ਲਈ 29 ਟੈਸਟ, 120 ਵਨਡੇ ਅਤੇ 24 ਟੀ-20 ਖੇਡੇ ਹਨ। ਇਸ 'ਚ ਉਨ੍ਹਾਂ ਨੇ ਕੁੱਲ 301 ਵਿਕਟਾਂ ਲਈਆਂ ਹਨ।
  Published by:Ashish Sharma
  First published:
  Advertisement
  Advertisement