Home /News /sports /

ਕੀ ਸੱਚਮੁੱਚ ਹੋ ਰਿਹਾ ਹੈ ਸਾਨੀਆ ਮਿਰਜ਼ਾ-ਸ਼ੋਏਬ ਮਲਿਕ ਦਾ ਤਲਾਕ, ਪੜ੍ਹੋ ਪੂਰੀ ਖ਼ਬਰ

ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੋਅ ਲਈ ਹੀ ਇੱਕ ਸਟੰਟ ਸੀ ਅਤੇ ਉਹ ਸੱਚ ਵਿੱਚ ਤਲਾਕ ਨਹੀਂ ਲੈ ਰਹੇ ਹਨ। ਦੋਵੇਂ ਇਸ ਸ਼ੋਅ ਵਿੱਚ ਹੋਸਟ ਵਜੋਂ ਭੂਮਿਕਾ ਨਿਭਾਉਣਗੇ ਅਤੇ ਇਸ ਸ਼ੋਅ ਵਿੱਚ ਕਈ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ। ਇਹ ਇੱਕ ਟਾਕ ਸ਼ੋਅ ਹੋਵੇਗਾ।

  • Share this:

Sania- Shoaib Divorce: ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਸ਼ੋਏਬ ਮਲਿਕ ਦੇ ਵਿਆਹ ਨੂੰ ਲੈ ਕੇ ਜਿੰਨੀ ਚਰਚਾ ਹੋਈ ਸੀ, ਓਨੀ ਹੀ ਚਰਚਾ ਦੋਵਾਂ ਨੂੰ ਲੈ ਕੇ ਫਿਰ ਚਾਲ ਰਹੀ ਹੈ। ਦਰਅਸਲ ਵਿੱਚ ਖਬਰਾਂ ਆ ਰਹੀਆਂ ਹਨ ਕਿ ਮਸ਼ਹੂਰ ਜੋੜੀ ਹੁਣ ਵਿਆਹ ਦੇ ਬੰਧਨ ਤੋਂ ਆਜ਼ਾਦ ਹੋਣ ਲਈ ਇੱਕ ਦੂਸਰੇ ਨੂੰ ਤਲਾਕ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ ਜਿਸ ਨੂੰ ਲੈ ਕੇ ਕੁੱਝ ਕਾਨੂੰਨੀ ਕਾਰਵਾਈਆਂ ਵੀ ਪੂਰੀਆਂ ਹੋ ਗਈਆਂ ਹਨ।

ਦੋਹਾਂ ਖਿਡਾਰੀਆਂ ਦੇ ਫੈਨ ਇਸ ਨੂੰ ਲੈ ਕੇ ਦੁਖੀ ਹਨ। ਪਰ ਹੁਣ ਇੱਕ ਨਵੀਂ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਇੱਕ OTT ਪਲੇਟਫਾਰਮ 'ਤੇ ਇੱਕ ਸ਼ੋਅ ਆ ਰਿਹਾ ਹੈ ਜਿਸਦਾ ਨਾਮ ਹੈ 'ਦਿ ਮਿਰਜ਼ਾ ਮਲਿਕ ਸ਼ੋਅ' ਜਿਸਨੂੰ ਲੈ ਕੇ ਫੈਨਸ ਨੂੰ ਲੱਗ ਰਿਹਾ ਹੈ ਕਿ ਦੋਹਾਂ ਵਿੱਚ ਸਭ ਠੀਕ ਹੈ।

ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੋਅ ਲਈ ਹੀ ਇੱਕ ਸਟੰਟ ਸੀ ਅਤੇ ਉਹ ਸੱਚ ਵਿੱਚ ਤਲਾਕ ਨਹੀਂ ਲੈ ਰਹੇ ਹਨ। ਦੋਵੇਂ ਇਸ ਸ਼ੋਅ ਵਿੱਚ ਹੋਸਟ ਵਜੋਂ ਭੂਮਿਕਾ ਨਿਭਾਉਣਗੇ ਅਤੇ ਇਸ ਸ਼ੋਅ ਵਿੱਚ ਕਈ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ। ਇਹ ਇੱਕ ਟਾਕ ਸ਼ੋਅ ਹੋਵੇਗਾ।

ਕੁੱਝ ਫੈਨਸ ਨੇ ਲਿਖਿਆ ਹੈ ਕਿ ਚਲੋ ਸ਼ੁੱਕਰ ਹੈ ਅੱਲ੍ਹਾ ਦਾ! ਇਹ ਦੇਖ ਕੇ ਚੰਗਾ ਲਗਾ ਕੇ ਦੋਹਾਂ ਵਿਚਕਾਰ ਸਭ ਠੀਕ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਹ ਸਾਰਾ ਕੁੱਝ ਪਬਲੀਸਿਟੀ ਲਈ ਸੀ ਅਤੇ ਇਹ ਇੱਕ ਸ਼ਰਮਨਾਕ ਗੱਲ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ੋਅ ਬਹੁਤ ਪਹਿਲਾਂ ਦਾ ਹੈ ਜਦੋਂ ਜੋੜੀ ਵਿਚਕਾਰ ਸਭ ਕੁੱਝ ਠੀਕ ਸੀ। ਦੋਹਾਂ ਵਿੱਚੋਂ ਨਾ ਤਾਂ ਸ਼ੋਏਬ ਮਲਿਕ ਅਤੇ ਨਾ ਹੀ ਸਾਨੀਆ ਮਿਰਜ਼ਾ ਨੇ ਇਸ ਨੂੰ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਹਾਲ ਹੀ ਵਿੱਚ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਬੇਟੇ ਇਜ਼ਹਾਨ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

Published by:Tanya Chaudhary
First published:

Tags: Cricket, Divorce, Sania Mirza, Trending News