ਗੁਰਸਿੱਖ ਜੈ ਸਿੰਘ ਦੀ ਜ਼ਿੱਦ ਅੱਗੇ ਝੁਕੀ WKF, ਦੁਨੀਆ ਦੇ ਖਿਡਾਰੀਆਂ ਨੂੰ ਹੋਵੇਗਾ ਫ਼ਾਇਦਾ..

Sukhwinder Singh | News18 Punjab
Updated: December 1, 2018, 11:26 AM IST
ਗੁਰਸਿੱਖ ਜੈ ਸਿੰਘ ਦੀ ਜ਼ਿੱਦ ਅੱਗੇ ਝੁਕੀ WKF, ਦੁਨੀਆ ਦੇ ਖਿਡਾਰੀਆਂ ਨੂੰ ਹੋਵੇਗਾ ਫ਼ਾਇਦਾ..
ਗੁਰਸਿੱਖ ਜੈ ਸਿੰਘ ਦੀ ਜ਼ਿੱਦ ਅੱਗੇ ਝੁਕੀ WKF, ਦੁਨੀਆ ਦੇ ਖਿਡਾਰੀਆਂ ਨੂੰ ਹੋਵੇਗਾ ਫ਼ਾਇਦਾ..

  • Share this:
ਸੁਖਵਿੰਦਰ ਸਿੰਘ

ਵਰਲਡ ਕਰਾਟੇ ਫੈਡਰੇਸ਼ਨ (ਡਬਲਿਊ.ਕੇ.ਐਫ.) ਨੇ ਮੁਕਾਬਲਿਆਂ ਵਿੱਚ ਗੁਰਸਿੱਖਾਂ ਪੁਰਸ਼ਾਂ ਨੂੰ ਸਿਰ ਉੱਤੇ ਪਟਕਾ ਬੰਨ੍ਹ ਕੇ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਨਵਾਂ ਨਿਯਮ 1 ਜਨਵਰੀ 2019 ਤੋਂ ਲਾਗੂ ਹੋ ਜਾਵੇਗਾ। ਮੁਕਾਬਲਾ ਕਰਦੇ ਸਮੇਂ ਦੁਨੀਆ ਭਰ ਦੇ ਸਾਰੇ ਸਿੱਖ ਮੁਕਾਬਲੇ ਬਾਜ਼ਾਂ ਨੂੰ ਧਾਰਮਿਕ ਤੌਰ ਉੱਤੇ ਸਿਰ ਢੱਕ ਕੇ ਖੇਡਣ ਦੀ ਆਗਿਆ ਮਿਲ ਗਈ ਹੈ। ਇਸ ਵੱਡੀ ਜਿੱਤ ਪਿੱਛੇ ਕੈਨੇਡਾ ਦੇ ਗੁਰ ਸਿੱਖ ਨੌਜਵਾਨ ਜੈ ਕਰਨ ਸਿੰਘ ਸੰਘੇੜਾ ਦੀ ਲੰਬੀ ਲੜਾਈ ਹੈ। ਉਸ ਨੇ ਇਹ ਮੁੱਦਾ ਵੱਡੇ ਪੱਧਰ ਉੱਤੇ ਚੁੱਕਿਆ ਤੇ ਕਰਾਟੇ ਕੈਨੇਡਾ ਦੇ ਸਹਿਯੋਗ ਨਾਲ ਉਸ ਦੇ ਸੰਘਰਸ਼ ਨੂੰ ਫੁੱਲ ਪਏ ਤੇ ਡਬਲਿਊ.ਕੇ.ਐੱਫ. ਨੇ ਕੌਮਾਂਤਰੀ ਪੱਧਰ ਤੇ ਨਿਯਮ ਬਦਲਣ ਲਈ ਰਾਜ਼ੀ ਹੋ ਗਿਆ।

Loading...
ਮੁਸਲਿਮ ਧਰਮ ਦੀ ਮਹਿਲਾ ਸਿਰ ਉੱਤੇ ਪਟਕਾ ਬੰਨ੍ਹ ਕੇ ਮੁਕਾਬਲੇ ਵਿੱਚ ਕਰਾਟੇ ਦਾ ਦਾਅ ਦਿਖਾਉਂਦੀ ਹੋਈ।
ਡਬਲਿਊ.ਕੇ. ਐੱਫ ਨੇ ਘੋਸ਼ਿਤ ਕੀਤਾ ਹੈ ਕਿ ਉਸ ਨੇ ਆਪਣੇ ਨਿਯਮਾਂ ਦੇ ਨਵੇਂ ਸੰਸਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਧਾਰਮਿਕ ਖਿਡਾਰੀਆਂ ਲਈ ਮੁਕਾਬਲੇ ਦੌਰਾਨ ਆਪਣੇ ਸਿਰ ਉੱਤੇ ਸਫ਼ੈਦ ਕਾਲੇ ਕੱਪੜੇ ਨਾਲ ਢੱਕ ਕੇ ਖੇਡਣ ਦੀ ਇਜਾਜ਼ਤ ਦਿੰਦਾ ਹੈ।

ਕੈਨੇਡਾ ਵਿੱਚ ਕਰਾਟੇ ਖੇਡਣ ਵਾਲਿਆਂ ਨੂੰ ਆਪਣੇ ਧਾਰਮਿਕ ਚਿੰਨ੍ਹ ਨਾਲ ਸਿਰ ਢੱਕ ਕੇ ਮੁਕਾਬਲਿਆਂ ਆਦਿ ਵਿੱਚ ਹਿੱਸਾ ਲੈਣ ਦੀ ਤਾਂ ਖੁੱਲ ਸੀ, ਪਰ ਜਦੋਂ ਕੋਈ ਸਿੱਖ ਜਾਂ ਹੋਰ ਧਰਮ ਨਾਲ ਸਬੰਧਿਤ ਖਿਡਾਰੀ ਬਾਹਰਲੇ ਦੇਸ਼ਾਂ ਵਿੱਚ ਕਰਾਟੇ ਮੁਕਾਬਲੇ ਵਿੱਚ ਹਿੱਸਾ ਲੈਣ ਜਾਂਦਾ ਸੀ, ਤਾਂ ਉਨ੍ਹਾਂ ਨੂੰ ਧਾਰਮਿਕ ਚਿੰਨ੍ਹ ਪਾ ਕੇ ਖੇਡਣ ਤੋਂ ਮਨਾ ਕਰ ਦਿੱਤਾ ਜਾਂਦਾ ਸੀ।

ਕਰਾਟੇ ਮੁਕਾਬਲੇ ਵਿੱਚ ਇੱਕ ਹੋਰ ਸਿੱਖ ਨੌਜਵਾਨ ਸਿਰ ਉੱਤੇ ਪਟਕਾ ਬੰਨ੍ਹ ਕੇ ਫਾਈਟ ਕਰਦਾ ਹੋਇਆ।


2016 ਵਿਚ, ਕਰਾਟੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਿੱਖ ਮੈਂਬਰ ਜੈ ਕਰਨ ਸਿੰਘ ਸੰਘੇੜਾ, ਡਬਲਯੂ. ਜੇ. ਐੱਫ. ਯੂਥ ਯੂਥ ਕੱਪ ਟੂਰਨਾਮੈਂਟ ਵਿਚ ਮੁਕਾਬਲਾ ਕਰਨ ਲਈ ਕਰੋਸ਼ੀਆ ਗਿਆ ਪਰ ਉਸ ਨੂੰ ਦੱਸਿਆ ਗਿਆ ਕਿ ਉਹ ਆਪਣੇ ਪਟਕਾ ਜਾਂ ਛੋਟੇ ਪਗੜੀ ਨਾਲ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦਾ। ਕਰਾਟੇ ਕੈਨੇਡਾ ਦੇ ਪ੍ਰਧਾਨ, ਕਰੇਗ ਵੋਕੀ ਅਤੇ ਟੀਮ ਕੈਨੇਡਾ ਦੇ ਕੋਚਾਂ ਨੇ ਟੂਰਨਾਮੈਂਟ ਵਿਚ ਡਬਲਿਊ. ਐੱਫ. ਐੱਫ. ਅਧਿਕਾਰੀਆਂ ਨੂੰ ਕੀਤੀ ਸਿੱਧੀ ਅਪੀਲ ਦੇ ਆਧਾਰ ਤੇ, ਜੈ ਨੂੰ ਅਜਿਹੀ ਛੋਟ ਦਿੱਤੀ ਗਈ ਸੀ ਜਿਸ ਨਾਲ ਉਹ ਉਸ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪਰ ਇਸ ਤੋਂ ਬਾਅਦ ਵੀ ਨਿਯਮਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ ਇਹ ਰਾਹਤ ਉਸ ਨੂੰ ਮੌਕੇ ਉੱਤੇ ਮਿਲੀ ਸੀ, ਹੋਰ ਦੇਸ਼ਾਂ ਵਿੱਚ ਖੇਡਣ ਲਈ ਹਾਲੇ ਵਿੱਚ ਪਟਕਾ ਬੰਨ੍ਹ ਕੇ ਖੇਡਣ ਦੀ ਇਜਾਜ਼ਤ ਨਹੀਂ ਸੀ।

ਜੈ ਕਰਨ ਸਿੰਘ ਕਾਲਾ ਪਟਕਾ ਬੰਨ੍ਹ ਕੇ ਕਰਾਟੇ ਮੁਕਾਬਲੇ ਵਿੱਚ ਖੇਡਦਾ ਹੋਇਆ।


ਇਸ ਸਬੰਧੀ ਬਰਨਬੀ ਦੇ ਇੱਕ ਨੌਜਵਾਨ ਜੈ ਸੰਘੇੜਾ ਵੱਲੋਂ ਕਰਾਟੇ ਕੈਨੇਡਾ ਨਾਲ ਰਲ ਕੇ ਇਸ ਵਿੱਚ ਤਬਦੀਲੀ ਕਰਨ ਦੀ ਗੱਲ ਤੋਰੀ ਗਈ ਸੀ। ਇਸ ਕੰਮ ਵਿੱਚ ਜੈ ਕਰਨ ਸੰਘੇੜਾ ਦੇ ਮਾਪਿਆਂ ਨੇ ਉਸ ਦਾ ਪੂਰਾ ਸਹਿਯੋਗ ਦਿੱਤਾ। ਮਾਪਿਆਂ ਨੂੰ ਖ਼ੁਸ਼ੀ ਸੀ ਕਿ ਉਸ ਦਾ ਲੜਕਾ ਮੌਜੂਦਾ ਤਬਦੀਲੀ ਦੇ ਦੌਰ ਉੱਤੇ ਹਾਲੇ ਵੀ ਸਿੱਖ ਮਰਿਆਦਾ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਇਸ ਦੇ ਲਈ ਉਹ ਆਪਣਾ ਕੈਰੀਅਰ ਵੀ ਦਾਅ ਉੱਤੇ ਲਾ ਰਿਹਾ ਹੈ। ਇਸ ਤੋਂ ਖ਼ੁਸ਼ੀ ਹੋ ਕੇ ਉਸ ਦੇ ਮਾਪਿਆਂ ਨੇ ਉਸ ਦਾ ਪੂਰਾ ਸਾਥ ਦਿੱਤਾ।

ਜੈ ਕਰਨ ਸਿੰਘ ਦੇ ਮਾਤਾ ਪਿਤਾ।


ਉਸ ਦੀ ਮਾਤਾ ਦਾ ਕਹਿਣ ਹੈ ਕਿ ਉਸ ਦੇ ਪੁੱਤ ਨੇ ਹੌਸਲਾ ਨਹੀਂ ਛੱਡਿਆ ਤੇ ਆਪਣੀ ਗੱਲ ਉੱਤੇ ਡਟਿਆ ਰਿਹਾ।  ਕੌਂਮਤਰੀ ਪੱਧਰ ਉੱਤੇ ਖੇਡਣ ਤੋ ਮਨ੍ਹਾ ਕਰਨ ਤੋਂ ਬਾਦ ਉਸ ਨੇ ਕੈਨੇਡਾ ਆ ਕੇ ਇਸ ਮੁੱਦੇ ਲਈ ਸਮਰਥਨ ਹਾਸਲ ਕੀਤੀ ਕਿਹਾ ਕਿ ਪਟਕੇ ਤੋਂ ਬਿਨਾਂ ਨਹੀਂ ਲੜੇਗਾ।

ਉਸ ਦੇ ਪਿਤਾ ਨੇ ਵੀ ਕਿਹਾ ਉਸ ਦੇ ਪੁੱਤਰ ਜੈ ਕਰਨ ਸਿੰਘ ਨੇ ਮਾਣ ਕੇ ਫ਼ਿਕਰ ਵਾਲੀ ਗੱਲ ਕੀਤੀ ਹੈ। ਉਸ ਦਾ ਪਟਕੇ ਲਈ ਸੰਘਰਸ਼ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਬਣੇਗਾ। ਉਸ ਦੀ ਲੜਾਈ ਨਾਲ ਨਵੀਂ ਜਨਰੇਸ਼ਨ ਨੂੰ ਮਹਿਸੂਸ ਹੋਇਆ ਹੈ ਕਿ ਉਨ੍ਹਾਂ ਨੂੰ ਵੀ ਆਪਣੀ ਮਰਿਆਦਾ ਨਾਲ ਖੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਹੋਰ ਨਾਲ ਵਿਤਰਾ ਹੁੰਦਾ ਹੈ ਤਾਂ ਉਸ ਦਾ ਸਾਥ ਦੇਣਾ ਸਾਡਾ ਫਰਜ ਹੈ।

ਜੈ ਕਰਨ ਸਿੰਘ ਵੱਲੋਂ ਕਰਾਟੇ ਮੁਕਾਬਿਲਾਂ ਵਿੱਚ ਹਾਸਲ ਕੀਤੇ ਤਗਮੇ।


ਉਸਦੇ ਦ੍ਰਿੜ ਇਰਾਦੇ ਤੇ ਹੌਸਲੇ ਸਕਦਾ  ਹੁਣ ਵਰਲਡ ਕਰਾਟੇ ਫੈਡਰੇਸ਼ਨ ਨੇ ਸਾਰੇ ਐਥੀਲਟਾਂ ਨੂੰ ਧਾਰਮਿਕ ਚਿੰਨ੍ਹ ਨਾਲ ਸਿਰ ਢੱਕ ਕੇ ਖੇਡਣ ਦੀ ਖੁੱਲ ਦੇ ਦਿੱਤੀ ਹੈ। ਸੰਘੇੜਾ ਦੇ ਇਸ ਜਿੱਤ ਨਾ ਸਿਰਫ ਗੁਰਸਿੱਖ ਨੌਜਵਾਨਾਂ ਨੂੰ ਬਲਕਿ ਹੋਰ ਧਰਮਾਂ ਦੇ ਖਿਡਾਰੀਆਂ ਨੂੰ ਵੀ ਲਾਹਾ ਮਿਲੇਗਾ , ਜੋ ਸਿਰ ਉੱਤੇ ਧਾਰਮਿਕ ਚਿੰਨ੍ਹ ਨਾ ਪਾਉਣ ਕਾਰਨ ਕੌਂਮਾਤਰੀ ਪੱਧਰ ਉੱਤੇ ਖੇਡ ਨਹੀਂ ਸਕਦੇ।

ਕੈਨੇਡਾ ਦੀ ਵਿਸ਼ਵ ਸਿੱਖ ਸੰਸਥਾ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ। ਸੰਸਥਾ ਨੇ ਇੱਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਹ ਪਹਿਲੀ ਵਾਰ 2014 ਵਿਚ ਡਬਲਯੂ. ਕੇ. ਐੱਫ. ਕੋਲ ਪਹੁੰਚਿਆ ਸੀ, ਜਿਸ ਵਿਚ ਸਿੱਖ ਧਾਰਮਿਕ ਮੁਖੀਆਂ ਨੇ ਗੁਰ ਸਿੱਖ ਖਿਡਾਰੀਆਂ ਧਾਰਮਿਕ ਚਿੰਨ੍ਹ ਪਾ ਕੇ ਖੇਡਣ ਦੀ ਮੰਗ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ ਸੀ।
First published: December 1, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...