ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਬੁਮਰਾਹ ਦਾ ਜਨਮ 6 ਦਸੰਬਰ 1993 ਨੂੰ ਅਹਿਮਦਾਬਾਦ ਵਿੱਚ ਹੋਇਆ ਸੀ। ਬੁਮਰਾਹ ਨੇ ਬਹੁਤ ਹੀ ਘੱਟ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਗੇਂਦਬਾਜ਼ੀ ਦਾ ਹੁਨਰ ਦਿਖਾਇਆ ਹੈ। ਹੁਣ ਬੁਮਰਾਹ ਦੀ ਗਿਣਤੀ ਭਾਰਤ ਦੇ ਹੀ ਨਹੀਂ ਦੁਨੀਆਂ ਦੇ ਸਰਵੋਤਮ ਗੇਂਦਬਾਜ਼ਾਂ 'ਚ ਕੀਤੀ ਜਾਂਦੀ ਹੈ।
ਬੁਮਰਾਹ ਨੇ ਆਪਣੀ IPL ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਦੇ ਨਾਲ ਇੱਕ ਬੇਮਿਸਾਲ ਸੀਜ਼ਨ ਬਿਤਾਉਣ ਤੋਂ ਬਾਅਦ ਭਾਰਤੀ ਟੀਮ ਲਈ 2016 ਵਿੱਚ ਟੀ-20 ਕ੍ਰਿਕਟ ਨਾਲ ਆਪਣੀ ਸ਼ੁਰੂਆਤ ਕੀਤੀ। 2018 ਵਿੱਚ, ਬੁਮਰਾਹ ਨੇ ਦੱਖਣੀ ਅਫਰੀਕਾ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਅਤੇ ਆਪਣੀ ਪਹਿਲੀ ਟੈਸਟ ਸੀਰੀਜ਼ ਵਿੱਚ ਉਸ ਨੇ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈ ਕੇ ਟੀਮ 'ਤੇ ਆਪਣੀ ਛਾਪ ਛੱਡੀ।
ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜੋਸ ਬਟਲਰ ਸਮੇਤ ਕਈ ਕ੍ਰਿਕਟਰਾਂ ਨੇ ਮੰਨਿਆ ਹੈ ਕਿ ਡੈਥ ਓਵਰ ਵਰਗੇ ਹਾਲਾਤ ਵਿੱਚ ਬੁਮਰਾਹ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਹੈ। ਉਸ ਨੇ ਆਪਣੀ ਡੈੱਥ ਓਵਰ ਗੇਂਦਬਾਜ਼ੀ ਨਾਲ ਰਾਸ਼ਟਰੀ ਟੀਮ ਅਤੇ ਮੁੰਬਈ ਇੰਡੀਅਨਜ਼ ਲਈ ਕਈ ਮੈਚ ਜਿੱਤੇ ਹਨ। ਬੱਲੇਬਾਜ਼ਾਂ ਨੂੰ ਡੈਥ ਓਵਰਾਂ ਵਿੱਚ ਬੁਮਰਾਹ ਨੂੰ ਹਿੱਟ ਕਰਨਾ ਮੁਸ਼ਕਲ ਲੱਗਦਾ ਹੈ, ਪਰ ਬੁਮਰਾਹ ਖੁਦ ਆਪਣੀ ਪਤਨੀ ਸੰਜਨਾ ਗਣੇਸ਼ਨ ਦੁਆਰਾ ਬੋਲਡ ਹੋ ਗਏ ਲੱਗਦੇ ਹਨ। ਸੰਜਨਾ ਗਣੇਸ਼ਨ ਇੱਕ ਮਾਡਲ ਅਤੇ ਟੀਵੀ ਹੋਸਟ, ਅਤੇ ਸਪੋਰਟਸ ਐਂਕਰ ਹੈ। ਬੁਮਰਾਹ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਆਈਪੀਐਲ ਦੇ ਇੱਕ ਮੈਚ ਦੌਰਾਨ ਸੰਜਨਾ ਨੂੰ ਮਿਲੇ ਸਨ ਅਤੇ ਉਦੋਂ ਤੋਂ ਉਹ ਇਕੱਠੇ ਹਨ।
ਲਗਭਗ 2 ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ, ਬੁਮਰਾਹ ਅਤੇ ਸੰਜਨਾ ਮਾਰਚ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜਦੋਂ ਪੂਰੀ ਦੁਨੀਆਂ ਕੋਵਿਡ ਨਾਲ ਪ੍ਰਭਾਵਿਤ ਸੀ, ਬੁਮਰਾਹ ਨੇ ਇੱਕ ਨਿੱਜੀ ਸਮਾਰੋਹ ਵਿੱਚ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ। ਦੋਵਾਂ ਦੀ ਇੰਸਟਾਗ੍ਰਾਮ ਤੇ ਟਵਿੱਟਰ ਪੋਸਟਾਂ ਤੋਂ ਸਾਨੂੰ ਦੇਖਣ ਨੂੰ ਮਿਲਦਾ ਰਹਿੰਦਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ। ਜਸਪ੍ਰੀਤ ਬੁਮਰਾਹ ਦੇ ਜਨਮਦਿਨ 'ਤੇ ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਸੋਸ਼ਲ ਮੀਡੀਆ 'ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ।
ਅਸਲ 'ਚ ਸੰਜਨਾ ਨੇ ਬੁਮਰਾਹ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਵਿੱਚ ਸੰਜਨਾ ਨੇ ਲਿਖਿਆ, "ਉਹ ਜਗ੍ਹਾ ਜਿੱਥੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ, ਜਨਮ ਦਿਨ ਮੁਬਾਰਕ"। ਇਹ ਪੋਸਟ ਤੇ ਉਨ੍ਹਾਂ ਦੀਆਂ ਹੋਰ ਪੋਸਟਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਤੇ ਨੌਜਵਾਨਾਂ ਲਈ ਪਿਆਰ ਦੀ ਮਿਸਾਲ ਬਣ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।