ਕੋਰੋਨਾ ਕਾਰਨ ਆਰਥਿਕ ਸੰਕਟ ’ਚ ਘਿਰੀ ਕਬੱਡੀ, ਟੂਰਨਾਮੈਂਟ ਸ਼ੁਰੂ ਕਰਨ ਦੀ ਉੱਠੀ ਮੰਗ...

News18 Punjabi | News18 Punjab
Updated: September 9, 2020, 8:30 AM IST
share image
ਕੋਰੋਨਾ ਕਾਰਨ ਆਰਥਿਕ ਸੰਕਟ ’ਚ ਘਿਰੀ ਕਬੱਡੀ, ਟੂਰਨਾਮੈਂਟ ਸ਼ੁਰੂ ਕਰਨ ਦੀ ਉੱਠੀ ਮੰਗ...
ਕਬੱਡੀ ਟੂਰਨਾਮੈਂਟ ਸ਼ੁਰੂ ਕਰਨ ਲਈ ਖਿਡਾਰੀਆਂ ਵੱਲੋਂ ਮੰਗ-ਪੱਤਰ ਦੇਣ ਸਮੇਂ ਦੀ ਤਸਵੀਰ।

ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵਲੋਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦੇ ਕੇ ਕਬੱਡੀ ਟੂਰਨਾਮੈਂਟ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਬਰਨਾਲਾ( ਅਸ਼ੀਸ਼ ਸ਼ਰਮਾ) :ਕੋਰੋਨਾ ਵਾਇਰਸ ਕਾਰਨ ਹਰ ਤਰਾਂ ਦੇ ਕਾਰੋਬਾਰ ਦੇ ਪ੍ਰਭਾਵਿਤ ਹੋਏ ਹਨ। ਉਥੇ ਇਸਦਾ ਅਸਰ ਹੁਣ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਜਾਏ ਵੀ ਆਏ ਹਨ। ਪਿਛਲੇ ਕਰੀਬ ਸਾਢੇ ਪੰਜ ਮਹੀਨਿਆਂ ਤੋਂ ਕੋਰੋਨਾ ਦੀ ਤਾਲਾਬੰਦੀ ਅਤੇ ਕਰਫ਼ਿਊ ਕਾਰਨ ਕਬੱਡੀ ਦੇ ਟੂਰਨਾਮੈਂਟ ਬਿਲਕੁਲ ਬੰਦ ਹਨ। ਜਿਸ ਕਰਕੇ ਕਬੱਡੀ ਖਿਡਾਰੀਆਂ ਨੂੰ ਆਰਥਿਕ ਤੌਰ ’ਤੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਪੀੜਤ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵਲੋਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦੇ ਕੇ ਕਬੱਡੀ ਟੂਰਨਾਮੈਂਟ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।

ਖੇਡ ਪ੍ਰਮੋਟਰ ਦਲਜੀਤ ਸਿੰਘ ਨੇ ਦੱਸਿਆ ਕਿ ਕਬੱਡੀ ਓਪਨ ਤੋਂ ਲੈ ਕੇ ਭਾਰ ਵਰਗਾਂ ਦੇ ਸਾਰੇ ਖਿਡਾਰੀ ਨੂੰ ਕੋਰੋਨਾ ਕਾਰਨ ਸਮੱਸਿਆ ਆਈ ਹੈ। ਖਿਡਾਰੀ ਕਰੀਬ ਪਿਛਲੇ ਤਿੰਨ ਮਹੀਨਿਆਂ ਤੋਂ ਮੁੜ ਖੇਡ ਮੈਦਾਨ ਵੱਲ ਪਰਤੇ ਹਨ। ਪਰ ਕਬੱਡੀ ਟੂਰਨਾਮੈਂਟ ਨਾ ਹੋਣ ਕਾਰਨ ਆਰਥਿਕ ਮਾਰ ਪਈ ਹੈ। ਗਰਮੀਆਂ ਦੇ ਦਿਨਾਂ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਕਬੱਡੀ ਖੇਡਣ ਚਲੇ ਜਾਂਦੇ ਸਨ, ਪਰ ਅੰਤਰਰਾਸ਼ਟਰੀ ਫ਼ਲਾਈਟਾਂ ਬੰਦ ਹੋਣ ਕਾਰਨ ਕਬੱਡੀ ਖਿਡਾਰੀਆਂ ਦਾ ਸਾਰਾ ਤਾਣਾ ਬਾਣਾ ਉਲਝ ਕੇ ਰਹਿ ਗਿਆ ਹੈ।

ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਸਾਰੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ।
ਬਰਨਾਲਾ ਜ਼ਿਲੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਧਨੌਲਾ, ਰਾਜਾ ਰਾਏਸਰ, ਪੰਮਾ ਠੀਕਰੀਵਾਲ ਅਤੇ ਭਲਵਾਨ ਮੌੜ ਨੇ ਕਿਹਾ ਕਿ ਮਾਲਵਾ ਦੀ ਧਰਤੀ ’ਤੇ ਆਖਰੀ ਕਬੱਡੀ ਮੈਚ 16 ਮਾਰਚ ਨੂੰ ਹੋਇਆ ਸੀ। ਇਸ ਉਪਰੰਤ ਕੋਰੋਨਾ ਲੌਕਡਾਊਨ ਕਰਕੇ ਕੋਈ ਵੀ ਕਬੱਡੀ ਟੂਰਨਾਮੈਂਟ ਨਹੀਂ ਹੋਇਆ। ਉਹਨਾਂ ਦੱਸਿਆ ਕਿ ਪੰਜਾਬ ਦੀ ਧਰਤੀ ’ਤੇ ਸਾਰਾ ਸਾਲ ਭਾਵੇਂ ਗਰਮੀ ਹੋਵੇ ਜਾਂ ਸਰਦੀ ਕਬੱਡੀ ਦੇ ਟੂਰਨਾਮੈਂਟ ਚੱਲਦੇ ਰਹਿੰਦੇ ਹਨ। ਪਰ ਹੁਣ ਪਿਛਲੇ ਪੰਜ ਮਹੀਨਿਆਂ ਤੋਂ ਇਹ ਟੂਰਨਾਮੈਂਟ ਬੰਦ ਹੋਣ ਕਾਰਨ ਪੰਜਾਬ ਭਰ ਦੇ ਸੈਂਕੜੇ ਕਬੱਡੀ ਖਿਡਾਰੀਆਂ ਦੀ ਜਿੰਦਗੀ ਔਖੀ ਹੋ ਗਈ ਹੈ। ਕਿਉਂਕਿ ਅਨੇਕਾਂ ਕਬੱਡੀ ਖਿਡਾਰੀਆਂ, ਰੈਫ਼ਰੀਆਂ ਅਤੇ ਕੋਚ ਸਾਹਿਬਾਨਾਂ ਦੇ ਘਰ ਕਬੱਡੀ ਦੇ ਆਸਰੇ ਹੀ ਚੱਲ ਰਹੇ ਹਨ। ਜਿਸ ਕਰਕੇ ਇਹਨਾਂ ਸਾਰਿਆਂ ਨੂੰ ਆਰਥਿਕ ਪੱਖ ਤੋਂ ਵੱਡੀ ਮਾਰ ਪੈ ਰਹੀ ਹੈ।

ਉਹਨਾਂ ਕਿਹਾ ਕਿ 22 ਮਾਰਚ ਤੋਂ ਲੌਕਡਾਊਨ ਦੇ ਦੋ ਮਹੀਨੇ ਤਾਂ ਉਹ ਖੇਡ ਮੈਦਾਨ ਵਿੱਚ ਵੀ ਨਹੀਂ ਆ ਸਕੇ। ਪਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਲਗਾਤਾਰ ਕਸਰਤ ਜਾਰੀ ਹੈ। ਸਰੀਰ ਨੂੰ ਚੰਗੀ ਖ਼ੁਰਾਕ ਦੇਣ ਲਈ ਪੈਸੇ ਆਦਿ ਦੀ ਜ਼ਰੂਰਤ ਹੁੰਦੀ ਹੈ, ਜੋ ਕਬੱਡੀ ਟੂਰਨਾਮੈਂਟਾਂ ਤੋਂ ਹੀ ਪੂਰੀ ਹੁੰਦੀ ਹੈ।

ਉਹਨਾਂ ਕਿਹਾ ਕਿ ਮਾਝਾ ਅਤੇ ਦੁਆਬਾ ਖੇਤਰ ਦੇ ਕੁੱਝ ਹਿੱਸਿਆ ’ਚ ਕੋਰੋਨਾ ਨੂੰ ਧਿਆਨ ’ਚ ਰੱਖਿਆ ਸਾਵਧਾਨੀਆਂ ਵਰਤਦੇ ਹੋਏ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਚੁੱਕੇ ਹਨ। ਪਰ ਮਾਲਵਾ ਖੇਤਰ ’ਚ ਅਜੇ ਇਸ ’ਤੇ ਪਾਬੰਦੀ ਹੈ। ਜਿਸ ਕਰਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਸਾਰੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਕਬੱਡੀ ਟੂਰਨਾਮੈਂਟ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਨਾਲ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਅਤੇ ਹੋਰ ਲੋਕਾਂ ਨੂੰ ਰਾਹਤ ਮਿਲ ਸਕੇ।
Published by: Sukhwinder Singh
First published: September 9, 2020, 8:30 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading