• Home
 • »
 • News
 • »
 • sports
 • »
 • KANE RICHARDSON SAYS BIG THING ABOUT IPL AUCTION RUP AS

IPL Auction 2022: Aus ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ IPL 'ਚ ਨਾ ਵਿਕਣ 'ਤੇ ਕਹੀ ਵੱਡੀ ਗੱਲ

Kane Richardson on IPL Auction: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦਾ ਕਹਿਣਾ ਹੈ ਕਿ ਪਿਛਲੇ ਆਈਪੀਐਲ (IPL) ਨੂੰ ਅੱਧ ਵਿਚਾਲੇ ਛੱਡਣ ਕਾਰਨ ਇਸ ਵਾਰ ਨਿਲਾਮੀ ਵਿੱਚ ਉਸ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਰਿਚਰਡਸਨ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਇਸ ਗੱਲ ਦਾ ਪਹਿਲਾ ਤੋਂ ਖਦਸ਼ਾ ਸੀ। ਉਸ ਨੇ ਇਹ ਗੱਲ ਆਪਣੇ ਸਾਥੀ ਖਿਡਾਰੀ ਐਡਮ ਜ਼ੈਂਪਾ ਨੂੰ ਦੱਸੀ ਸੀ।

Kane Richardson(ਸੰਕੇਤਕ ਫੋਟੋ)

 • Share this:
  Kane Richardson on IPL Auction: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦਾ ਕਹਿਣਾ ਹੈ ਕਿ ਪਿਛਲੇ ਆਈਪੀਐਲ (IPL) ਨੂੰ ਅੱਧ ਵਿਚਾਲੇ ਛੱਡਣ ਕਾਰਨ ਇਸ ਵਾਰ ਨਿਲਾਮੀ ਵਿੱਚ ਉਸ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਰਿਚਰਡਸਨ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਇਸ ਗੱਲ ਦਾ ਪਹਿਲਾ ਤੋਂ ਖਦਸ਼ਾ ਸੀ। ਉਸ ਨੇ ਇਹ ਗੱਲ ਆਪਣੇ ਸਾਥੀ ਖਿਡਾਰੀ ਐਡਮ ਜ਼ੈਂਪਾ ਨੂੰ ਦੱਸੀ ਸੀ।

  ਰਿਚਰਡਸਨ ਨੇ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਜਦੋਂ ਪਿਛਲੇ ਸਾਲ ਅਸੀ ਆਈਪੀਐਲ ਵਿਚਾਲੇ ਹੀ ਛੱਡ ਕੇ ਜਾ ਰਹੇ ਸੀ ਤਾਂ ਮੇਰੇ ਅਤੇ ਜ਼ੈਂਪਾ ਵਿਚਾਲੇ ਹੋਈ ਗੱਲਬਾਤ ਚੰਗੀ ਤਰ੍ਹਾਂ ਯਾਦ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਇਹ ਫੈਸਲਾ ਭਵਿੱਖ ਵਿੱਚ ਯਕੀਨੀ ਤੌਰ 'ਤੇ ਸਾਡੇ ਲਈ ਮੁਸ਼ਕਲ ਬਣੇਗਾ। ਹਾਲਾਂਕਿ ਉਸ ਸਮੇਂ ਆਈਪੀਐਲ ਸਾਡੇ ਲਈ ਮਹੱਤਵਪੂਰਨ ਨਹੀਂ ਸੀ। ਉਸ ਦੌਰਾਨ ਅਸੀਂ ਆਸਟ੍ਰੇਲੀਆ ਵਾਪਸ ਜਾਣਾ ਚਾਹੁੰਦੇ ਸੀ।

  ਇਸਦੇ ਅੱਗੇ ਰਿਚਰਡਸਨ ਕਹਿੰਦਾ ਹੈ ਕਿ, 'ਮੈਨੂੰ ਲਗਦਾ ਹੈ ਕਿ ਖਰੀਦਦਾਰਾਂ ਨੂੰ ਇਸ ਗੱਲ ਦੀ ਚਿੰਤਾ ਹੋਵੇਗੀ ਕਿ ਜੇਕਰ ਅਸੀਂ ਖਰੀਦ ਦੇ ਸਮੇਂ ਨਹੀਂ ਆਏ ਤਾਂ ਕੀ ਹੋਵੇਗਾ। ਮੈਂ ਯਕੀਨੀ ਤੌਰ 'ਤੇ ਇਸ ਨੂੰ ਇੱਕ ਕਾਰਕ ਮੰਨਦਾ ਹਾਂ। ਹਾਲਾਂਕਿ, ਅਸਲ ਵਿੱਚ ਕੀ ਕਾਰਨ ਸੀ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਕਿਸੇ ਵੀ ਫਰੈਂਚਾਈਜ਼ੀ ਜਾਂ ਵਿਅਕਤੀ ਨਾਲ ਗੱਲ ਨਹੀਂ ਕੀਤੀ ਹੈ। ਰਿਚਰਡਸਨ ਨੇ ਇਹ ਵੀ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਵੀ ਉਹ ਆਈਪੀਐਲ ਖੇਡਣ ਨਹੀਂ ਜਾ ਸਕੇ ਸਨ ਕਿਉਂਕਿ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਸੀ। ਉਨ੍ਹਾਂ ਮੁਤਾਬਕ ਇਨ੍ਹਾਂ ਕਾਰਨਾਂ ਕਰਕੇ ਕਿਸੇ ਵੀ ਫਰੈਂਚਾਇਜ਼ੀ ਨੇ ਉਸ 'ਤੇ ਸੱਟੇਬਾਜ਼ੀ ਨਹੀਂ ਕੀਤੀ।

  ਜ਼ਿਕਰਯੋਗ ਹੈ ਕਿ ਆਈਪੀਐਲ ਨਿਲਾਮੀ ਵਿੱਚ ਇਸ ਵਾਰ ਕਈ ਦਿੱਗਜ ਖਿਡਾਰੀਆਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਉੱਥੇ ਆਸਟ੍ਰੇਲੀਆ ਦੇ ਜ਼ਿਆਦਾਤਰ ਖਿਡਾਰੀ ਮੌਜੂਦ ਸਨ। ਸਟੀਵ ਸਮਿਥ, ਐਰੋਨ ਫਿੰਚ, ਕੇਨ ਰਿਚਰਡਸਨ, ਐਡਮ ਜ਼ੈਂਪਾ ਵਰਗੇ ਖਿਡਾਰੀਆਂ ਲਈ ਕੋਈ ਫਰੈਂਚਾਇਜ਼ੀ ਬੋਲੀ ਨਹੀਂ ਲੱਗੀ।
  Published by:rupinderkaursab
  First published: