Home /News /sports /

ਕਪੂਰ ਹਾੱਕੀ ਟੂਰਨਾਮੈਂਟ ਵਿੱਚ ਦਿੱਲੀ ਨੇ ਮੋਹਾਲੀ ਨੂੰ ਹਰਾਇਆ, ਪਹੁੰਚੀ ਸੈਮੀਫਾਈਨਲ ਵਿੱਚ...

ਕਪੂਰ ਹਾੱਕੀ ਟੂਰਨਾਮੈਂਟ ਵਿੱਚ ਦਿੱਲੀ ਨੇ ਮੋਹਾਲੀ ਨੂੰ ਹਰਾਇਆ, ਪਹੁੰਚੀ ਸੈਮੀਫਾਈਨਲ ਵਿੱਚ...

 • Share this:

  ਸ਼ਹੀਦ ਬਿਸ਼ਨ ਸਿੰਘ ਸਕੂਲ ਦਿੱਲੀ ਦੀ ਟੀਮ ਨੇ ਸਰਕਾਰੀ ਮਾਡਲ ਸਕੂਲ ਮੋਹਾਲੀ ਨੂੰ 3-2 ਨਾਲ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ-19 ਸਕੂਲੀ ਲੜਕੇ) ਦੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਚੱਲ ਰਹੇ ਉਕਤ ਟੂਰਨਾਮੈਂਟ ਦੇ ਚੌਥੇ ਦਿਨ ਤਿੰਨ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਇੰਦਰਾ ਪ੍ਰੀਆਦਰਸ਼ਨੀ ਸਕੂਲ ਭੋਪਾਲ ਨੂੰ 4-2 ਨਾਲ ਹਰਾ ਕੇ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ। ਜਦਕਿ ਤੀਜੇ ਮੈਚ ਵਿੱਚ ਬੀਆਰਸੀ ਦਾਨਾਪੁਰ ਨੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੂੰ 4-1 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ।


  ਪਹਿਲੇ ਮੈਚ ਵਿੱਚ ਸ਼ਹੀਦ ਬਿਸ਼ਨ ਸਿੰਘ ਸਕੂਲ ਦਿੱਲੀ ਨੂੰ ਸਰਕਾਰੀ ਮਾਡਲ ਸਕੂਲ ਮੋਹਾਲੀ ਨੇ ਸਖਤ ਟੱਕਰ ਦਿੱਤੀ। ਅੱਧੇ ਸਮੇਂ ਤੱਕ ਮੋਹਾਲੀ 2-1 ਨਾਲ ਅੱਗੇ ਸੀ। ਦਿੱਲੀ ਵਲੋਂ ਸਾਹਿਲ ਨੇ 11ਵੇਂ, ਆਰੀਅਨ ਨੇ 37ਵੇਂ ਅਤੇ ਸਾਹਿਲ ਕੁਮਾਰ ਨੇ 52ਵੇਂ ਮਿੰਟ ਵਿੱਚ ਗੋਲ ਕੀਤੇ ਜਦ ਕਿ ਮੋਹਾਲੀ ਵਲੋਂ ਦੋਵੇਂ ਗੋਲ ਪ੍ਰਤੀਕ ਨੇ 5ਵੇਂ ਅਤੇ 30ਵੇਂ ਮਿੰਟ ਵਿੱਚ ਕੀਤੇ। ਲੀਗ ਦੌਰ ਵਿੱਚ ਦਿੱਲੀ ਟੀਮ ਨੇ ਲਗਾਤਾਰ ਦੋ ਮੈਚ ਜਿੱਤ ਕੇ 6 ਅੰਕ ਹਾਸਲ ਕਰਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।ਦੂਜੇ ਮੈਚ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਇੰਦਰਾ ਪ੍ਰੀਅਦਰਸ਼ਨੀ ਸਕੂਲ ਭੋਪਾਲ ਨੂੰ ਖੇਡ ਦੇ ਦੂਜੇ ਅੱਧ ਵਿੱਚ ਪਛਾੜਿਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਜਲੰਧਰ ਵਲੋਂ ਸੁਰਦਰਸ਼ਨ ਨੇ ਦੋ ਗੋਲ ਖੇਡ ਦੇ 42ਵੇਂ ਅਤੇ 45ਵੇਂ ਮਿੰਟ ਵਿੱਚ, ਗੁਰਪਾਲ ਨੇ 30ਵੇਂ ਮਿੰਟ ਵਿੱਚ, ਰਣਜੋਤ ਨੇ 51ਵੇਂ ਮਿੰਟ ਵਿੱਚ ਕੀਤੇ ਜਦਕਿ ਭੋਪਾਲ ਵਲੋਂ ਅਕਸ਼ੇ ਦੂਬੇ ਨੇ 11ਵੇਂ ਅਤੇ ਹਰਸ਼ਦੀਪ ਨੇ 39ਵੇਂ ਮਿੰਟ ਵਿਚ ਗੋਲ ਕੀਤੇ। ਭੋਪਾਲ ਦੀ ਟੀਮ ਲੀਗ ਵਿੱਚ ਦੋ ਮੈਚ ਲਗਾਤਾਰ ਹਾਰ ਕੇ ਬਾਹਰ ਹੋ ਗਈ।


  ਤੀਜੇ ਮੈਚ ਵਿੱਚ ਬੀਆਰਸੀ ਦਾਨਾਪੁਰ ਨੇ ਇਕਪਾਸੜ ਮੁਕਾਬਲੇ ਵਿੱਚ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੂੰ 4-1 ਨਾਲ ਮਾਤ ਦਿੱਤੀ। ਦਾਨਾਪੁਰ ਵਲੋਂ ਸਾਜਨ ਨੇ ਹੈਟ੍ਰਿਕ ਬਣਾਈ। ਉਸ ਨੇ 25ਵੇਂ, 28ਵੇਂ ਅਤੇ 32ਵੇਂ ਮਿੰਟ ਵਿੱਚ ਗੋਲ ਕੀਤੇ ਇਕ ਗੋਲ ਜੋਨਸਨ ਪੂਰਤੀ ਨੇ ਇਕ ਗੋਲ ਕੀਤਾ ਜਦਕਿ ਲੁਧਿਆਣਾ ਵਲੋਂ ਹਰਜੀਤ ਨੇ ਇਕ ਗੋਲ 24ਵੇਂ ਮਿੰਟ ਵਿੱਚ ਕੀਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਏਵੀ ਫਿਜ਼ੀਓਥੈਰੇਪੀ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ, ਸ਼ਾਹਬਾਜ ਸਿੰਘ ਸਮਰਾ ਅਤੇ ਹਰਚਰਨ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

  First published:

  Tags: Delhi, Indian Hockey Team, Mohali