Home /News /sports /

Khanna : 73 ਸਾਲਾ ਸੁਰਿੰਦਰ ਸ਼ਰਮਾ ਨੇ ਪਾਂਡੀਚੇਰੀ 'ਚ ਹੋਈਆਂ ਕੌਮੀ ਪੱਧਰੀ ਖੇਡਾਂ ਜਿੱਤੇ 3 ਮੈਡਲ

Khanna : 73 ਸਾਲਾ ਸੁਰਿੰਦਰ ਸ਼ਰਮਾ ਨੇ ਪਾਂਡੀਚੇਰੀ 'ਚ ਹੋਈਆਂ ਕੌਮੀ ਪੱਧਰੀ ਖੇਡਾਂ ਜਿੱਤੇ 3 ਮੈਡਲ

73 ਸਾਲਾ ਸੁਰਿੰਦਰ ਸ਼ਰਮਾ ਨੇ ਪਾਂਡੀਚੇਰੀ 'ਚ ਹੋਈਆਂ ਕੌਮੀ ਪੱਧਰੀ ਖੇਡਾਂ ਜਿੱਤੇ 3 ਮੈਡਲ

73 ਸਾਲਾ ਸੁਰਿੰਦਰ ਸ਼ਰਮਾ ਨੇ ਪਾਂਡੀਚੇਰੀ 'ਚ ਹੋਈਆਂ ਕੌਮੀ ਪੱਧਰੀ ਖੇਡਾਂ ਜਿੱਤੇ 3 ਮੈਡਲ

ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ 2011 ਤੋਂ ਖੇਡਾਂ ਚ ਭਾਗ ਲੈਂਦੇ ਆ ਰਹੇ ਹਨ ਅਤੇ ਹੁਣ ਤੱਕ ਉਹ 105 ਮੈਡਲ ਜਿੱਤ ਚੁੱਕੇ ਹਨ। ਇਸ ਬਾਰ ਪਾਂਡੀਚਰੀ ਵਿਖੇ ਹੋਈਆਂ ਨੈਸ਼ਨਲ ਖੇਡਾਂ ਚ ਉਹਨਾਂ ਨੇ 5 ਕਿਲੋਮੀਟਰ ਫਾਸਟਵਾਕ ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ।

 • Share this:

  Gurdeep Singh

  ਖੰਨਾ- ਪੰਜਾਬ ਵਿੱਚ ਵੱਗ ਰਹੀ ਨਸ਼ੇ ਦੀ ਹਨੇਰੀ ਨੇ ਜਿੱਥੇ ਜਵਾਨੀ ਨੂੰ ਵੱਢੀ ਢਾਹ ਲਾਈ ਹੈ ਉੱਥੇ ਹੀ ਅੱਜ ਦੀ ਨਵੀਂ ਪੀੜ੍ਹੀ ਦੋ ਕਦਮ ਦੂਰ ਜਾਣ ਲਈ ਵੀ ਪਹਿਲਾਂ ਮੋਟਰ ਵ੍ਹੀਕਲ ਦੇਖਦੀ ਹੈ, ਉੱਥੇ ਹੀ ਸਮਾਜ 'ਚ ਹਾਲੇ ਵੀ ਅਜਿਹੇ ਬਜ਼ੁਰਗ ਹਨ ਜੋ ਨੌਜਵਾਨ ਪੀੜ੍ਹੀ ਲਈ ਇਕ ਨਵੀ ਮਿਸਾਲ ਪੈਦਾ ਕਰ ਰਹੇ ਹਨ। ਅੱਜ ਵੀ ਦੌੜਾਂ ਚ ਮੱਲਾਂ ਮਾਰਦੇ ਆ ਰਹੇ ਹਨ। ਅਜਿਹੇ ਹੀ ਹਨ ਖੰਨਾ ਦੇ ਰਹਿਣ ਵਾਲੇ 73 ਸਾਲਾਂ ਦੇ ਸੁਰਿੰਦਰ ਸ਼ਰਮਾ, ਜੋ ਖੰਨਾ ਦੇ ਨੰਦ ਸਿੰਘ ਐਵੀਨਿਉ ਇਲਾਕੇ ਵਿਚ ਰਹਿੰਦੇ ਜਨ ਅਤੇ ਹਾਲ ਵਿੱਚ ਹੀ ਪਾਂਡੀਚਰੀ ਵਿਖੇ ਹੋਇਆ ਰਾਸ਼ਟਰੀ ਪੱਧਰ ਖੇਡਾਂ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾ ਕੇ 3 ਮੈਡਲ ਜਿੱਤ ਕੇ ਆਏ ਹਨ। ਸੁਰਿੰਦਰ ਸ਼ਰਮਾ ਦਾ ਖੰਨਾ ਵਾਪਿਸ ਪੁੱਜਣ ਤੇ ਮੁਹੱਲਾ ਵਾਸੀਆਂ ਨੇ ਸੁਰਿੰਦਰ ਸ਼ਰਮਾ ਦਾ ਭਰਵਾਂ ਸਵਾਗਤ ਕੀਤਾ।


  ਗੱਲਬਾਤ ਕਰਦਿਆਂ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ 2011 ਤੋਂ ਖੇਡਾਂ ਚ ਭਾਗ ਲੈਂਦੇ ਆ ਰਹੇ ਹਨ ਅਤੇ ਹੁਣ ਤੱਕ ਉਹ 105 ਮੈਡਲ ਜਿੱਤ ਚੁੱਕੇ ਹਨ। ਇਸ ਬਾਰ ਪਾਂਡੀਚਰੀ ਵਿਖੇ ਹੋਈਆਂ ਨੈਸ਼ਨਲ ਖੇਡਾਂ ਚ ਉਹਨਾਂ ਨੇ 5 ਕਿਲੋਮੀਟਰ ਫਾਸਟਵਾਕ ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਦੋ ਵੱਖ ਵੱਖ ਮੁਕਾਬਲਿਆ ਵਿੱਚ ਹੋਰ ਸੋਨ ਅਤੇ ਇੱਕ ਕਾਂਸ਼ੀ ਦਾ ਤਗ਼ਮਾ ਹਾਸਿਲ ਕੀਤਾ ਹੈ। ਜਿੱਥੇ ਸੁਰਿੰਦਰ ਸ਼ਰਮਾ ਨੂੰ ਜਿੱਤ ਤੇ ਫ਼ਕਰ ਮਹਿਸੂਸ ਹੁੰਦਾ ਹੈ ਉੱਥੇ ਹੀ ਇਸਦੇ ਨਾਲ ਹੀ ਸ਼ਰਮਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਰਕਾਰ ਉਹਨਾਂ ਦੀ ਅਤੇ ਉਹਨਾਂ ਵਰਗੇ ਹੋਰ ਬਜ਼ੁਰਗ ਖਿਡਾਰੀਆ ਦੀ ਮਦਦ ਨਹੀਂ ਕਰਦੀ। ਉਹ ਆਪਣੇ ਖਰਚੇ ਤੇ ਹੀ ਖੇਡਣ ਲਈ ਆਉਣ ਜਾਣਾ ਪੈਂਦਾ ਹੈ। ਸ਼ਰਮਾ ਨੇ ਦੱਸਿਆ ਕਿ ਉਹਨਾਂ ਵਰਗੇ ਕਈ ਬਜ਼ੁਰਗ ਹਨ ਜੋ ਵੱਖ ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਜਜ਼ਬੇ ਅਤੇ ਜਨੂੰਨ ਕਾਰਨ ਇਕ ਮਿਸਾਲ ਪੇਸ਼ ਕਰਦੇ ਆਏ ਰਹੇ ਹਨ ਪਰ ਸਰਕਾਰਾਂ ਵੱਲੋਂ ਉਹਨਾਂ ਦੀ ਮੱਦਦ ਕਰਨਾ ਤਾਂ ਦੂਰ ਉਹਨਾਂ ਨੂੰ ਕਦੀ ਯਾਦ ਵੀ ਨਹੀਂ ਕੀਤਾ ਜਾਂਦਾ, ਸ਼ਰਮਾ ਦਾ ਕਹਿਣਾ ਸੀ ਕਿ ਫੇਰ ਵੀ ਹੌਸਲੇ ਨਾਲ ਸਾਡਾ ਇਹ ਸਫ਼ਰ ਲਗਾਤਾਰ ਜਾਰੀ ਰਹੇਗਾ। ਵਾਰਡ ਦੀ ਕੌਂਸਲਰ ਰੂਬੀ ਭਾਟੀਆ ਦੇ ਪਤੀ ਹਰਜੀਤ ਭਾਟੀਆ ਨੇ ਕਿਹਾ ਕਿ ਉਹਨਾਂ ਦੇ ਪੂਰੇ ਇਲਾਕੇ ਨੂੰ ਸੁਰਿੰਦਰ ਸ਼ਰਮਾ 'ਤੇ ਮਾਣ ਹੈ ਅਤੇ ਉਹਨਾਂ ਦੇ ਪੂਰੇ ਮੁਹੱਲੇ ਵਲੋਂ ਸੁਰਿੰਦਰ ਸ਼ਰਮਾ ਦਾ ਸਵਾਗਤ ਕੀਤਾ ਜਾ ਰਿਹਾ ਹੈ।

  Published by:Ashish Sharma
  First published:

  Tags: Khanna, Sports