Home /News /sports /

Khel Ratna Award: ਨੀਰਜ ਚੋਪੜਾ ਤੇ ਮਿਤਾਲੀ ਰਾਜ ਸਮੇਤ 11 ਦਿੱਗਜ 'ਖੇਲ ਰਤਨ' ਐਵਾਰਡ ਲਈ ਨਾਮਜ਼ਦ

Khel Ratna Award: ਨੀਰਜ ਚੋਪੜਾ ਤੇ ਮਿਤਾਲੀ ਰਾਜ ਸਮੇਤ 11 ਦਿੱਗਜ 'ਖੇਲ ਰਤਨ' ਐਵਾਰਡ ਲਈ ਨਾਮਜ਼ਦ

Khel Ratna Award: ਨੀਰਜ ਚੋਪੜਾ ਤੇ ਮਿਤਾਲੀ ਰਾਜ ਸਮੇਤ 11 ਦਿੱਗਜ 'ਖੇਲ ਰਤਨ' ਐਵਾਰਡ ਲਈ ਨਾਮਜ਼ਦ

Khel Ratna Award: ਨੀਰਜ ਚੋਪੜਾ ਤੇ ਮਿਤਾਲੀ ਰਾਜ ਸਮੇਤ 11 ਦਿੱਗਜ 'ਖੇਲ ਰਤਨ' ਐਵਾਰਡ ਲਈ ਨਾਮਜ਼ਦ

ਟੋਕੀਓ ਓਲੰਪਿਕ 2020 ਵਿੱਚ ਜੈਵਲਿਨ ਥਰੋਅ ਵਿੱਚ ਇਤਿਹਾਸਕ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਹੋਰ ਓਲੰਪਿਕ ਤਮਗਾ ਜੇਤੂਆਂ - ਰਵੀ ਦਹੀਆ, ਪੀਆਰ ਸ਼੍ਰੀਜੇਸ਼ ਅਤੇ ਲਵਲੀਨਾ ਬੋਰਗੋਹਾਈ ਦੇ ਨਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

 • Share this:
  ਨਵੀਂ ਦਿੱਲੀ-  ਖੇਲ ਰਤਨ ਪੁਰਸਕਾਰ ਲਈ ਅਥਲੀਟ ਨੀਰਜ ਚੋਪੜਾ ਸਮੇਤ 11 ਖਿਡਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਰਾਸ਼ਟਰੀ ਖੇਡ ਪੁਰਸਕਾਰ ਕਮੇਟੀ ਨੇ ਬੁੱਧਵਾਰ ਨੂੰ ਭਾਰਤ ਦੇ ਸਰਵਉੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਅਥਲੀਟਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ। ਟੋਕੀਓ ਓਲੰਪਿਕ 2020 ਵਿੱਚ ਜੈਵਲਿਨ ਥਰੋਅ ਵਿੱਚ ਇਤਿਹਾਸਕ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਹੋਰ ਓਲੰਪਿਕ ਤਮਗਾ ਜੇਤੂਆਂ - ਰਵੀ ਦਹੀਆ, ਪੀਆਰ ਸ਼੍ਰੀਜੇਸ਼ ਅਤੇ ਲਵਲੀਨਾ ਬੋਰਗੋਹਾਈ ਦੇ ਨਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਤਜਰਬੇਕਾਰ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੂੰ ਵੀ ਸੁਨੀਲ ਛੇਤਰੀ ਦੇ ਨਾਲ ਚੋਟੀ ਦੇ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਸੀ।

  2021 ਭਾਰਤ ਲਈ ਇੱਕ ਖਾਸ ਸਾਲ ਸੀ, ਜਿੱਥੇ ਬਹੁਤ ਸਾਰੇ ਐਥਲੀਟਾਂ ਨੇ ਟੋਕੀਓ ਓਲੰਪਿਕ 2020 ਦੇ ਨਾਲ-ਨਾਲ ਟੋਕੀਓ ਪੈਰਾਲੰਪਿਕਸ 2020 ਵਿੱਚ ਦੇਸ਼ ਦਾ ਮਾਣ ਵਧਾਇਆ। ਪੈਰਾਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਭਾਰਤੀ ਪੈਰਾਲੰਪੀਅਨ ਅਵਨੀ ਲੇਖਰਾ ਦੇ ਨਾਂ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਪੈਰਾਲੰਪਿਕ 2020 ਵਿੱਚ F64 ਪੈਰਾ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਸੁਮਿਤ ਅੰਤਿਲ ਦੇ ਨਾਮ ਦੀ ਵੀ ਖੇਡ ਰਤਨ ਲਈ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਅਰਜੁਨ ਐਵਾਰਡ ਲਈ 35 ਭਾਰਤੀ ਐਥਲੀਟਾਂ ਦੇ ਨਾਂ ਭੇਜੇ ਗਏ ਹਨ।

  ਇਨ੍ਹਾਂ 11 ਖਿਡਾਰੀਆਂ ਨੂੰ ਮਿਲ ਸਕਦਾ ਹੈ ਖੇਲ ਰਤਨ

  ਨੀਰਜ ਚੋਪੜਾ (ਐਥਲੈਟਿਕਸ), ਰਵੀ ਦਹੀਆ (ਕੁਸ਼ਤੀ), ਪੀਆਰ ਸ਼੍ਰੀਜੇਸ਼ (ਹਾਕੀ), ਲਵਲੀਨਾ ਬੋਰਗੋਹੇਨ (ਬਾਕਸਿੰਗ), ਸੁਨੀਲ ਛੇਤਰੀ (ਫੁੱਟਬਾਲ), ਮਿਤਾਲੀ ਰਾਜ (ਕ੍ਰਿਕਟ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਸੁਮਿਤ ਅੰਤਿਲ (ਪੈਰਾ ਜੈਵਲਿਨ ਥਰੋਅ) , ਅਵਨੀ ਲੇਖਰਾ (ਪੈਰਾ ਸ਼ੂਟਿੰਗ), ਕ੍ਰਿਸ਼ਨਾ ਨਗਰ (ਪੈਰਾ ਬੈਡਮਿੰਟਨ), ਐਮ ਨਰਵਾਲ (ਪੈਰਾ ਸ਼ੂਟਿੰਗ)।

  ਇਨ੍ਹਾਂ ਨੂੰ ਮਿਲੇਗਾ ਅਰਜੁਨ ਪੁਰਸਕਾਰ

  ਯੋਗੇਸ਼ ਕਥੂਨੀਆ (ਡਿਸਕਸ ਥਰੋਅ), ਨਿਸ਼ਾਦ ਕੁਮਾਰ (ਉੱਚੀ ਛਾਲ), ਪ੍ਰਵੀਨ ਕੁਮਾਰ (ਉੱਚੀ ਛਾਲ), ਸ਼ਰਦ ਕੁਮਾਰ (ਉੱਚੀ ਛਾਲ), ਸੁਹਾਸ ਐਲ.ਵਾਈ. (ਪੈਰਾ ਬੈਡਮਿੰਟਨ), ਸਿੰਹਰਾਜ ਅੰਧਾਨਾ (ਸ਼ੂਟਿੰਗ), ਭਾਵਨਾ ਪਟੇਲ (ਪੈਰਾ ਟੇਬਲ ਟੈਨਿਸ), ਹਰਵਿੰਦਰ ਸਿੰਘ (ਤੀਰਅੰਦਾਜ਼ੀ), ਸ਼ਿਖਰ ਧਵਨ (ਕ੍ਰਿਕਟ)।

  ਛੇਤਰੀ ਪਹਿਲੇ ਫੁੱਟਬਾਲ ਖਿਡਾਰੀ ਬਣੇ

  ਅਨੁਭਵੀ ਸੁਨੀਲ ਛੇਤਰੀ ਖੇਲ ਰਤਨ ਪੁਰਸਕਾਰ ਲਈ ਚੁਣੇ ਜਾਣ ਵਾਲੇ ਦੇਸ਼ ਦੇ ਪਹਿਲੇ ਫੁੱਟਬਾਲਰ ਬਣ ਗਏ ਹਨ। ਪਿਛਲੇ ਸਾਲ ਖੇਲ ਰਤਨ ਪੁਰਸਕਾਰ ਲਈ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ, ਜਦਕਿ 2016 ਦੀਆਂ ਰੀਓ ਖੇਡਾਂ ਤੋਂ ਬਾਅਦ ਚਾਰ ਖਿਡਾਰੀਆਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਸੀ।
  Published by:Ashish Sharma
  First published:

  Tags: Cricket, KHEL RATNA AWARD, Mithali Raj, Neeraj Chopra

  ਅਗਲੀ ਖਬਰ